ਕੋਰੋਨਾਵਾਇਰਸ : ਇੰਡੀਗੋ ਨੇ 6 ਤੋਂ 25 ਫਰਵਰੀ ਤਕ ਲਈ ਰੱਦ ਕੀਤੀ ਕੋਲਕਾਤਾ-ਗੁਆਂਝੋਊ ਉਡਾਣ

02/02/2020 1:52:04 AM

ਨਵੀਂ ਦਿੱਲੀ — ਚੀਨ 'ਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਦੇ ਕਹਿਰ ਨਾਲ ਦੁਨੀਆ ਭਰ ਦੇ ਦੇਸ਼ਾਂ 'ਚ ਭਾਜੜ ਮਚੀ ਹੋਈ ਹੈ। ਚੀਨ 'ਚ ਇਸ ਖਰਨਾਕ ਵਾਇਰਸ ਨੇ 260 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਕਰੀਬ 9 ਹਜ਼ਾਰ ਤੋਂ ਜ਼ਿਆਦਾ ਮਰੀਜ਼ ਪਾਏ ਗਏ ਹਨ।
ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾ ਵਾਇਰਸ ਨੂੰ ਅੰਤਰਰਾਸ਼ਟਰੀ ਐਮਰਜੰਸੀ ਐਲਾਨੇ ਜਾਣ ਤੋਂ ਬਾਅਦ ਹੁਣ ਇੰਡੀਗੋ ਏਅਰਲਾਇੰਸ ਨੇ 6 ਤੋਂ 25 ਫਰਵਰੀ ਤਕ ਲਈ ਕੋਲਕਾਤਾ-ਗੁਆਂਝੋਊ ਅਤੇ 7 ਤੋਂ 26 ਫਰਵਰੀ ਤਕ ਲਈ ਗੁਆਂਝੋਊ-ਕੋਲਕਾਤਾ ਫਲਾਈਟ ਨੂੰ ਰੱਦ ਕਰ ਦਿੱਤਾ ਹੈ।
ਇੰਡੀਗੋ ਨੇ ਆਪਣੇ ਯਾਤਰੀਆਂ ਤੋਂ ਇਸ ਅਸੁਵਿਧਾ ਲਈ ਖੇਦ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਸੀਂ ਯਾਤਰੀਆਂ ਦੀ ਪ੍ਰੇਸ਼ਾਨੀ ਨੂੰ ਸਮਝ ਸਕਦੇ ਹਾਂ ਅਤੇ ਅਸੀਂ ਉਨ੍ਹਾਂ ਦੇ ਪੂਰੇ ਪੈਸੇ ਵਾਪਸ ਕਰਾਂਗੇ। ਉਥੇ ਹੀ ਸ਼ਨੀਵਾਰ ਸਵੇਰੇ 7.26 ਵਜੇ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਬੋਇੰਗ 747 ਤੋਂ ਵੁਹਾਨ ਤੋਂ 324 ਭਾਰਤੀ ਯਾਤਰੀਆਂ ਦਾ ਪਹਿਲਾ ਜੱਥਾਂ ਦਿੱਲੀ ਪਹੁੰਚੇਗਾ। ਬੋਇੰਗ 747 ਵਜੇ ਦਿੱਲੀ ਦੇ ਇੰਦਿਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। 324 ਯਾਤਰੀਆਂ 'ਚ ਤਿੰਨ ਨਾਬਾਲਿਗ ਅਤੇ 211 ਵਿਦਿਆਰਥੀ ਸ਼ਾਮਲ ਹਨ।


Inder Prajapati

Content Editor

Related News