ਵਿਆਜ ਦਰਾਂ ’ਚ ਵਾਧੇ ਦੇ ਚੱਕਰ ਨਾਲ ਖਪਤਕਾਰ ਕਰਜ਼ਾ ਮੰਗ ’ਤੇ ਅਸਰ ਸੰਭਵ : ਸ਼ੈੱਟੀ

Tuesday, Oct 27, 2026 - 06:10 PM (IST)

ਵਿਆਜ ਦਰਾਂ ’ਚ ਵਾਧੇ ਦੇ ਚੱਕਰ ਨਾਲ ਖਪਤਕਾਰ ਕਰਜ਼ਾ ਮੰਗ ’ਤੇ ਅਸਰ ਸੰਭਵ : ਸ਼ੈੱਟੀ

ਮੁੰਬਈ - ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਚੇਅਰਮੈਨ ਸੀ. ਐੱਸ. ਸ਼ੈੱਟੀ ਨੇ ਸੋਮਵਾਰ ਨੂੰ ਕਿਹਾ ਕਿ ਵਿਆਜ ਦਰਾਂ ’ਚ ਵਾਧੇ ਦੇ ਚੱਕਰ ਨਾਲ ਖਪਤਕਾਰ ਜਾਂ ਵਿਵੇਕਾਧੀਨ ਸੈਗਮੈਂਟ ਤੋਂ ਕਰਜ਼ਾ ਮੰਗ ਪ੍ਰਭਾਵਿਤ ਹੋ ਸਕਦੀ ਹੈ ਪਰ ਸਿਸਟਮ ਦੇ ਪੱਧਰ ’ਤੇ ਪ੍ਰਚੂਨ ਜਾਇਦਾਦ ਦੀ ਗੁਣਵੱਤਾ ’ਤੇ ਅਸਰ ਪੈਣ ਦਾ ਖਦਸ਼ਾ ਨਹੀਂ ਹੈ। ਬੈਂਕਿੰਗ ਉਦਯੋਗ ਦੇ ਸੰਗਠਨ ਆਈ. ਬੀ. ਏ. ਦੇ ਚੇਅਰਮੈਨ ਸ਼ੈੱਟੀ ਨੇ ‘ਬਿਜ਼ਨੈੱਸ ਸਟੈਂਡਰਡ ਬੀ. ਐੱਫ. ਐੱਸ. ਆਈ. ਇਨਸਾਈਟ ਸਮਿਟ’ ’ਚ ਕਿਹਾ ਕਿ ਐੱਸ. ਬੀ. ਆਈ. ਨੂੰ ਆਰ. ਬੀ. ਆਈ. ਦੀ ਦਸੰਬਰ ਦੀ ਮਾਨੇਟਰੀ ਸਮੀਖਿਆ ’ਚ ਇਕ ਹੋਰ ਅੱਧਾ ਫੀਸਦੀ ਦੀ ਦਰ ਵਾਧੇ ਅਤੇ ਫਰਵਰੀ, 2027 ਦੀ ਬੈਠਕ ’ਚ ਸਥਿਤੀ ਜਿਓਂ ਦੀ ਤਿਓਂ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ, ‘‘ਜੇਕਰ ਨੀਤੀਗਤ ਦਰਾਂ ’ਚ ਕੁਝ ਵਾਧਾ ਹੁੰਦਾ ਹੈ, ਤਾਂ ਵਿਵੇਕਾਧੀਨ ਖਪਤ ਮੰਗ ਅਤੇ ਖਪਤਕਾਰ ਕਰਜ਼ੇ ਪ੍ਰਭਾਵਿਤ ਹੋਣਗੇ।’’

ਇਹ ਵੀ ਪੜ੍ਹੋ : 53,000 ਰੁਪਏ ਦਾ ਫ਼ੋਨ ਖਰੀਦਦੇ ਹੀ ਚਮਕੀ ਕਿਸਮਤ, ਤੋਹਫੇ 'ਚ ਮਿਲੀ Harley davidson bikes

ਚਾਲੂ ਮਾਲੀ ਸਾਲ ’ਚ ਉਮੀਦ ਮੁਤਾਬਕ ਮਜ਼ਬੂਤ 7.1 ਫੀਸਦੀ ਦੀ ਵਾਧੇ ਵੱਲ ਇਸ਼ਾਰਾ ਕਰਦੇ ਹੋਏ ਸ਼ੈੱਟੀ ਨੇ ਕਿਹਾ ਕਿ ਉਤਪਾਦਕ ਖੇਤਰਾਂ ਤੋਂ ਮੰਗ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਆਰ. ਬੀ. ਆਈ. ਨੇ ਮਹਿੰਗਾਈ ਦੇ ਜੋਖਮਾਂ ਕਾਰਨ 3 ਸਾਲਾਂ ਤੋਂ ਵੱਧ ਸਮੇਂ ’ਚ ਪਹਿਲੀ ਵਾਰ ਦਰਾਂ ’ਚ 0.25 ਫੀਸਦੀ ਦਾ ਵਾਧਾ ਕੀਤਾ ਸੀ। ਕੇਂਦਰੀ ਬੈਂਕ ਨੇ ਆਪਣੇ ਨੀਤੀਗਤ ਰੁਖ ਨੂੰ ਵੀ ਨਿਰਪੱਖ ਤੋਂ ਬਦਲ ਕੇ ਮਾਪਿਆ-ਸੰਤੁਲਿਤ ਸਖ਼ਤ ਕਰ ਦਿੱਤਾ ਹੈ। ਸ਼ੈੱਟੀ ਨੇ ਕਿਹਾ ਕਿ ਸਿਸਟਮ ਪੱਧਰ ’ਤੇ ਪ੍ਰਚੂਨ ਕਰਜ਼ਾ ਗੁਣਵੱਤਾ ਨੂੰ ਲੈ ਕੇ ਚਿੰਤਾ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਕਿਹਾ, ‘‘ਵਿਆਪਕ ਤੌਰ ’ਤੇ ਸਿਸਟਮ ਪੱਧਰ ’ਤੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਅਸਲ ’ਚ ਪ੍ਰਚੂਨ ਮੋਰਚੇ ’ਤੇ ਜਾਇਦਾਦ ਦੀ ਗੁਣਵੱਤਾ ਬਾਰੇ ਚਿੰਤਾ ਕਰਨੀ ਚਾਹੀਦੀ ਹੈ।’’

ਇਹ ਵੀ ਪੜ੍ਹੋ : ਪੈਨਸ਼ਨਰਾਂ ਲਈ ਖੁਸ਼ਖਬਰੀ! ਘੱਟੋ-ਘੱਟ ਪੈਨਸ਼ਨ ਦੇ ਵਾਧੇ ਦਾ ਸਰਕਾਰ ਜਲਦ ਕਰ ਸਕਦੀ ਹੈ ਐਲਾਨ

ਹਾਲਾਂਕਿ, ਉਨ੍ਹਾਂ ਸਵੀਕਾਰ ਕੀਤਾ ਕਿ ਕੁਝ ਬਹੁਤ ਜ਼ਿਆਦਾ ਕਰਜ਼ੇ ਵਾਲੇ ਕਰਜ਼ਦਾਰਾਂ ਲਈ ਵਿਆਜ ਦਰਾਂ ’ਚ 0.75 ਫੀਸਦੀ ਦੇ ਵਾਧੇ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਸਕਦਾ ਹੈ। ਸ਼ੈੱਟੀ ਨੇ ਯੂ. ਪੀ. ਆਈ. ਲੈਣ-ਦੇਣ ’ਚ ਮਰਚੈਂਟ ਡਿਸਕਾਊਂਟ ਰੇਟ (ਐੱਮ. ਡੀ. ਆਰ.) ਲਗਾਉਣ ਦੇ ਪ੍ਰਸਤਾਵ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਬੈਂਕਾਂ ਵੱਲੋਂ ਬੁਨਿਆਦੀ ਢਾਂਚਾ ਅਤੇ ਜੋਖਮ ਪ੍ਰਬੰਧਨ ’ਚ ਨਿਵੇਸ਼ ਨੂੰ ਸਮਰਥਨ ਮਿਲੇਗਾ। ਉਨ੍ਹਾਂ ਕਿਹਾ ਕਿ ਆਈ. ਬੀ. ਏ. ਇਹ ਯਕੀਨੀ ਬਣਾਉਣ ਲਈ ਸਾਰੇ ਹਿਤਧਾਰਕਾਂ ਨਾਲ ਕੰਮ ਕਰ ਰਿਹਾ ਹੈ ਕਿ ਯੂ. ਪੀ. ਆਈ. ’ਤੇ ਐੱਮ. ਡੀ. ਆਰ. ਕਾਰਨ ਗਾਹਕ ਨੂੰ ਜ਼ਿਆਦਾ ਭੁਗਤਾਨ ਕਰਨ ਲਈ ਮਜਬੂਰ ਨਾ ਹੋਣਾ ਪਵੇ।

ਇਹ ਵੀ ਪੜ੍ਹੋ :  HDFC ਬੈਂਕ 'ਤੇ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼, ਦੋ ਸੀਨੀਅਰ ਅਧਿਕਾਰੀ ਜਾਂਚ ਅਧੀਨ

ਸ਼ੈੱਟੀ ਨੇ ਕਿਹਾ ਕਿ ਬੈਂਕ ਆਪਣੇ ਲੋਕਪ੍ਰਿਯ ਯੋਨੋ ਮੋਬਾਈਲ ਐਪਲੀਕੇਸ਼ਨ ਦੇ ਇਕ ਨਵੇਂ ਐਡੀਸ਼ਨ ’ਚ ਕੰਮ ਕਰ ਰਿਹਾ ਹੈ, ਜਿਸ ਦੇ ਜ਼ਰੀਏ 53 ਕਰੋੜ ਦੇ ਆਪਣੇ ਕੁੱਲ ਜਮ੍ਹਾਕਰਤਾ ਆਧਾਰ ’ਚ 17 ਕਰੋੜ ਤੋਂ ਵੱਧ ਜਨ ਧਨ ਖਾਤਾਧਾਰਕਾਂ ’ਤੇ ਫੋਕਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ‘ਯੋਨੋ ਭਾਰਤ’ ਨਾਂ ਤੋਂ ਨਵਾਂ ਐਡੀਸ਼ਨ ਇਕ ਸਾਲ ’ਚ ਉਪਲਬਧ ਹੋਵੇਗਾ ਅਤੇ ਇਸ ਨਾਲ ਯੋਨੋ ਮੰਚ ਦਾ ਕੁੱਲ ਖਪਤਕਾਰ ਆਧਾਰ ਮੌਜੂਦਾ 11 ਕਰੋੜ ਤੋਂ ਵਧ ਕੇ 2030 ਤੱਕ 30 ਕਰੋੜ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ :  IDBI ਮੁਲਾਜ਼ਮਾਂ ਨੇ 2 ਦਿਨਾਂ ਦੇਸ਼ ਵਿਆਪੀ ਹੜਤਾਲ ਦਾ ਕੀਤਾ ਐਲਾਨ; ਬੈਂਕਿੰਗ ਸੇਵਾਵਾਂ ਹੋ ਸਕਦੀਆਂ ਹਨ ਪ੍ਰਭਾਵਿਤ

ਇਹ ਵੀ ਪੜ੍ਹੋ : ਕੱਚੇ ਤੇਲ 'ਚ ਵਾਧੇ ਕਾਰਨ ਸਰਾਫ਼ਾ ਬਾਜ਼ਾਰ 'ਚ ਭੂਚਾਲ, ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ

ਇਹ ਵੀ ਪੜ੍ਹੋ : ਟਾਈਗਰ ਸ਼ਰਾਫ ਗੋਲੀਬਾਰੀ ਮਾਮਲੇ 'ਚ ਵੱਡਾ ਖੁਲਾਸਾ:  ਦੋ ਔਰਤਾਂ ਦੀ ਸ਼ੱਕੀ ਭੁਮਿਕਾ ਆਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News