ਗੰਗਾ ''ਚ ਮੈਡਲ ਵਹਾਉਣ ਲਈ ਹਰਿ ਕੀ ਪੌੜੀ ਪਹੁੰਚੇ ਪਹਿਲਵਾਨ, ਫਿਰ ਇੰਡੀਆ ਗੇਟ ''ਤੇ ਰੱਖਣਗੇ ਮਰਨ ਵਰਤ
Tuesday, May 30, 2023 - 06:35 PM (IST)
ਨੈਸ਼ਨਲ ਡੈਸਕ- ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਣ ਸਿੰਘ ਦੇ ਖਿਲਾਫ ਧਰਨਾ ਦੇ ਰਹੇ ਪਹਿਲਵਾਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਮੈਡਲ ਗੰਗਾ 'ਚ ਵਹਾਉਣ ਜਾ ਰਹੇ ਹਨ। ਇਸ ਲਈ ਉਹ ਹਰਿਦੁਆਰ 'ਚ ਹਰਿ ਕੀ ਪੌੜੀ ਪਹੁੰਚ ਚੁੱਕੇ ਹਨ। ਹਰਿ ਕੀ ਪੌੜੀ 'ਤੇ ਮੌਜੂਦ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦੀਆਂ ਅੱਖਾਂ 'ਚ ਹੰਝੂ ਹਨ। ਦੋਵੇਂ ਗੰਗਾ ਕਿਨਾਰੇ ਬੇਠੀਆਂ ਹਨ ਅਤੇ ਸਿਰ ਫੜ੍ਹ ਕੇ ਰੋ ਰਹੀਆਂ ਹਨ। ਕੁਝ ਹੀ ਦੇਰ 'ਚ ਪਹਿਲਵਾਨ ਆਪਣੇ ਮੈਡਲ ਗੰਗਾ ਨਦੀ 'ਚ ਵਹਾ ਸਕਦੇ ਹਨ।
ਪਹਿਲਵਾਨ ਬਜਰੰਗ ਪੂਨਿਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਮੈਡਲ ਨੂੰ ਗੰਗਾ 'ਚ ਵਹਾਉਣ ਜਾ ਰਹੇ ਹਨ ਕਿਉਂਕਿ ਜਿੰਨਾ ਪਵਿੱਤਰ ਗੰਗਾ ਨੂੰ ਮੰਨਿਆ ਜਾਂਦਾ ਹੈ, ਓਨੀ ਹੀ ਪਵਿੱਤਰਤਾ ਨਾਲ ਮਹਿਨਤ ਕਰਕੇ ਉਨ੍ਹਾਂ ਨੇ ਮੈਡਲ ਹਾਸਿਲ ਕੀਤੇ ਸਨ। ਗੰਗਾ 'ਚ ਮੈਡਲ ਵਹਾਉਣ ਤੋਂ ਬਾਅਦ ਰੈਸਲਰ ਦਿੱਲੀ ਸਥਿਤ ਇੰਡੀਆ ਗੇਟ 'ਤੇ ਮਰਨ ਵਰਤ ਰੱਖਣਗੇ।