ਆਸਟਰੇਲੀਆ ਸਰਕਾਰ ਨੇ ਇਕੱਲੇ ਪੰਜਾਬੀ ਲਈ ਭੇਜਿਆ ਜਹਾਜ਼, ਕਿਡਨੀਆਂ ਦੇ ਇਲਾਜ ਲਈ ਦੇਸ਼ ਪਰਤਿਆ ਅਰਸ਼ਦੀਪ

Tuesday, Jul 06, 2021 - 05:09 PM (IST)

ਮੈਲਬੌਰਨ/ਨਵੀਂ ਦਿੱਲੀ : ਭਾਰਤ ਸਰਕਾਰ ਦੀ ਪਹਿਲ ਦੇ ਚੱਲਦੇ 25 ਸਾਲ ਦੇ ਅਰਸ਼ਦੀਪ ਸਿੰਘ ਆਸਟ੍ਰੇਲੀਆ ਤੋਂ ਵਤਨ ਪਰਤ ਆਏ ਹਨ। ਉਨ੍ਹਾਂ ਦੀਆਂ ਦੋਵੇਂ ਕਿਡਨੀਆਂ ਖ਼ਰਾਬ ਹਨ। ਵਤਨ ਵਾਪਸੀ ’ਤੇ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਕੋਰੋਨਾ ਮਹਾਮਾਰੀ ਦਰਮਿਆਨ ਸੋਮਵਾਰ ਨੂੰ ਉਨ੍ਹਾਂ ਨੂੰ ਏਅਰਲਿਫਟ ਕੀਤਾ ਗਿਆ। ਆਸਟ੍ਰੇਲੀਆ ਅਤੇ ਭਾਰਤ ਸਰਕਾਰ ਦੀ ਕਈ ਦੌਰ ਦੀ ਗੱਲਬਾਤ ਦੇ ਬਾਅਦ ਅਰਸ਼ਦੀਪ ਦੀ ਭਾਰਤ ਵਾਪਸੀ ਦਾ ਰਸਤਾ ਸਾਫ਼ ਹੋਇਆ। ਇਸ ਵਿਚ ਇੰਡੀਅਨ ਵਰਲਡ ਫੋਰਮ ਨੇ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ: ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧੀਆਂ, ਪਾਕਿ ’ਚ ਪਾਣੀ ਦਾ ਸੰਕਟ, ਅਕਾਲ ਵਰਗੇ ਹਾਲਾਤ

 

ਭਾਰਤੀ ਵਿਦਿਆਰਥੀ ਅਰਸ਼ਦੀਪ 2018 ਵਿਚ ਉਚ ਸਿੱਖਿਆ ਲਈ ਆਸਟ੍ਰੇਲੀਆ ਗਏ ਸਨ। ਅਰਸ਼ਦੀਪ ਦੀ ਮਾਂ ਇੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਸ਼ਬਦ ਨਹੀਂ ਹਨ। ਉਹ ਭਾਰਤ ਸਰਕਾਰ, ਆਸਟ੍ਰੇਲੀਆਈ ਸਰਕਾਰ ਅਤੇ ਡਾਕਟਰਾਂ ਦੇ ਧੰਨਵਾਦੀ ਹਨ। ਉਨ੍ਹਾਂ ਨੇ ਸਮਾਂ ਰਹਿੰਦੇ ਅਰਸ਼ਦੀਪ ਦਾ ਇਲਾਜ਼ ਸ਼ੁਰੂ ਕੀਤਾ। ਇੰਨੇ ਦਿਨਾਂ ਦੇ ਇੰਤਜ਼ਾਰ ਦੇ ਬਾਅਦ ਅੱਗੇ ਦੇ ਇਲਾਜ ਲਈ ਆਖ਼ਿਰਕਾਰ ਅਰਸ਼ਦੀਪ ਪਰਤ ਆਇਆ ਹੈ। ਅਰਸ਼ਦੀਪ ਦੇ ਪਿਤਾ ਨਹੀਂ ਹਨ। ਇਸ ਤੋਂ ਪਹਿਲਾਂ ਇੰਦਰਜੀਤ ਨੇ ਵਿਦੇਸ਼ ਮੰਤਰਾਲਾ ਤੋਂ ਮਦਦ ਦੀ ਗੁਹਾਰ ਲਗਾਈ ਸੀ।

ਇਹ ਵੀ ਪੜ੍ਹੋ: UAE ਦਾ ਵੱਡਾ ਐਲਾਨ, ਇਨ੍ਹਾਂ ਵਿਦਿਆਰਥੀਆਂ ਨੂੰ ਦੇਵੇਗਾ 10 ਸਾਲ ਦਾ ਵੀਜ਼ਾ

PunjabKesari

ਇੰਦਰਜੀਤ ਨੇ ਕਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਮੈਲਬੌਰਨ ਦੇ ਇਕ ਹਸਪਤਾਲ ਵਿਚ ਦਾਖ਼ਲ ਹੈ। ਉਸ ਦੀ ਹਾਲਤ ਬਹੁਤ ਗੰਭੀਰ ਹੈ। ਉਸ ਦੀ ਕਿਡਨੀ ਫੇਲ ਹੋਣ ਦੀ ਆਖ਼ਰੀ ਸਟੇਜ ਵਿਚ ਹੈ। ਉਸ ਨੂੰ ਡਾਇਲਿਸਸ ਦੀ ਤੁਰੰਤ ਜ਼ਰੂਰਤ ਹੈ। ਉਨ੍ਹਾਂ ਨੇ ਮੰਤਰਾਲਾ ਤੋਂ ਮੰਗ ਕੀਤੀ ਸੀ ਕਿ ਉਹ ਆਸਟ੍ਰੇਲੀਆਈ ਸਰਕਾਰ ਨਾਲ ਗੱਲਬਾਤ ਕਰਕੇ ਅਰਸ਼ਦੀਪ ਨੂੰ ਸਾਰੀਆਂ ਮੈਡੀਕਲ ਸੁਵਿਧਾਵਾਂ ਦੇਣ ਦਾ ਹੁਕਮ ਦੇਣ। ਨਾਲ ਹੀ ਉਸ ਦੀ ਸਿਹਤ ’ਤੇ ਵੀ ਨਜ਼ਰ ਰੱਖ ਜਾਏ। ਇੰਦਰਜੀਤ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪੁੱਤਰ ਅਰਸ਼ਦੀਪ 2018 ਵਿਚ ਸਟੂਡੈਂਟ ਵੀਜ਼ਾ ’ਤੇ ਆਸਟ੍ਰੇਲੀਆ ਗਿਆ ਸੀ। 9 ਜੂਨ 2021 ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਅਰਸ਼ਦੀਪ ਹਸਪਤਾਲ ਵਿਚ ਭਰਤੀ ਹੈ। ਭਾਰਤ ਸਰਕਾਰ ਨੇ ਅਰਸ਼ਦੀਪ ਦੀ ਵਤਨ ਵਾਪਸੀ ਦਾ ਬੰਦੋਬਸਤ ਕੀਤਾ।

ਇਹ ਵੀ ਪੜ੍ਹੋ: PM ਸ਼ੇਖ ਹਸੀਨਾ ਨੇ ਮੋਦੀ ਨੂੰ ਤੋਹਫ਼ੇ ’ਚ ਭੇਜੇ 2600 ਕਿਲੋਗ੍ਰਾਮ ਅੰਬ, ਜਾਣੋ ਕੀ ਹੈ ਖ਼ਾਸੀਅਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News