ਇੰਡੀਗੋ ਨੇ ਰਾਂਚੀ ਹਵਾਈ ਅੱਡੇ ''ਤੇ ਦਿਵਯਾਂਗ ਕਿਸ਼ੋਰ ਨੂੰ ਨਹੀਂ ਲਿਜਾਉਣ ''ਤੇ ਜਤਾਇਆ ਅਫ਼ਸੋਸ

05/09/2022 5:52:29 PM

ਹੈਦਰਾਬਾਦ (ਵਾਰਤਾ)- ਇੰਡੀਗੋ ਏਅਰਲਾਈਨਜ਼ ਨੇ 2 ਦਿਨ ਪਹਿਲਾਂ ਰਾਂਚੀ ਹਵਾਈ ਅੱਡੇ 'ਤੇ ਉਸ ਸਮੇਂ ਘਟਨਾ 'ਤੇ ਅਫ਼ਸੋਸ ਜਤਾਇਆ ਹੈ, ਜਿਸ 'ਚ ਦਿਵਯਾਂਗ ਕਿਸ਼ੋਰ ਨੂੰ ਜਹਾਜ਼ 'ਚ ਚੜ੍ਹਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਇੰਡੀਗੋ ਦੇ ਪੂਰੇ ਸਮੇਂ ਦੇ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰੋਨੋਜਾਯ ਦੱਤਾ ਨੇ ਆਪਣੇ ਬਿਆਨ 'ਚ ਕਿਹਾ,''7 ਮਈ ਨੂੰ ਰਾਂਚੀ ਹਵਾਈ ਅੱਡੇ 'ਤੇ ਬਹੁਤ ਹੀ ਮੰਦਭਾਗੀ ਘਟਨਾ ਹੋਈ, ਜਦੋਂ ਇਕ ਦਿਵਯਾਂਗ ਕਿਸ਼ੋਰ ਅਤੇ ਉਸ ਦੇ ਮਾਤਾ-ਪਿਤਾ ਹੈਦਰਾਬਾਦ ਲਈ ਆਪਣੀ ਤੈਅ ਫਲਾਈਟ 'ਚ ਸਵਾਰ ਨਹੀਂ ਹੋ ਸਕੇ।'' ਉਨ੍ਹਾਂ ਨੇ ਕਿਸ਼ੋਰ ਨੂੰ ਇਲੈਕਟ੍ਰਿਕ ਵ੍ਹੀਲਚੇਅਰ ਖਰੀਦਣ ਦੀ ਵੀ ਪੇਸ਼ਕਸ਼ ਕੀਤੀ।

ਇਹ ਵੀ ਪੜ੍ਹੋ : ‘ਘਬਰਾਹਟ’ ਦੀ ਵਜ੍ਹਾ ਕਰ ਕੇ ਦਿਵਿਆਂਗ ਬੱਚੇ ਨੂੰ ਨਹੀਂ ਜਾਣ ਦਿੱਤਾ ਜਹਾਜ਼ ’ਚ, DGCA ਨੇ ਸ਼ੁਰੂ ਕੀਤੀ ਜਾਂਚ

ਉਨ੍ਹਾਂ ਕਿਹਾ,''ਇੰਡੀਗੋ ਦੇ ਸਾਰੇ ਲੋਕ ਇਸ ਘਟਨਾ ਤੋਂ ਪਰੇਸ਼ਾਨ ਹਨ। ਅਪ੍ਰੈਲ 2022 ਤੋਂ ਅਸੀਂ ਆਪਣੀ ਏਅਰਲਾਈਨ 'ਚ 75 ਹਜ਼ਾਰ ਤੋਂ ਵੱਧ ਦਿਵਯਾਂਗ ਯਾਤਰੀਆਂ ਨੂੰ ਯਾਤਰਾ ਕਰਵਾਈ ਹੈ। ਸਾਡੇ ਚਾਲਕ ਦਲ ਅਤੇ ਹਵਾਈ ਅੱਡੇ ਦੇ ਕਰਮਚਾਰੀਆਂ ਦੇ ਪ੍ਰਤੀ ਅਸੀਂ ਡੂੰਘਾ ਅਫ਼ਸੋਸ ਪ੍ਰਗਟ ਕਰਦੇ ਹਾਂ ਅਤੇ ਉਨ੍ਹਾਂ ਦੇ ਬੇਟੇ ਨੂੰ ਇਕ ਇਲੈਕਟ੍ਰਿਕ ਵ੍ਹੀਲਚੇਅਰ ਦੇਣਾ ਚਾਹੁੰਦੇ ਹਨ।''  ਦੱਸਣਯੋਗ ਹੈ ਕਿ ਨਾਗਰਿਕ ਹਵਾਬਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ ਸੀ ਕਿ ਇਸ ਤਰ੍ਹਾਂ ਦੇ ਰਵੱਈਏ ਪ੍ਰਤੀ ਜ਼ੀਰੋ ਟਾਲਰੈਂਸ ਹੈ। ਉਨ੍ਹਾਂ ਕਿਹਾ ਸੀ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਸਹੀ ਕਾਰਵਾਈ ਕੀਤੀ ਜਾਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News