ਜੰਗਬੰਦੀ ਨੂੰ ਲੈ ਕੇ ਭਾਰਤ-ਪਾਕਿ ਦੇ ਫ਼ੌਜੀ ਅਧਿਕਾਰੀਆਂ ਨੇ LOC ''ਤੇ ਕੀਤੀ ''ਫਲੈਗ ਮੀਟਿੰਗ''

Saturday, Mar 27, 2021 - 12:56 PM (IST)

ਜੰਮੂ- ਭਾਰਤ ਅਤੇ ਪਾਕਿਸਤਾਨ ਦੇ ਫ਼ੌਜੀਆਂ ਨੇ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ (ਐਲ. ਓ. ਸੀ.) 'ਤੇ ਜੰਗਬੰਦੀ ਉਲੰਘਣ ਦਾ ਪਾਲਣ ਕਰਨ ਦੇ ਆਪਣੇ ਸਮਝੌਤੇ ਤਹਿਤ ਸ਼ੁੱਕਰਵਾਰ ਨੂੰ ਪੁੰਛ-ਰਾਵਲਕੋਟ ਚੌਕੀ 'ਤੇ ਬਿਗ੍ਰੇਡੀਅਰ ਪੱਧਰੀ ਬੈਠਕ ਕੀਤੀ। ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਦੇ ਫ਼ੌਜੀਆਂ ਨੇ ਪਿਛਲੇ ਮਹੀਨੇ ਕੰਟਰੋਲ ਰੇਖਾ  'ਤੇ 2003 ਦੀ ਜੰਗਬੰਦੀ ਸਮਝੌਤੇ ਨੂੰ ਲੈ ਕੇ ਇਕ ਵਾਰ ਫਿਰ ਤੋਂ ਵਚਨਬੱਧਤਾ ਜਤਾਈ ਸੀ। ਦੋਹਾਂ ਦੇਸ਼ਾਂ ਦੀ ਫ਼ੌਜੀ ਮੁਹਿੰਮ ਡੀ. ਜੀ. ਐੱਮ. ਓ. ਨੇ ਜੰਗਬੰਦੀ ਵੱਲ ਪਰਤਣ  'ਤੇ ਸਹਿਮਤੀ ਜਤਾਈ ਸੀ। 

ਫ਼ੌਜ ਨੇ ਟਵੀਟ ਕਰ ਕੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਡੀ. ਜੀ. ਐੱਮ. ਓ. ਵਿਚਾਲੇ 2021 ਦੀ ਸਹਿਮਤੀ ਤੋਂ ਬਾਅਦ ਪੁੰਛ-ਰਾਵਲਕੋਟ ਚੌਕੀ 'ਤੇ ਦੋਹਾਂ ਫ਼ੌਜ ਦੀ ਬਿਗ੍ਰੇਡ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ 26 ਮਾਰਚ 2021 ਨੂੰ ਹੋਈ। ਥਲ ਸੈਨਾ ਮੁਖੀ ਜਨਰਲ ਐੱਮ. ਐੱਮ. ਨਰਵਾਣੇ ਨੇ ਵੀਰਵਾਰ ਨੂੰ ਕਿਹਾ ਸੀ ਕਿ ਕੰਟਰੋਲ ਰੇਖਾ 'ਤੇ 5 ਤੋਂ 6 ਸਾਲ 'ਚ ਪਹਿਲੀ ਵਾਰ ਸ਼ਾਂਤੀ ਰਹੀ ਅਤੇ ਇਕ ਘਟਨਾ ਨੂੰ ਛੱਡ ਕੇ ਮਾਰਚ ਵਿਚ ਇਕ ਵੀ ਗੋਲੀ ਨਹੀਂ ਚੱਲੀ। ਇਹ ਸੂਚਿਤ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੂਰੇ ਮਾਰਚ ਮਹੀਨੇ ਵਿਚ ਇਕ ਘਟਨਾ ਨੂੰ ਛੱਡ ਕੇ ਕੰਟਰੋਲ ਰੇਖਾ 'ਤੇ ਇਕ ਵੀ ਗੋਲੀ ਨਹੀਂ ਚੱਲੀ। ਕਰੀਬ-5-6 ਮਹੀਨੇ ਵਿਚ ਪਹਿਲਾਂ ਮੌਕਾ ਹੈ, ਜਦੋਂ ਐੱਲ. ਓ. ਸੀ. 'ਤੇ ਸ਼ਾਂਤੀ ਰਹੀ। 


Tanu

Content Editor

Related News