ਰੂਸ-ਯੂਕ੍ਰੇਨ ਜੰਗ: ਹਮਲੇ ’ਚ ਮਾਰੇ ਗਏ ਭਾਰਤੀ ਮੁੰਡੇ ਨਵੀਨ ਨੇ ਵੀਡੀਓ ਕਾਲਿੰਗ ’ਤੇ ਪਿਤਾ ਨੂੰ ਆਖੇ ਸਨ ਇਹ ਆਖ਼ਰੀ ਸ਼ਬਦ

Wednesday, Mar 02, 2022 - 11:35 AM (IST)

ਰੂਸ-ਯੂਕ੍ਰੇਨ ਜੰਗ: ਹਮਲੇ ’ਚ ਮਾਰੇ ਗਏ ਭਾਰਤੀ ਮੁੰਡੇ ਨਵੀਨ ਨੇ ਵੀਡੀਓ ਕਾਲਿੰਗ ’ਤੇ ਪਿਤਾ ਨੂੰ ਆਖੇ ਸਨ ਇਹ ਆਖ਼ਰੀ ਸ਼ਬਦ

ਬੇਂਗਲੁਰੂ (ਵਾਰਤਾ)– ਯੂਕ੍ਰੇਨ ’ਚ ਰੂਸੀ ਹਮਲੇ ’ਚ ਮਾਰੇ ਗਏ ਕਰਨਾਟਕ ਦੇ ਹੋਣਹਾਰ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌਦਰ ਮਰਨ ਤੋਂ ਕੁਝ ਸਮੇਂ ਪਹਿਲਾਂ ਵੀਡੀਓ ਕਾਲਿੰਗ ਜ਼ਰੀਏ ਆਪਣੇ ਪਿਤਾ ਨਾਲ ਅੱਧਾ ਘੰਟਾ ਗੱਲ ਕੀਤੀ ਸੀ। ਨਵੀਨ ਨੇ ਗੱਲਬਾਤ ਦੌਰਾਨ ਕਿਹਾ ਸੀ ਕਿ ਪਾਪਾ ਮੈਂ ਘਰ ਆ ਰਿਹਾ ਹਾਂ। ਨਵੀਨ ਘਰ ਆਉਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ। ਉਸ ਦੇ ਪਿਤਾ ਸ਼ੇਖਰਗੌਦਰ ਦੇ ਕੰਨਾਂ ਅਤੇ ਦਿਲੋਂ-ਦਿਮਾਗ ’ਚ ਨਵੀਨ ਦੇ ਆਖ਼ਰੀ ਸ਼ਬਦ ਗੂੰਜ ਰਹੇ ਹਨ। ਉਨ੍ਹਾਂ ਦਾ ਪੁੱਤਰ ਜ਼ਿੰਦਾ ਤਾਂ ਨਹੀਂ ਆਇਆ, ਹੁਣ ਉਹ ਉਸ ਦੀ ਮ੍ਰਿਤਕ ਸਰੀਰ ਦੇ ਯੂਕ੍ਰੇਨ ਤੋਂ ਕਰਨਾਟਕ ਪਹੁੰਚਣ ਦੀ ਉਡੀਕ ਕਰ ਰਹੇ ਹਨ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਯੂਕ੍ਰੇਨ ਦੇ ਖਾਰਕੀਵ 'ਚ ਰੂਸੀ ਹਮਲੇ 'ਚ ਭਾਰਤੀ ਵਿਦਿਆਰਥੀ ਦੀ ਮੌਤ

ਨਵੀਨ ਦੇ ਪਿਤਾ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਸਭ ਕੁਝ ਖੁਸ਼ਨੁਮਾ ਸੀ ਪਰ ਦੁਪਹਿਰ ਕਰੀਬ 1 ਵਜੇ ਇਹ ਬੁਰੀ ਖ਼ਬਰ ਆਈ ਅਤੇ ਨਵੀਨ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ’ਚ ਮੰਗਲਵਾਰ ਨੂੰ ਰੂਸੀ ਫ਼ੌਜੀਆਂ ਦੀ ਗੋਲੀਬਾਰੀ ’ਚ ਨਵੀਨ ਮਾਰਿਆ ਗਿਆ। ਨਵੀਨ ਨੇ ਸਵੇਰੇ 10.30 ਵਜੇ ਇਕ ਵੀਡੀਓ ਕਾਲ ਕੀਤੀ ਸੀ। ਨਵੀਨ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਕੁਝ ਸਮੇਂ ਬਾਅਦ ਉਹ ਨਾਸ਼ਤਾ ਖਰੀਦਣ ਲਈ ਆਪਣੇ ਦੋ ਦੋਸਤਾਂ ਨਾਲ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਿਆ ਅਤੇ ਇਸ ਦੌਰਾਨ ਗੋਲੀਬਾਰੀ ’ਚ ਉਸ ਦੀ ਜਾਨ ਚਲੀ ਗਈ।

ਇਹ ਵੀ ਪੜ੍ਹੋ: ਯੂਕ੍ਰੇਨ ’ਚ ਭਾਰਤੀ ਵਿਦਿਆਰਥੀ ਦੀ ਮੌਤ ’ਤੇ ਰਾਹੁਲ ਨੇ ਜਤਾਇਆ ਦੁੱਖ, ਟਵੀਟ ਕਰ ਆਖੀ ਇਹ ਗੱਲ

ਹਾਵੇਰੀ ਵਾਸੀ 21 ਸਾਲਾ ਨਵੀਨ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਅੰਤਿਮ ਸਾਲ ਦਾ ਵਿਦਿਆਰਥੀ ਸੀ। ਕਿਸਮਤ ਨਾਲ ਉਸ ਦਾ ਇਕ ਦੋਸਤ ਬਚ ਗਿਆ ਅਤੇ ਇਕ ਹੋਰ ਗੋਲੀਬਾਰੀ ’ਚ ਜ਼ਖਮੀ ਹੋ ਗਿਆ। ਉਹ ਲੋਕ ਖਾਰਕੀਵ ਤੋਂ ਯੂਕ੍ਰੇਨ ਦੇ ਪੱਛਮੀ ਹਿੱਸੇ ’ਚ 1000 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਸਨ, ਜਿੱਥੇ ਆਪਰੇਸ਼ਨ ਗੰਗਾ ਤਹਿਤ ਭਾਰਤੀ ਅਧਿਕਾਰੀਆਂ ਵਲੋਂ ਨਿਕਾਸੀ ਮੁਹਿੰਮ ਚਲਾਈ ਜਾ ਰਹੀ ਹੈ। ਵਿਦਿਆਰਥੀਆਂ ਦੇ ਇਕ ਬੈਂਚ ਨੂੰ ਸੋਮਵਾਰ ਨੂੰ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਉਡਾਣ ’ਚ ਸਵਾਰ ਹੋਣ ਲਈ ਇਕ ਸਰਹੱਦੀ ਰਾਸ਼ਟਰ ਨੂੰ ਪਾਰ ਕਰਨ ਲਈ ਪੱਛਮੀ ਯੂਕ੍ਰੇਨ ’ਚ ਟਰੇਨ ਜ਼ਰੀਏ ਲਿਜਾਇਆ ਗਿਆ।

ਇਹ ਵੀ ਪੜ੍ਹੋ:  ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਕੁੱਟਮਾਰ, ਰਾਹੁਲ ਨੇ ਵੀਡੀਓ ਸਾਂਝੀ ਕਰ ਕਿਹਾ- ਤੁਰੰਤ ਕੱਢੇ ਸਰਕਾਰ

ਜ਼ਿਕਰਯੋਗ ਹੈ ਕਿ ਕਰਨਾਟਕ ’ਚ ਹਾਵੇਰੀ ਜ਼ਿਲ੍ਹੇ ਦੇ ਰਣਬੇਤੂਰ ਤਾਲੁਕ ਸਥਿਤ ਚਾਲਗੇਰੀ ਪਿੰਡ ਦੇ ਨਵੀਨ ਦੀ ਯੂਕ੍ਰੇਨ ’ਚ ਰੂਸ ਦੀ ਗੋਲੀਬਾਰੀ ’ਚ ਮੌਤ ਹੋ ਗਈ। ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨੇ ਦੱਸਿਆ ਕਿ ਖਾਰਕੀਵ ’ਚ ਮੈਡੀਕਲ ਸਿਲੇਬਸ ਦੀ ਚੌਥੇ ਸਾਲ ਦੀ ਪੜ੍ਹਾਈ ਕਰਨ ਵਾਲਾ ਵਿਦਿਆਰਥੀ ਨਵੀਨ ਖਾਣਾ ਲੈਣ ਲਈ ਘਰੋਂ ਬਾਹਰ ਨਿਕਲਿਆ ਸੀ। ਇਸ ਦੌਰਾਨ ਲਾਈਨ ’ਚ ਹੋਰ ਲੋਕਾਂ ਨਾਲ ਖੜ੍ਹੇ ਨਵੀਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਨਵੀਨ ਮੈਡੀਕਲ ਦੀ ਪੜ੍ਹਾਈ ਲਈ ਪਿਛਲੇ 4 ਸਾਲਾਂ ਤੋਂ ਯੂਕ੍ਰੇਨ ’ਚ ਰਹਿ ਰਿਹਾ ਸੀ।


author

Tanu

Content Editor

Related News