ਕਸ਼ਮੀਰ ਤਣਾਅ : ਪਾਕਿਸਤਾਨ ਨਹੀਂ ਜਾ ਰਹੀ ਭਾਰਤ ਤੋਂ ਚਾਹ, 50 ਫੀਸਦੀ ਘਟੀ ਬਰਾਮਦ

10/24/2019 12:22:53 AM

ਨਵੀਂ ਦਿੱਲੀ/ਸ਼੍ਰੀਨਗਰ - ਪਾਕਿਸਤਾਨ ਨਾਲ ਪੈਦਾ ਹੋਏ ਤਣਾਅ ਦੇ ਮਾਹੌਲ ਕਾਰਣ ਪਾਕਿਸਤਾਨ ਨੂੰ ਭਾਰਤ ਤੋਂ ਹੋਣ ਵਾਲੇ ਚਾਹ ਦੀ ਬਰਾਮਦ ਵਿਚ 50 ਫੀਸਦੀ ਤੋਂ ਜ਼ਿਆਦਾ ਦੀ ਭਾਰੀ ਗਿਰਾਵਟ ਆਈ ਹੈ। ਜਨਵਰੀ ਤੋਂ ਅਗਸਤ 2019 ਦੌਰਾਨ ਭਾਰਤ ਤੋਂ ਪਾਕਿਸਤਾਨ ਨੂੰ ਚਾਹ ਦੀ ਬਰਾਮਦ ਸਿਰਫ 48 ਲੱਖ ਡਾਲਰ (ਕਰੀਬ 34 ਕਰੋੜ ਰੁਪਏ) ਮੁੱਲ ਦੀ 31.4 ਲੱਖ ਕਿਲੋਗ੍ਰਾਮ ਦੀ ਹੋਈ ਹੈ। ਪਿਛਲੇ ਸਾਲ ਇਸੇ ਮਿਆਦ ਦੌਰਾਨ ਪਾਕਿਸਤਾਨ ਨੂੰ ਭਾਰਤ ਤੋਂ ਚਾਹ ਦੀ ਬਰਾਮਦ 90.2 ਲੱਖ ਡਾਲਰ (ਕਰੀਬ 64 ਕਰੋੜ ਰੁਪਏ) ਮੁੱਲ ਦੀ 61.7 ਲੱਖ ਕਿਲੋਗ੍ਰਾਮ ਹੋਈ ਸੀ।

ਇਸ ਦੀ ਤੁਲਨਾ ਵਿਚ ਸਾਲ 2018 ਦੇ ਪਹਿਲੇ 10 ਮਹੀਨਿਆਂ ਵਿਚ ਪਾਕਿਸਤਾਨ ਨੂੰ ਭਾਰਤ ਤੋਂ ਚਾਹ ਦੀ ਬਰਾਮਦ 22 ਫੀਸਦੀ ਵਧ ਕੇ 1.3 ਕਰੋੜ ਕਿ. ਗ੍ਰਾ. ਹੋਈ ਸੀ। ਬਿਜ਼ਨੈੱਸ ਸਟੈਂਡਰਡ ਅਨੁਸਾਰ ਪਾਕਿਸਤਾਨ ਹਰ ਸਾਲ ਕਰੀਬ 56 ਕਰੋੜ ਡਾਲਰ ਮੁੱਲ ਦੀ ਚਾਹ ਦੀ ਦਰਾਮਦ ਕਰਦਾ ਹੈ, ਜਦ ਕਿ ਰੂਸ ਹਰ ਸਾਲ 49 ਕਰੋੜ ਡਾਲਰ ਦੀ ਚਾਹ ਦੀ ਦਰਾਮਦ ਕਰਦਾ ਹੈ।


Inder Prajapati

Content Editor

Related News