ਭਾਰਤ ''ਚ IndiGo ਏਅਰਲਾਈਜ਼ ਦੀਆਂ Flights ''ਚ ਆਈ ਖ਼ਰਾਬੀ, Airport ''ਤੇ ਫਸੇ ਹਜ਼ਾਰਾਂ ਯਾਤਰੀ
Wednesday, Dec 03, 2025 - 12:49 PM (IST)
ਨੈਸ਼ਨਲ ਡੈਸਕ : ਮੰਗਲਵਾਰ ਰਾਤ ਤੋਂ ਹੈਦਰਾਬਾਦ ਦੇ ਸ਼ਮਸ਼ਾਬਾਦ ਹਵਾਈ ਅੱਡੇ 'ਤੇ ਇੱਕ ਤਕਨੀਕੀ ਖ਼ਰਾਬੀ ਆਉਣ ਕਾਰਨ ਇੰਡੀਗੋ ਏਅਰਲਾਈਨਜ਼ ਦੀਆਂ ਉਡਾਣਾਂ ਵਿੱਚ ਵਿਘਨ ਪਿਆ ਹੈ। ਇਸ ਨਾਲ ਮੁੰਬਈ, ਅਹਿਮਦਾਬਾਦ, ਬੰਗਲੁਰੂ, ਚੇਨਈ ਅਤੇ ਦਿੱਲੀ ਜਾਣ ਵਾਲੀਆਂ ਉਡਾਣਾਂ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਲਗਭਗ 1000 ਯਾਤਰੀ ਹਵਾਈ ਅੱਡੇ 'ਤੇ ਫਸੇ ਹੋਏ ਹਨ। ਉਕਤ ਯਾਤਰੀ ਸਾਰੀ ਰਾਤ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਫਲਾਈਟਾਂ ਦੀ ਉਡੀਕ ਕਰਦੇ ਦਿਖਾਈ ਦਿੱਤੇ।
ਪੜ੍ਹੋ ਇਹ ਵੀ - ਮੁੜ ਮਹਿੰਗਾ ਹੋਇਆ Gold-Silver, ਕੀਮਤਾਂ ਨੇ ਤੋੜੇ ਰਿਕਾਰਡ
ਇਸ ਦੌਰਾਨ ਬੰਗਲੁਰੂ ਜਾਣ ਵਾਲੀਆਂ ਉਡਾਣਾਂ ਖਾਸ ਤੌਰ 'ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਮੰਗਲਵਾਰ ਰਾਤ 2 ਵਜੇ ਲਈ ਨਿਰਧਾਰਤ ਇੱਕ ਉਡਾਣ ਦੋ ਘੰਟਿਆਂ ਲਈ ਰਨਵੇਅ 'ਤੇ ਰੁਕੀ ਰਹੀ। ਵਧਦੀ ਚਿੰਤਾ ਅਤੇ ਤਣਾਅ ਦੇ ਵਿਚਕਾਰ, ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਅਤੇ ਹਵਾਈ ਅੱਡੇ ਦੇ ਟਰਮੀਨਲ ਵਿੱਚ ਉਡੀਕ ਕਰਨ ਲਈ ਕਿਹਾ ਗਿਆ। ਇਸ ਦੌਰਾਨ ਸਭ ਤੋਂ ਵੱਧ ਉਹ ਯਾਤਰੀ ਪਰੇਸ਼ਾਨ ਹੋਏ, ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਕਨੈਕਟਿੰਗ ਫਲਾਈਟਾਂ ਫੜਨੀਆਂ ਸਨ ਜਾਂ ਵੀਜ਼ਾ ਇੰਟਰਵਿਊ ਲਈ ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਕਰਨੀ ਸੀ।
ਪੜ੍ਹੋ ਇਹ ਵੀ - 13 ਮਹੀਨੇ ਦਾ ਹੋਵੇਗਾ ਸਾਲ 2026! ਭੁੱਲ ਕੇ ਨਾ ਕਰੋ ਇਹ ਗਲਤੀਆਂ
ਇਸ ਦੌਰਾਨ ਹਵਾਈ ਅੱਡੇ 'ਤੇ ਮੌਜੂਦ ਇੰਡੀਗੋ ਸਟਾਫ ਤਕਨੀਕੀ ਖਾਮੀਆਂ ਅਤੇ ਉਡਾਣ ਦੇ ਸਮੇਂ ਬਾਰੇ ਤਸੱਲੀਬਖਸ਼ ਜਾਣਕਾਰੀ ਨਹੀਂ ਦੇ ਸਕਿਆ। ਇਸ ਮਾਮਲੇ ਦੇ ਸਬੰਧ ਵਿਚ ਇੱਕ ਯਾਤਰੀ ਨੇ ਕਿਹਾ, "ਸਾਨੂੰ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਸਾਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਉਡਾਣ ਕਦੋਂ ਰਵਾਨਾ ਹੋਵੇਗੀ, ਨਾ ਹੀ ਦੇਰੀ ਦਾ ਕਾਰਨ ਦੱਸਿਆ। ਇਸ ਦੌਰਾਨ ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।"
ਪੜ੍ਹੋ ਇਹ ਵੀ - ਕਿਸਾਨਾਂ ਲਈ ਵੱਡੀ ਖ਼ਬਰ: ਗੰਨੇ ਦੀ MSP 'ਚ 30 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ
ਇੰਡੀਗੋ ਏਅਰਲਾਈਨਜ਼ ਦੇ ਬੁਲਾਰੇ ਨੇ ਕਿਹਾ ਕਿ ਤਕਨੀਕੀ ਖਰਾਬੀ ਦੀ ਸਮੱਸਿਆ ਸਾਹਮਣੇ ਆਈ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਟੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਯਾਤਰੀਆਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਹਵਾਬਾਜ਼ੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਘਟਨਾ ਦੇਸ਼ ਦੀਆਂ ਸਭ ਤੋਂ ਵੱਡੀਆਂ ਏਅਰਲਾਈਨਾਂ ਵਿੱਚੋਂ ਇੱਕ ਲਈ ਚਿੰਤਾ ਦਾ ਕਾਰਨ ਹੈ। ਇੰਡੀਗੋ ਨੂੰ ਹਾਲ ਹੀ ਦੇ ਮਹੀਨਿਆਂ ਵਿੱਚ ਤਕਨੀਕੀ ਭਰੋਸੇਯੋਗਤਾ ਨੂੰ ਲੈ ਕੇ ਕਈ ਵਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।
ਪੜ੍ਹੋ ਇਹ ਵੀ - 1.5-1.5 ਕੁਇੰਟਲ ਦੇ ਪਤੀ-ਪਤਨੀ, ਫਿਰ ਦੋਵਾਂ ਨੇ ਕੀਤਾ ਕੁਝ ਅਜਿਹਾ ਹੈਰਾਨ ਰਹਿ ਗਿਆ ਹਰ ਕੋਈ
