ਸਰਹੱਦ 'ਤੇ ਤਾਇਨਾਤ ਜਵਾਨਾਂ ਦੀ ਕਲਾਈ 'ਤੇ ਇਸ ਵਾਰ ਸਜੇਗੀ 'ਮੋਦੀ ਰੱਖੜੀ', ਸੌਂਪੀਆਂ ਗਈਆਂ 10 ਹਜ਼ਾਰ ਰੱਖੜੀਆਂ

07/26/2020 11:13:40 AM

ਨਵੀਂ ਦਿੱਲੀ (ਭਾਸ਼ਾ) : ਪ੍ਰਚੂਨ ਵਪਾਰੀਆਂ ਦੇ ਸੰਗਠਨ ਕੰਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਨੇ ਸ਼ਨੀਵਾਰ ਨੂੰ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਤਾਇਨਾਤ ਭਾਰਤੀ ਫੌਜੀਆਂ ਲਈ ਬੀਬੀ ਉੱਧਮੀਆਂ ਵੱਲੋਂ ਡਿਜ਼ਾਇਨ ਕੀਤੀ ਗਈਆਂ 10 ਹਜ਼ਾਰ ਤੋਂ ਜ਼ਿਆਦਾ ਰੱਖੜੀਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਭੇਂਟ ਕੀਤੀਆਂ। ਸਿੰਘ ਨੂੰ ਸੌਂਪੀਆਂ ਗਈ ਰੱਖੜੀਆਂ ਵਿਚ ਦਿੱਲੀ ਵਿਚ ਬਣੀ 'ਮੋਦੀ ਰੱਖੜੀ' ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਤਾਲਾਬ 'ਚ ਡੁੱਬੀ ਮਿਲੀ ਕਾਰ, ਜਨਾਨੀ ਅਤੇ ਉਸ ਦੇ ਜੁੜਵਾ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ

ਕੈਟ ਨੇ ਇਕ ਬਿਆਨ ਵਿਚ ਕਿਹਾ, 'ਜਵਾਨਾਂ ਲਈ ਸਿੰਘ ਨੂੰ ਸੌਂਪੀਆਂ ਗਈ ਰੱਖੜੀਆਂ ਵਿਚ ਦਿੱਲੀ ਵਿਚ ਬਣੀ ਮੋਦੀ ਰੱਖੜੀਆਂ, ਨਾਗਪੁਰ ਦੀ ਜੂਟ ਰੱਖੜੀ, ਜੈਪੁਰ ਦੀ ਪੇਂਟ ਰੱਖੜੀ, ਪੁਣੇ ਦੀ ਬੀਜ ਰੱਖੜੀ, ਸਤਨਾ ਵਿਚ ਬਣੀ ਊਨ ਰੱਖੜੀ, ਜਮਸ਼ੇਦਪੁਰ ਵਿਚ ਆਦਿਵਾਸੀ ਵਸਤੂਆਂ ਨਾਲ ਬਣੀ ਰੱਖੜੀ, ਅਸਮ ਵਿਚ ਤੀਨਸੁਕਿਆ ਵਿਚ ਬਣੀ ਚਾਹ ਦੀਆਂ ਪੱਤੀਆਂ ਵਾਲੀ ਰੱਖੜੀ, ਕੋਲਕਾਤਾ ਦੀ ਚਾਹ ਦੀਆਂ ਪੱਤੀਆਂ ਨਾਲ ਬਣੀ ਰੱਖੜੀ, ਕੋਲਕਾਤਾ ਵਿਚ ਬਣਾਈ ਜਾਣ ਵਾਲੀ ਰੇਸ਼ਮ ਦੀ ਰੱਖੜੀ, ਮੁੰਬਈ ਵਿਚ ਬਣਾਈ ਜਾਣ ਵਾਲੀ ਫੈਸ਼ਨੇਬਲ ਰੱਖੜੀ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ : ਰਾਹਤ ਦੀ ਖ਼ਬਰ: ਭਾਰਤ 'ਚ ਲਾਂਚ ਹੋਈ ਕੋਰੋਨਾ ਦੇ ਇਲਾਜ 'ਚ ਸਹਾਈ ਹੋਣ ਵਾਲੀ ਸਭ ਤੋਂ ਸਸਤੀ ਦਵਾਈ

ਕੈਟ ਦੇ ਰਾਸ਼ਟਰੀ ਪ੍ਰਧਾਨ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਬੀਬੀ ਉੱਧਮੀਆਂ ਨੇ ਵੱਖ-ਵੱਖ ਸੂਬਿਆਂ ਦੀਆਂ ਗਰੀਬ ਬੀਬੀਆਂ ਦੇ ਸਹਿਯੋਗ ਨਾਲ ਭਾਰਤੀ ਸਾਮਾਨ ਦੀ ਵਰਤੋਂ ਕਰਕੇ ਲੱਖਾਂ ਰੱਖੜੀਆਂ ਬਣਾਈਆਂ ਹਨ। ਕੈਟ ਨੇ ਕਿਹਾ, 'ਇਹ ਰੱਖੜੀਆਂ ਦੇਸ਼ ਭਰ ਵਿਚ ਫੈਲੇ ਵਪਾਰ ਸੰਘਾਂ ਜ਼ਰੀਏ ਵਪਾਰੀਆਂ ਅਤੇ ਉਨ੍ਹਾਂ ਦੇ ਕਾਮਿਆਂ ਨੂੰ ਵੰਡੀਆਂ ਜਾਣਗੀਆਂ।'

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਘਰ 'ਚ ਦਾਖ਼ਲ ਹੋ ਕੇ ਬੰਦੂਕਧਾਰੀਆਂ ਨੇ ਪਰਿਵਾਰ ਦੇ 6 ਮੈਂਬਰਾਂ ਨੂੰ ਗੋਲੀਆਂ ਨਾਲ ਭੁੰਨ੍ਹਿਆ


cherry

Content Editor

Related News