ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਅਮਰੀਕਾ ਨੇ ਕੱਸੀ ਨਕੇਲ ! 30 ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ
Thursday, Dec 25, 2025 - 09:04 AM (IST)
ਇੰਟਰਨੈਸ਼ਨਲ ਡੈਸਕ- ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਅਮਰੀਕੀ ਪ੍ਰਸ਼ਾਸਨ ਲਗਾਤਾਰ ਨਕੇਲ ਕੱਸਦਾ ਜਾ ਰਿਹਾ ਹੈ। ਇਸੇ ਦੌਰਾਨ ਅਮਰੀਕੀ ਸਰਹੱਦੀ ਗਸ਼ਤੀ ਅਧਿਕਾਰੀਆਂ ਨੇ ਅਮਰੀਕਾ ’ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 30 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਮਰੀਕੀ ਕਸਟਮਜ਼ ਅਤੇ ਸਰਹੱਦੀ ਸੁਰੱਖਿਆ (ਸੀ.ਬੀ.ਪੀ.) ਨੇ ਪਿਛਲੇ ਹਫ਼ਤੇ ਇਕ ਬਿਆਨ ’ਚ ਕਿਹਾ ਕਿ ਕੈਲੀਫੋਰਨੀਆ ਦੇ ਐੱਲ. ਸੈਂਟਰੋ ਸੈਕਟਰ ’ਚ ਸਰਹੱਦੀ ਗਸ਼ਤੀ ਏਜੰਟਾਂ ਨੇ ਇਮੀਗ੍ਰੇਸ਼ਨ ਚੌਕੀਆਂ ’ਤੇ ਵਾਹਨਾਂ ਨੂੰ ਰੋਕ-ਰੋਕ ਕੇ ਅਤੇ ਅੰਤਰ-ਏਜੰਸੀ ਮੁਹਿੰਮਾਂ ਦੌਰਾਨ ਅਜਿਹੇ ਕਈ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲ ਵਪਾਰਕ ਵਾਹਨ ਚਲਾਉਣ ਲਈ ਲਾਇਸੈਂਸ ਸਨ।
