17 ਦਿਨਾਂ ਬਾਅਦ ਵੀ ਪਟਾਕਾ ਵਪਾਰੀਆਂ ਨੂੰ ਲਾਇਸੈਂਸ ਜਾਰੀ ਨਹੀਂ, ਟਰੱਸਟ ਨੇ ਪ੍ਰਤੀ ਖੋਖਾ ਵਸੂਲੇ 55 ਹਜ਼ਾਰ
Thursday, Oct 29, 2026 - 11:36 AM (IST)
ਅੰਮ੍ਰਿਤਸਰ (ਨੀਰਜ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਪਟਾਕਾ ਵਪਾਰੀਆਂ ਦੇ ਡਰਾਅ ’ਚ 10 ਨਾਮ ਕੱਢੇ ਗਏ ਸਨ, ਉਨ੍ਹਾਂ ਤੋਂ ਪ੍ਰਤੀ ਖੋਖਾ ਨਗਰ ਸੁਧਾਰ ਟਰੱਸਟ ਨੇ ਵੀ 55 ਹਜ਼ਾਰ ਰੁਪਏ ਦੀ ਵਸੂਲੀ ਕੀਤੀ ਹੈ ਅਤੇ ਨਿਊ ਅੰਮ੍ਰਿਤਸਰ ’ਚ ਖੋਖੇ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਖੋਖਾ ਬਣਾਉਣ ਵਾਲੇ ਵੀ ਪ੍ਰਤੀ ਖੋਖਾ 35 ਹਜ਼ਾਰ ਰੁਪਏ ਫ਼ੀਸ ਵਸੂਲ ਕਰ ਰਹੇ ਹਨ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਤਿੰਨ-ਚਾਰ ਦਿਨਾਂ ’ਚ ਪਟਾਕਾ ਮਾਰਕੀਟ ਲੱਗ ਜਾਵੇਗੀ। ਦੂਜੇ ਪਾਸੇ 17 ਦਿਨ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਪਟਾਕਾ ਵਪਾਰੀਆਂ ਨੂੰ ਅਸਥਾਈ ਲਾਇਸੈਂਸ ਨਹੀਂ ਮਿਲੇ ਹਨ, ਕਿਉਂਕਿ ਲਗਾਤਾਰ ਤਿੰਨ-ਚਾਰ ਛੁੱਟੀਆਂ ਆ ਗਈਆਂ ਸਨ। ਪ੍ਰਸ਼ਾਸਨ ਅਤੇ ਟਰੱਸਟ ਤੋਂ ਬਾਅਦ ਡੀ. ਸੀ. ਪੀ. ਲਾਅ ਐਂਡ ਆਰਡਰ ਵੱਲੋਂ ਲਾਇਸੈਂਸ ਜਾਰੀ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਤੇ ਇੱਟਾਂ-ਰੋੜਿਆਂ ਨਾਲ ਹਮਲਾ, 2 ਮੁਲਾਜ਼ਮ ਲਹੂ-ਲੁਹਾਣ
9 ਫੁੱਟ ਚੌੜਾ ਤੇ 25 ਫੁੱਟ ਲੰਬਾ ਖੋਖਾ
ਦੀ ਅੰਮ੍ਰਿਤਸਰ ਫਾਇਰ ਵਰਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਧਵਨ ਨੇ ਦੱਸਿਆ ਕਿ ਵਪਾਰੀਆਂ ਵੱਲੋਂ ਐਕਸਪਲੋਸਿਵ ਵਿਭਾਗ ਦੇ ਨਿਯਮਾਂ ਅਨੁਸਾਰ 9 ਫੁੱਟ ਚੌੜਾ ਅਤੇ 25 ਫੁੱਟ ਲੰਬਾ ਖੋਖਾ ਤਿਆਰ ਕੀਤਾ ਜਾ ਰਿਹਾ ਹੈ। ਹਰ ਖੋਖੇ ਦੇ ਵਿਚਕਾਰ 3 ਮੀਟਰ ਦੀ ਦੂਰੀ ਵੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਅੱਗ ਬੁਝਾਊ ਯੰਤਰ, ਪਾਣੀ ਅਤੇ ਰੇਤ ਦੀਆਂ ਬੋਰੀਆਂ ਤੋਂ ਇਲਾਵਾ ਫਾਇਰ ਬ੍ਰਿਗੇਡ ਦੀ ਗੱਡੀ ਲਈ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ: ਅੰਮ੍ਰਿਤਸਰ 'ਚ GYM 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਸਿਰਫ਼ ਨਿਊ ਅੰਮ੍ਰਿਤਸਰ ’ਚ ਵਿਕਣ ਦਿੱਤੇ ਜਾਣ ਪਟਾਕੇ
ਹਰੀਸ਼ ਧਵਨ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਵਪਾਰੀਆਂ ਨੇ ਪ੍ਰਸ਼ਾਸਨ ਦਾ ਸਹਿਯੋਗ ਕਰਦਿਆਂ ਸਾਰੇ ਸਰਕਾਰੀ ਵਿਭਾਗਾਂ ਨੂੰ ਵੱਖ-ਵੱਖ ਫ਼ੀਸਾਂ ਭਰਨ ਤੋਂ ਬਾਅਦ ਹੀ ਅਸਥਾਈ ਲਾਇਸੈਂਸ ਲਏ ਹਨ, ਇਸ ਲਈ ਪ੍ਰਸ਼ਾਸਨ ਦਾ ਵੀ ਫ਼ਰਜ਼ ਬਣਦਾ ਹੈ ਕਿ ਸਿਰਫ਼ ਨਿਊ ਅੰਮ੍ਰਿਤਸਰ ’ਚ ਹੀ ਪਟਾਕੇ ਵਿਕਣ ਦਿੱਤੇ ਜਾਣ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਵੇਚਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਗਲੀ-ਮੋਹੱਲਿਆਂ ’ਚ ਲੋਕ ਬਿਨਾਂ ਕਿਸੇ ਲਾਇਸੈਂਸ ਦੇ ਪਟਾਕੇ ਵੇਚਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ-ਪੰਜਾਬ; 50 ਲੱਖ ਦੀ ਫਿਰੌਤੀ ਨਾ ਦੇਣ 'ਤੇ ਦੁਕਾਨ 'ਤੇ ਚਲਾਈਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
Related News
ਅੰਮ੍ਰਿਤਸਰ ’ਚ 7 ਤੋਂ 17 ਦਸੰਬਰ ਤੱਕ ਹੋਵੇਗੀ 11 ਰੋਜ਼ਾ ਅਗਨੀਵੀਰ ਭਰਤੀ ਰੈਲੀ, 3 ਜ਼ਿਲ੍ਹਿਆਂ ਦੇ ਨੌਜਵਾਨ ਲੈਣਗੇ ਹਿੱਸਾ
