"ਮੇਰੀ ਧੀ ਦੀ ਸਿਹਤ ਠੀਕ ਨਹੀਂ, ਕਿਰਪਾ ਕਰਕੇ ਮੈਨੂੰ... ਦੇ ਦਿਓ!" ਉਡਾਣ ਰੱਦ ਹੋਣ 'ਤੇ ਬੇਬਸ ਹੋਇਆ ਪਿਓ
Saturday, Dec 06, 2025 - 02:26 PM (IST)
ਨੈਸ਼ਨਲ ਡੈਸਕ : ਦੇਸ਼ ਵਿੱਚ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਲੈ ਕੇ ਬਹੁਤ ਸਾਰੀਆਂ ਗੱਲ਼ਾਂ ਕੀਤੀਆਂ ਜਾਂਦੀਆਂ ਹਨ। ਪਰ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਹਵਾਈ ਅੱਡਿਆਂ ਵਰਗੀਆਂ ਉੱਚ-ਪੱਧਰੀ ਸਹੂਲਤਾਂ ਵਾਲੀਆਂ ਥਾਵਾਂ 'ਤੇ ਮਨੁੱਖੀ ਸੰਵੇਦਨਸ਼ੀਲਤਾ ਦੀ ਘਾਟ ਨੂੰ ਉਜਾਗਰ ਕਰ ਦਿੱਤਾ ਹੈ। ਇਸ ਵੀਡੀਓ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਕੰਬ ਸਕਦਾ ਹੈ, ਜਿੱਥੇ ਇੱਕ ਪਿਤਾ ਆਪਣੀ ਧੀ ਲਈ ਏਅਰਪੋਰਟ 'ਤੇ ਮੌਜੂਦ ਅਧਿਕਾਰੀਆਂ ਤੋਂ ਸੈਨੇਟਰੀ ਪੈਡ ਮੰਗਦੇ ਰੋਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਹ ਵਾਰ-ਵਾਰ ਉਨ੍ਹਾਂ ਤੋਂ ਪੈਡ ਦੀ ਮੰਗ ਕਰ ਰਿਹਾ ਹੈ।
ਪੜ੍ਹੋ ਇਹ ਵੀ - ਫਿਰ ਗਰਭਵਤੀ ਹੋਈ ਸੀਮਾ ਹੈਦਰ! 6ਵੀਂ ਵਾਰ ਬਣੇਗੀ ਮਾਂ, ਯੂਟਿਊਬ 'ਤੇ ਕਿਹਾ ਹੁਣ ਅਸੀਂ...
ਹਵਾਈ ਅੱਡੇ ਦੇ ਸਟਾਫ ਨੂੰ ਵਿਅਕਤੀ ਨੇ ਕੀਤੀ ਬੇਨਤੀ
ਜਾਣਕਾਰੀ ਮੁਤਾਬਕ ਵਾਇਰਲ ਹੋ ਰਹੀ ਇਹ ਵੀਡੀਓ ਇੱਕ ਹਵਾਈ ਅੱਡੇ ਤੋਂ ਸਾਹਮਣੇ ਆਈ ਹੈ, ਜਿੱਥੇ ਇੰਡੀਗੋ ਦੀ ਉਡਾਣ ਵਿੱਚ ਦੇਰੀ ਅਤੇ ਰੱਦ ਹੋਣ ਕਾਰਨ ਬਹੁਤ ਸਾਰੇ ਯਾਤਰੀ ਪਰੇਸ਼ਾਨੀ ਦੇ ਆਲਮ ਵਿਚ ਹਨ ਅਤੇ ਸਟਾਫ ਨਾਲ ਉਡਾਣਾਂ ਦੇ ਸੰਚਾਲਨ ਨੂੰ ਲੈ ਕੇ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਭੀੜ ਵਿੱਚੋਂ ਇੱਕ ਆਦਮੀ ਆਪਣੀ ਧੀ ਲਈ ਸੈਨੇਟਰੀ ਪੈਡ ਲਈ ਹਵਾਈ ਅੱਡੇ ਦੇ ਸਟਾਫ ਕੋਲ ਆਇਆ ਅਤੇ ਵਾਰ-ਵਾਰ ਉੱਚੀ ਬੋਲਦੇ ਹੋਏ ਪੈਡ ਦੀ ਮੰਗ ਕਰਨ ਲੱਗਾ। ਉਹ ਆਦਮੀ ਵਾਰ-ਵਾਰ ਹਵਾਈ ਅੱਡੇ ਦੇ ਸਟਾਫ ਨੂੰ ਬੇਨਤੀ ਕਰ ਰਿਹਾ ਸੀ, "ਕਿਰਪਾ ਕਰਕੇ ਮੇਰੀ ਧੀ ਨੂੰ ਪੈਡ ਦੇ ਦਿਓ, ਉਸ ਦੀ ਸਿਹਤ ਖ਼ਰਾਬ ਹੋ ਰਹੀ ਹੈ ਪਰ ਉਸ ਦੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਸੀ।"
ਪੜ੍ਹੋ ਇਹ ਵੀ - ਵਾਹ! ਸੂਬੇ ਦੇ Malls ਤੇ ਮੈਟਰੋ ਸਟੇਸ਼ਨਾਂ ’ਤੇ ਵਿਕੇਗੀ ਸ਼ਰਾਬ, ਸਰਕਾਰੀ ਏਜੰਸੀਆਂ ਖੋਲ੍ਹਣਗੀਆਂ ਦੁਕਾਨਾਂ!
ਕਿਸੇ ਨੇ ਨਹੀਂ ਕੀਤੀ ਕੋਈ ਮਦਦ
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਆਲੇ-ਦੁਆਲੇ ਖੜ੍ਹੇ ਲੋਕਾਂ ਅਤੇ ਹਵਾਈ ਅੱਡੇ ਦੇ ਸਟਾਫ਼ ਵਿੱਚੋਂ ਕੋਈ ਵੀ ਉਸਦੀ ਮਦਦ ਲਈ ਅੱਗੇ ਨਹੀਂ ਆਇਆ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ @grafidon ਨਾਮ ਦੇ ਅਕਾਊਂਟ ਤੋਂ ਸਾਹਮਣੇ ਆਈ, ਲੋਕ ਗੁੱਸੇ ਵਿੱਚ ਆ ਗਏ। ਉਪਭੋਗਤਾਵਾਂ ਨੇ ਏਅਰਲਾਈਨ ਸਿਸਟਮ, ਹਵਾਈ ਅੱਡਾ ਪ੍ਰਸ਼ਾਸਨ ਅਤੇ ਸਮਾਜ ਦੀ ਆਲੋਚਨਾ ਕੀਤੀ। ਇੱਕ ਯੂਜ਼ਰ ਨੇ ਸਿਸਟਮ 'ਤੇ ਸਵਾਲ ਉਠਾਉਂਦੇ ਹੋਏ ਟਿੱਪਣੀ ਕੀਤੀ, "ਇਹ ਕਿਹੋ ਜਿਹਾ ਸਿਸਟਮ ਹੈ, ਜੋ ਐਮਰਜੈਂਸੀ ਵਿੱਚ ਆਪਣੇ ਗਾਹਕਾਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਵੀ ਪੂਰਾ ਨਹੀਂ ਕਰ ਸਕਦਾ।"
ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ
"सिस्टर, मेरी बेटी को सेनेटरी पैड चाहिए…
— अपूर्व اپوروا Apurva Bhardwaj (@grafidon) December 5, 2025
नीचे से ब्लड गिर रहा है।
पिता रो रहा है।
फ़्लाइट टाइम पर नहीं चल रहा है,
सत्ता के नाम पर सट्टा चल रहा है।
अच्छे दिन आ गए…#अमृतकाल चल रहा है.#घोरकलजुग #IndigoDelay pic.twitter.com/J8YjPJB7qh
ਇਸ ਦੌਰਾਨ ਇੱਕ ਹੋਰ ਯੂਜ਼ਰ ਨੇ ਪਿਤਾ ਦੀ ਬੇਵੱਸੀ 'ਤੇ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ, "ਕਲਪਨਾ ਕਰੋ ਕਿ ਪਿਤਾ ਕਿੰਨਾ ਬੇਵੱਸ ਹੋਵੇਗਾ, ਜੋ ਸਾਰਿਆਂ ਦੇ ਸਾਹਮਣੇ ਇਸ ਗੱਲ਼ ਦਾ ਜ਼ਿਕਰ ਕਰ ਰਿਹਾ ਹੈ ਅਤੇ ਇੱਕ ਵੀ ਵਿਅਕਤੀ ਮਦਦ ਲਈ ਅੱਗੇ ਨਹੀਂ ਆਇਆ।" ਬਹੁਤ ਸਾਰੇ ਉਪਭੋਗਤਾਵਾਂ ਨੇ ਇਸਨੂੰ ਦੇਸ਼ ਦੇ ਲੋਕਤੰਤਰ ਅਤੇ ਪ੍ਰਣਾਲੀ ਦੀ ਇੱਕ ਕਠੋਰ ਹਕੀਕਤ ਕਿਹਾ। ਇਹ ਵੀਡੀਓ ਇੰਡੀਗੋ ਦੀ ਯਾਤਰੀਆਂ ਪ੍ਰਤੀ ਲਾਪਰਵਾਹੀ ਅਤੇ ਅਸੰਵੇਦਨਸ਼ੀਲਤਾ ਦੀ ਇੱਕ ਗੰਭੀਰ ਉਦਾਹਰਣ ਹੈ, ਜਿਸ ਨੇ ਸਹੂਲਤਾਂ ਨਾਲ ਭਰੇ ਵਾਤਾਵਰਣ ਵਿੱਚ ਮਨੁੱਖਤਾ ਦੀ ਘਾਟ ਨੂੰ ਦਰਸਾਇਆ ਹੈ।
ਪੜ੍ਹੋ ਇਹ ਵੀ - ਹੋ ਗਿਆ ਐਲਾਨ : ਸਾਲ 2026 'ਚ 75 ਦਿਨ ਬੰਦ ਰਹਿਣਗੇ ਇਸ ਸੂਬੇ ਦੇ ਸਕੂਲ, ਆ ਗਈ ਪੂਰੀ LIST
