ਅਕਾਸਾ ਏਅਰ ਦੇ ਜਹਾਜ਼ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾਇਆ; ਕੋਲਕਾਤਾ ਹਵਾਈ ਅੱਡੇ ’ਤੇ ਵਾਪਰਿਆ ਹਾਦਸਾ

Sunday, Nov 01, 2026 - 04:52 PM (IST)

ਅਕਾਸਾ ਏਅਰ ਦੇ ਜਹਾਜ਼ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾਇਆ; ਕੋਲਕਾਤਾ ਹਵਾਈ ਅੱਡੇ ’ਤੇ ਵਾਪਰਿਆ ਹਾਦਸਾ

ਨਵੀਂ ਦਿੱਲੀ (ਏਜੰਸੀ)- ਕੋਲਕਾਤਾ ਹਵਾਈ ਅੱਡੇ ’ਤੇ ਸ਼ਨੀਵਾਰ ਸਵੇਰੇ ਅਹਿਮਦਾਬਾਦ ਤੋਂ ਆ ਰਹੇ ਅਕਾਸਾ ਏਅਰ ਦੇ ਇਕ ਜਹਾਜ਼ ਦਾ ਪਿਛਲਾ ਹਿੱਸਾ ਉਤਰਦੇ ਸਮੇਂ ਜ਼ਮੀਨ ਨਾਲ ਟਕਰਾ ਗਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਵਿਸਥਾਰਤ ਜਾਂਚ ਲਈ ਜਹਾਜ਼ ਨੂੰ ਕੋਲਕਾਤਾ ਹਵਾਈ ਅੱਡੇ ’ਤੇ ਹੀ ਰੱਖਿਆ ਗਿਆ ਹੈ। ਅਕਾਸਾ ਏਅਰ ਨੇ ਇਕ ਬਿਆਨ ਵਿਚ ਕਿਹਾ ਕਿ ਅਹਿਮਦਾਬਾਦ ਤੋਂ ਕੋਲਕਾਤਾ ਜਾ ਰਹੀ ਫਲਾਈਟ ਨੰਬਰ ਕਿਊ. ਪੀ 1925 ਨੇ ਕੋਲਕਾਤਾ ਹਵਾਈ ਅੱਡੇ ’ਤੇ ਉਤਰਦੇ ਸਮੇਂ ਦੁਬਾਰਾ ਉਡਾਣ ਭਰੀ ਅਤੇ ਇਸ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਲੈਂਡ ਕਰ ਗਈ। ਏਅਰਲਾਈਨ ਨੇ ਕਿਹਾ ਕਿ ਸਾਰੇ ਯਾਤਰੀ ਸੁਰੱਖਿਅਤ ਹਨ।

ਏਅਰਲਾਈਨ ਨੇ ਕਿਹਾ ਕਿ ਨਿਰਧਾਰਿਤ ਪ੍ਰਕਿਰਿਆਵਾਂ ਤਹਿਤ ਸਬੰਧਤ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਡਾਣ ਸੰਚਾਲਿਤ ਕਰਨ ਵਾਲਾ ਜਹਾਜ਼ ਬੋਇੰਗ 737 ਮੈਕਸ 8 ਸੀ। ਜਹਾਜ਼ ਵਿਚ ਸਵਾਰ ਯਾਤਰੀਆਂ ਦੀ ਗਿਣਤੀ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ।


author

cherry

Content Editor

Related News