ਦਿੱਲੀ-ਮੁੰਬਈ ਫਲਾਇਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਝੂਠੀ ਨਿਕਲੀ ਫੋਨ ਕਾਲ

02/04/2020 12:12:46 AM

ਨਵੀਂ ਦਿੱਲੀ — ਦਿੱਲੀ ਹਵਾਈ ਅੱਡੇ 'ਤੇ ਐਤਵਾਰ ਸ਼ਾਮ ਦਿੱਲੀ ਤੋਂ ਮੁੰਬਈ ਜਾਣ ਵਾਲੀ ਇੰਡੀਗੋ ਦੀ ਇਕ ਉਡਾਣ 'ਚ ਯਾਤਰੀਆਂ ਦੇ ਸਾਵਰ ਹੁੰਦੇ ਦੀ ਬੰਬ ਰੱਖੇ ਹੋਣ ਦੀ ਸੂਚਨਾ ਮਿਲੀ, ਪਰ ਜਾਂਚ 'ਚ ਇਹ ਝੂਠੀ ਸੂਚਨਾ ਨਿਕਲੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਕ ਸੂਤਰ ਨੇ ਸੋਮਵਾਰ ਨੂੰ ਦੱਸਿਆ ਕਿ ਜਹਾਜ਼ ਦੀ ਪੂਰੀ ਜਾਂਚ ਕੀਤੀ ਗਈ ਪਰ ਕੋਈ ਬੰਬ ਨਹੀਂ ਮਿਲਿਆ।

ਸੂਤਰ ਨੇ ਕਿਹਾ, 'ਐਤਵਾਰ ਸ਼ਾਮ ਪੌਣੇ 6 ਵਜੇ ਦਿੱਲੀ ਤੋਂ ਮੁੰਬਈ ਜਾਣ ਵਾਲੀ ਇਕ ਉਡਾਣ 'ਚ ਯਾਤਰੀਆਂ ਦੇ ਸਵਾਰ ਹੁੰਦੇ ਹੀ ਇਕ ਫੋਨ ਕਾਲ ਆਇਆ। ਜਿਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਅਤੇ ਜਹਾਜ਼ ਦੀ ਜਾਂਚ ਕੀਤੀ ਗਈ ਪਰ ਜਹਾਜ਼ 'ਚ ਕੋਈ ਬੰਬ ਨਹੀਂ ਮਿਲਿਆ। ਉਹ ਝੂਠੀ ਸੂਚਨਾ ਦੇਣ ਵਾਲੀ ਫੋਨ ਕਾਲ ਸੀ।


Inder Prajapati

Content Editor

Related News