17 ਮਿੰਟ ਹਵਾ ’ਚ ਅਟਕੇ ਜਹਾਜ਼ 'ਚ ਸਵਾਰ 140 ਯਾਤਰੀਆਂ ਦੇ ਸਾਹ, ਲੈਂਡਿੰਗ ਦੌਰਾਨ Jaipur Airport 'ਤੇ ਵਾਪਰੀ ਘਟਨਾ

Saturday, Nov 07, 2026 - 08:21 AM (IST)

17 ਮਿੰਟ ਹਵਾ ’ਚ ਅਟਕੇ ਜਹਾਜ਼ 'ਚ ਸਵਾਰ 140 ਯਾਤਰੀਆਂ ਦੇ ਸਾਹ, ਲੈਂਡਿੰਗ ਦੌਰਾਨ Jaipur Airport 'ਤੇ ਵਾਪਰੀ ਘਟਨਾ

ਜੈਪੁਰ (ਇੰਟ) – ਜੈਪੁਰ ਏਅਰਪੋਰਟ ’ਤੇ ਸ਼ੁੱਕਰਵਾਰ ਨੂੰ ਇੰਦੌਰ ਤੋਂ ਆ ਰਹੀ ਇੰਡੀਗੋ ਦੀ ਫਲਾਈਟ 6ਈ-7136 ਪਹਿਲੀ ਵਾਰ ’ਚ ਲੈਂਡ ਨਹੀਂ ਹੋ ਸਕੀ। ਅਜਿਹੇ ’ਚ ਰਨਵੇਅ ਟਚ ਕਰਦੇ ਹੀ ਪਾਇਲਟ ਨੇ ‘ਗੋ-ਅਰਾਊਂਡ’ ਕੀਤਾ ਅਤੇ ਜਹਾਜ਼ ਨੂੰ ਵਾਪਸ ਹਵਾ ਵਿਚ ਚੁੱਕ ਲਿਆ। ਕਰੀਬ 17 ਮਿੰਟ ਬਾਅਦ ਜਹਾਜ਼ ਦੀ ਲੈਂਡਿੰਗ ਕਰਵਾਈ ਗਈ। ਫਲਾਈਟ ਵਿਚ 140 ਮੁਸਾਫਰ ਸਵਾਰ ਸਨ। ਇਸ ਘਟਨਾ ਨਾਲ ਉਨ੍ਹਾਂ ਦੇ ਸਾਹ ਸੁੱਕ ਗਏ ਅਤੇ ਹਫ਼ੜਾ-ਦਫ਼ੜੀ ਮਚ ਗਈ।

ਇਹ ਵੀ ਪੜ੍ਹੋ: ਦੀਵਾਲੀ ਦੀ ਰਾਤ ਦਿਖਾਈ ਦੇਣ ਵਾਲੀਆਂ ਇਹ ਚੀਜ਼ਾਂ ਹੁੰਦੀਆਂ ਹਨ ‘ਸ਼ੁੱਭ’, ਸਾਰਾ ਸਾਲ ਹੋਵੇਗੀ ਨੋਟਾਂ ਦੀ ਵਰਖਾ

ਦਰਅਸਲ, ਫਲਾਈਟ ਨੇ ਸ਼ੁੱਕਰਵਾਰ ਦੁਪਹਿਰ 1.15 ਵਜੇ ਜੈਪੁਰ ਏਅਰਪੋਰਟ ’ਤੇ ਲੈਂਡ ਹੋਣਾ ਸੀ ਪਰ ਫਲਾਈਟ ਤੈਅ ਸਮੇਂ ਤੋਂ ਪਹਿਲਾਂ ਹੀ 1.03 ਵਜੇ ਜੈਪੁਰ ਪਹੁੰਚ ਗਈ। ਇਸ ਦੌਰਾਨ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਯੂਨਿਟ ਨਾਲ ਸੰਪਰਕ ਕਰ ਕੇ ਲੈਂਡਿੰਗ ਦਾ ਯਤਨ ਕੀਤਾ ਪਰ ਠੀਕ ਤਰ੍ਹਾਂ ਲੈਂਡਿੰਗ ਨਾ ਹੋਣ ਦੀ ਜੋ ਪਾਇਲਟ ਦੀ ਅਪ੍ਰੋਚ ਸੀ, ਉਹ ਅਸਥਿਰ ਰਹੀ। ਇਸ ਤੋਂ ਬਾਅਦ ਪਾਇਲਟ ਨੇ ਫਲਾਈਟ ਨੂੰ ਰਨਵੇਅ ਟਚ ਕਰਨ ਦੇ ਨਾਲ ਹੀ ਫਿਰ ਤੋਂ ਉਡਾਣ ਭਰ ਲਈ। ਇਸ ਤੋਂ ਬਾਅਦ ਕੁਝ ਦੇਰ ਆਸਮਾਨ ਵਿਚ ਚੱਕਰ ਲਗਾਉਣ ਤੋਂ ਬਾਅਦ ਦੁਪਹਿਰ 1.20 ਵਜੇ ਫਲਾਈਟ ਦੀ ਸੁਰੱਖਿਅਤ ਲੈਂਡਿੰਗ ਹੋ ਸਕੀ। ਏਅਰਲਾਈਨ ਸੂਤਰਾਂ ਅਨੁਸਾਰ ਪਾਇਲਟ ਦੀ ਅਨਸਟੇਬਲ ਅਪ੍ਰੋਚ ਦੀ ਵਜ੍ਹਾ ਕਰ ਕੇ ਫਲਾਈਟ ਦੀ ਠੀਕ ਤਰ੍ਹਾਂ ਲੈਂਡਿੰਗ ਨਹੀਂ ਹੋ ਸਕੀ ਸੀ।

ਇਹ ਵੀ ਪੜ੍ਹੋ: ਮਹਿੰਗੀ ਹੋਈ ਖੰਡ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਹਿੰਗਾਈ ਦੀ ਮਾਰ, ਜਾਣੋ ਪ੍ਰਚੂਨ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

rajwinder kaur

Content Editor

Related News