ਪਾਕਿਸਤਾਨੀ ਜਾਸੂਸ ਦੇ ''ਹੁਸਨ ਦੇ ਜਾਲ'' ''ਚ ਫੱਸਿਆ ਭਾਰਤੀ ਵਿਗਿਆਨੀ, ਦੇਸ਼ ਦੀ ਖ਼ੁਫ਼ੀਆ ਜਾਣਕਾਰੀ ਦੇਣ ''ਤੇ ਗ੍ਰਿਫ਼ਤਾਰ

Friday, May 05, 2023 - 05:25 AM (IST)

ਪੁਣੇ (ਭਾਸ਼ਾ): ਰੱਖਿਆ ਖੋਜ ਤੇ ਵਿਕਾਸ ਸੰਗਠਨ (DRDO) ਲਈ ਕੰਮ ਕਰਨ ਵਾਲੇ ਇਕ ਵਿਗਿਆਨੀ ਨੂੰ ਮਹਾਰਾਸ਼ਟਰ ਅੱਤਵਾਦ ਰੋਕੂ ਸਕੁਐਡ (ਏ.ਟੀ.ਐੱਸ.) ਨੇ ਇਕ ਪਾਕਿਸਤਾਨੀ ਏਜੰਟ ਨੂੰ ਖ਼ੁਫ਼ੀਆ ਜਾਣਕਾਰੀ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਹੁਣ ਫੇਰ ਵੱਡੇ ਪਰਦੇ 'ਤੇ ਦਿਸਣਗੇ ਸੁਸ਼ਾਂਤ ਸਿੰਘ ਰਾਜਪੂਤ, MS Dhoni ਦੀ ਫ਼ਿਲਮ ਮੁੜ ਹੋਵੇਗੀ ਰਿਲੀਜ਼

ਏ.ਟੀ.ਐੱਸ. ਦੇ ਇਕ ਅਧਿਕਾਰੀ ਨੇ ਕਿਹਾ ਕਿ ਵਿਗਿਆਨੀ ਕਥਿਤ ਤੌਰ 'ਤੇ ਵਟਸਐਪ ਤੇ ਵੀਡੀਓ ਕਾੱਲ ਦੇ ਮਾਧਿਅਮ ਤੋਂ ਪਾਕਿਸਤਾਨੀ ਖ਼ੁਫ਼ੀਆ ਕਰਮੀਆਂ ਦੇ ਇਕ ਏਜੰਟ ਦੇ ਸੰਪਰਕ ਵਿਚ ਸੀ। ਉਨ੍ਹਾਂ ਕਿਹਾ ਕਿ ਇਹ 'ਹੁਸਨ ਦੇ ਜਾਲ' ਵਿਚ ਫਸਾਉਣ ਦਾ ਮਾਮਲਾ ਹੈ। ਮੁਲਜ਼ਮ ਰੱਖਿਆ ਖੋਜ ਤੇ ਵਿਕਾਸ ਸੰਗਠਨ ਵਿਚ ਵੱਡੇ ਅਹੁਦੇ 'ਤੇ ਰਹਿ ਚੁੱਕਿਆ ਹੈ ਤੇ ਉਸ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਤਿਹਾੜ ਜੇਲ੍ਹ 'ਚ ਹੋਏ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਕਤਲ ਦੀ CCTV ਆਈ ਸਾਹਮਣੇ, ਜਾਣੋ ਕਿੰਝ ਹੋਈ ਵਾਰਦਾਤ

ਇਸ ਬਾਰੇ ਏ.ਟੀ.ਐੱਸ. ਨੇ ਇਕ ਬਿਆਨ ਵਿਚ ਕਿਹਾ ਹੈ ਕਿ ਵਿਗਿਆਨੀ ਨੂੰ ਪਤਾ ਸੀ ਕਿ ਉਸ ਕੋਲ ਜੋ ਅਧਿਕਾਰਤ ਗੁਪਤ ਜਾਣਕਾਰੀ ਹੈ, ਜੇਕਰ ਉਹ ਦੁਸ਼ਮਨ ਨੂੰ ਮਿਲ ਜਾਂਦੀ ਹੈ ਤਾਂ ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਦੇ ਬਾਵਜੂਦ ਉਸ ਨੇ ਜਾਣਕਾਰੀ ਮੁਹੱਈਆ ਕਰਵਾਈ। ਬਿਆਨ ਮੁਤਾਬਕ, ਆਫੀਸ਼ੀਅਲ ਸੀਕ੍ਰੇਟ ਐਕਟ ਨਾਲ ਸਬੰਧਤ ਧਾਰਾਵਾਂ ਤਹਿਤ ਮੁੰਬਈ ਵਿਚ ਏ.ਟੀ.ਐੱਸ. ਦੀ ਕਾਲਾਚੌਕੀ ਇਕਾਈ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News