ਟਰੰਪ ਨੂੰ ਮੈਕਸੀਕੋ ਬਾਰਡਰ ''ਤੇ ਕੰਧ ਬਣਾਉਣ ਲਈ 25 ਬਿਲੀਅਨ ਡਾਲਰ ਦੇਣਗੇ ਭਾਰਤੀ
Monday, Jun 11, 2018 - 05:03 AM (IST)

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਂਵੇ ਹੀ ਇੰਮੀਗ੍ਰੇਸ਼ਨ ਪਾਲਸੀ ਨੂੰ ਲੈ ਕੇ ਨਿੰਦਾ ਹੋ ਰਹੀ ਹੋਵੇ ਪਰ ਹੁਣ ਉਨ੍ਹਾਂ ਦੇ ਸਮਰਥਨ 'ਚ ਦੱਖਣੀ ਏਸ਼ੀਆਈ ਦੇ ਲੋਕ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਨਾਗਰਿਕ ਹਨ। ਦੱਖਣੀ ਕੋਰੀਆਈ ਲੋਕਾਂ ਦੀ ਇਹ ਕਮਿਊਨਿਟੀ ਕਰੀਬ 25 ਬਿਲੀਅਨ ਡਾਲਰ ਦਾ ਫੰਡ ਮੈਕਸੀਕੋ ਬਾਰਡਰ 'ਤੇ ਬਣਾਈ ਜਾ ਰਹੀ ਕੰਧ ਲਈ ਟਰੰਪ ਨੂੰ ਦੇਵੇਗੀ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਅਤੇ ਸ਼ਿਕਾਗੋ ਦੇ ਕਾਰੋਬਾਰੀ ਸ਼ਲਭ ਕੁਮਾਰ ਆਪਣੇ ਸੰਗਠਨ ਰਿਪਬਲਿਕ ਹਿੰਦੂ ਕੋਲੀਸ਼ਨ ਮਤਲਬ RHC ਦੀ 13 ਜੂਨ ਨੂੰ ਰੈਲੀ ਕਰ ਰਹੇ ਹਨ। ਰੈਲੀ ਦੇ ਜ਼ਰੀਏ ਸ਼ਲਭ ਕੁਮਾਰ ਦੀ ਕੋਸ਼ਿਸ਼ ਹੈ ਕਿ ਵ੍ਹਾਈਟ ਹਾਊਸ ਨੂੰ ਪਤਾ ਲੱਗੇ ਕਿ ਉਹ ਬਿਲੀਅਨ ਡਾਲਰ ਦਾ ਫੰਡ ਇਕੱਠਾ ਕਰ ਰਹੇ ਹਨ ਅਤੇ ਨਾਲ ਹੀ ਅਮਰੀਕਾ ਨੂੰ DALCA (ਡਿਫਰਜ ਐਕਸ਼ਨ ਫਾਰ ਲੀਗਲ ਚਾਇਲਡਹੁਡ ਅਰਾਇਵਲਸ) ਦੇ ਬਾਰੇ 'ਚ ਪੱਤਾ ਲੱਗੇ। DALCA ਅਤੇ DACA 'ਚ ਬੁਨਿਆਦੀ ਫਰਕ ਇਹੀ ਹੈ ਕਿ ਇਹ ਸਿਰਫ ਉਨ੍ਹਾਂ ਨਾਗਰਿਕਾਂ 'ਤੇ ਲਾਗੂ ਹੁੰਦਾ ਹੈ ਜੋ ਆਪਣੇ ਬੱਚਿਆਂ ਨੂੰ ਗੈਰ-ਕਾਨੂੰਨੀ ਰੂਪ ਨਾਲ ਇਥੇ ਲੈ ਕੇ ਆਏ ਹਨ। ਸੈਨੇਟਰ ਪਾਲ ਰਾਂਡ ਕਾਂਗਰਸ ਦੇ ਮੈਂਬਰ ਪੇਟੇ ਸਮੇਤ ਦੀ ਸੈਨੇਟਰ ਅਤੇ ਸੰਸਦੀ ਮੈਂਬਰ ਰੈਲੀ ਨੂੰ ਸੰਬੋਧਿਤ ਕਰ ਸਕਦੇ ਹਨ।
ਰਿਪਬਲਿਕ ਹਿੰਦੂ ਕੋਲੀਸ਼ਨ ਨੇ ਕਿਹਾ ਕਿ ਜਿਹੜੇ ਬੱਚੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਇਥੇ ਆਏ ਹਨ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਦੀ ਸੁਰੱਖਿਆ ਮਿਲਣੀ ਚਾਹੀਦੀ ਹੈ। ਜਦੋਂ ਬੱਚੇ 21 ਸਾਲ ਦੇ ਹੋ ਜਾਣਗੇ ਤਾਂ DALCA ਦੇ ਤਹਿਤ ਉਨ੍ਹਾਂ ਨੂੰ ਅਮਰੀਕਾ ਤੋਂ ਬਾਹਰ ਜਾਣਾ ਹੋਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ DACA ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਹੈ, ਪਰ ਅਦਾਲਤ ਨੇ ਇਸ ਆਦੇਸ਼ 'ਤੇ ਰੋਕ ਲਾ ਦਿੱਤੀ ਹੈ। GOP ਨੇ 25 ਜੂਨ ਤੱਕ ਦੀ ਸਮੇਂ ਸੀਮਾ ਤੈਅ ਕੀਤੀ ਹੈ ਤਾਂ ਜੋਂ ਕੁਝ ਹੋਰ ਸਾਲ ਤੱਕ ਲਈ ਨੌਜਵਾਨਾਂ ਨੂੰ ਅਮਰੀਕਾ 'ਚ ਰਹਿਣ ਲਈ ਕਾਨੂੰਨੀ ਦਰਜਾ ਦਿਵਾ ਸਕਣ।
ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆ RHC ਦੇ ਚੇਅਰਮੈਨ ਨੇ ਕਿਹਾ, 'DALCA ਉਨ੍ਹਾਂ ਲੋਕਾਂ ਲਈ ਹੈ ਜਿਹੜੇ H1-B ਵੀਜ਼ਾ ਧਾਰਕ ਹਨ। ਜਿਨ੍ਹਾਂ ਦਾ ਗ੍ਰੀਨ ਕਾਰਡ ਅਪਰੂਵ ਹੋ ਚੁੱਕਿਆ ਹੈ ਪਰ ਉਸ 'ਚ 60 ਸਾਲ ਦਾ ਬੈਕਲਾਗ ਹੈ। ਉਨ੍ਹਾਂ ਦੇ ਬੱਚਿਆਂ ਦੀ ਉਮਰ ਹੁਣ ਜ਼ਿਆਦਾ ਹੋ ਚੁੱਕੀ ਹੈ ਅਤੇ ਉਨ੍ਹਾਂ 'ਤੇ ਦਬਾਅ ਹੈ ਕਿ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਚੱਲੇ ਜਾਣ। DALCA ਕਿਡਸ ਮਤਲਬ ਅਜਿਹੇ ਬੱਚਿਆਂ ਦੀ ਗਿਣਤੀ ਕਰੀਬ 2 ਲੱਖ ਹੈ। ਉਨ੍ਹਾਂ ਮੁਤਾਬਕ ਜ਼ਿਆਦਾਤਰ ਮਾਮਲਿਆਂ 'ਚ ਪੂਰੇ ਪਰਿਵਾਰ ਨੂੰ ਅਮਰੀਕਾ ਛੱਡਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਉਹ ਪਰਿਵਾਰ ਕੈਨੇਡਾ ਜਾ ਰਹੇ ਹਨ। ਅਮਰੀਕੀ ਕਾਰੋਬਾਰੀ ਸ਼ਲਭ ਕੁਮਾਰ ਨੇ ਸਾਲ 2015 'ਚ RHC ਦਾ ਗਠਨ ਕੀਤਾ ਸੀ। ਸ਼ਲਭ ਕੁਮਾਰ ਦੇ ਪਰਿਵਾਰ ਨੇ ਟਰੰਪ ਦੇ ਚੋਣ ਅਭਿਆਨ 'ਚ ਮਦਦ ਕੀਤੀ ਸੀ। ਕਾਨੂੰਨੀ ਤਰੀਕੇ ਨਾਲ ਰਹਿ ਰਹੇ H1-B ਵੀਜ਼ਾ ਧਾਰਕਾਂ ਦੇ ਬੱਚਿਆਂ ਦੇ ਅਧਿਕਾਰਾਂ ਦੀ ਲੜਾਈ 'ਚ ਟਰੰਪ ਵੀ ਉਨ੍ਹਾਂ ਤੋਂ ਸਹਿਮਤ ਹਨ।
ਅਮਰੀਕਾ 'ਚ ਰਹਿ ਰਹੇ H1-B ਵੀਜ਼ਾ ਧਾਰਕ ਭਾਰਤੀਆਂ ਨੂੰ ਗ੍ਰੀਨਰਕਾਰਡ ਲਈ 60 ਸਾਲ ਦਾ ਇੰਤਜ਼ਾਰ ਕਰਨਾ ਪੈਂਦਾ ਹੈ। RHC ਚਾਹੁੰਦੀ ਹੈ ਕਿ ਇਹ ਬੈਕਲਾਗ ਘੱਟ ਕੀਤਾ ਜਾਵੇ, ਦੇਸ਼ ਦਾ ਕੋਟਾ 7 ਫੀਸਦੀ ਘਟਾ ਕੇ ਇਸ ਨੂੰ 5 ਸਾਲ ਤੱਕ ਕੀਤਾ ਜਾਵੇ। ਚੇਅਰਮੈਨ ਮੁਤਾਬਕ RHC ਚਾਹੁੰਦੀ ਹੈ ਕਿ ਅਮਰੀਕੀ ਵੀ ਕੈਨੇਡਾ ਦੀ ਤਰ੍ਹਾਂ ਮੈਰਿਟ ਸਿਸਟਮ ਅਪਣਾਵੇ। ਚੇਅਰਮੈਨ ਨੇ ਕਿਹਾ, 'ਟਰੰਪ ਇਸ ਗੱਲ ਤੋਂ ਸਹਿਮਤ ਸਨ ਕਿ 60 ਸਾਲ ਬਹੁਤ ਜ਼ਿਆਦਾ ਸਮਾਂ ਹੈ। ਉਨ੍ਹਾਂ ਨੇ ਤਾਂ ਮਾਰ-ਏ-ਲਾਗੋ 'ਚ ਮੇਰੇ ਪਰਿਵਾਰ ਤੋਂ ਇਥੋਂ ਤੱਕ ਕਿਹਾ ਸੀ ਕਿ 5 ਸਾਲ ਵੀ ਜ਼ਿਆਦੇ ਹਨ।' ਅਮਰੀਕਾ 'ਚ ਕਰੀਬ 3.5 ਮਿਲੀਅਨ ਭਾਰਤੀ ਰਹਿੰਦੇ ਹਨ, ਇਥੇ ਭਾਰਤੀ ਅਪ੍ਰਵਾਸੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।