1 ਜੂਨ ਤੋਂ ਕਾਲੇ ਕੋਟ ਤੇ ਟਾਈ ''ਚ ਨਹੀਂ ਦਿਸਣਗੇ TTE, ਰੇਲਵੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

05/30/2020 5:08:18 PM

ਨਵੀਂ ਦਿੱਲੀ : ਭਾਰਤੀ ਰੇਲ ਦੇ 167 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਟਰੇਨਾਂ ਵਿਚ ਟਿਕਟ ਦੀ ਜਾਂਚ ਕਰਨ ਵਾਲੇ ਕਾਮੇ ਆਪਣੇ ਰਵਾਇਤੀ ਕਾਲੇ ਕੋਟ ਅਤੇ ਟਾਈ ਨਹੀਂ ਪਹਿਨਣਗੇ। 1 ਜੂਨ ਤੋਂ ਸ਼ੁਰੂ ਹੋਣ ਵਾਲੀਆਂ 100 ਜੋੜੀ ਟਰੇਨਾਂ ਵਿਚ ਟਿਕਟ ਜਾਂਚ ਕਰਨ ਵਾਲੇ ਕਾਮਿਆਂ ਲਈ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰੇਲਵੇ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਅਨੁਸਾਰ ਉਨ੍ਹਾਂ ਨੂੰ ਮਾਸਕ, ਦਸਤਾਨੇ ਅਤੇ ਸਾਬਣ ਤੋਂ ਇਲਾਵਾ ਸ਼ੀਸ਼ਾ ਦਿੱਤਾ ਜਾਵੇਗਾ।

ਰੇਲਵੇ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਰੋਨਾ ਇੰਫੈਕਸ਼ਨ ਨੂੰ ਰੋਕਣ ਅਤੇ ਉਸ ਦੇ ਖਤਰੇ ਨੂੰ ਘੱਟ ਕਰਨ ਦੇ ਮੱਦੇਨਜ਼ਰ ਟਿਕਟ ਜਾਂਚ ਕਰਨ ਵਾਲੇ ਕਾਮਿਆਂ ਲਈ ਕੋਟ ਅਤੇ ਟਾਈ ਦੀ ਜ਼ਰੂਰਤ ਨੂੰ ਖ਼ਤਮ ਕੀਤੀ ਜਾ ਸਕਦਾ ਹੈ। ਹਾਲਾਂਕਿ, ਉਹ ਇਸ ਦੌਰਾਨ ਆਪਣੇ ਨਾਮ ਅਤੇ ਅਹੁਦੇ ਦਾ ਬੈਜ ਪਾਈ ਰੱਖਣਗੇ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਟਰੇਨਾਂ ਵਿਚ ਟਿੱਕਟਾਂ ਦੀ ਜਾਂਚ ਕਰਨ ਵਾਲੇ ਸਾਰੇ ਟੀ.ਟੀ.ਈ. ਕਾਮਿਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਉਨ੍ਹਾਂ ਨੂੰ ਮਾਸਕ, ਫੇਸ ਸ਼ੀਲਡ, ਦਸਤਾਨੇ, ਸਿਰ ਢਕਣ ਦਾ ਕਵਰ, ਸੈਨੇਟਾਈਜ਼ਰ, ਸਾਬਣ ਸਮੇਤ ਹੋਰ ਵਸਤੂਆਂ ਉੁਪਲੱਬਧ ਕਰਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਜਾਣੋ ਕਿੰਨਾ ਮਹਿੰਗਾ ਪੈ ਸਕਦੈ EMI ਟਾਲਣ ਦਾ ਫੈਸਲਾ

ਇਸ ਵਿਚ ਇਹ ਵੀ ਕਿਹਾ ਹੈ ਕਿ ਇਹ ਯਕੀਨੀ ਕਰਨ ਲਈ ਜਾਂਚ ਕੀਤੀ ਜਾ ਸਕਦੀ ਹੈ ਕਿ ਟੀ.ਟੀ.ਈ. ਮੌਜੂਦਾ ਸਮੇਂ ਵਿਚ ਸੁਰੱਖਿਆ ਉਪਕਰਨਾਂ ਦਾ ਇਸਤੇਮਾਲ ਕਰ ਰਹੇ ਹਨ ਜਾਂ ਨਹੀਂ। ਇਸ ਵਿਚ ਕਿਹਾ ਗਿਆ ਹੈ ਕਿ ਟਰੇਨ ਵਿਚ ਸਵਾਰ ਟਿਕਟ ਜਾਂਚ ਕਾਮਿਆਂ ਨੂੰ ਜੇਕਰ ਸੰਭਵ ਹੋਇਆ ਤਾਂ ਸ਼ੀਸ਼ਾ (ਮੈਗਨੀਫਾਇੰਗ ਗਲਾਸ) ਦਿੱਤਾ ਜਾਵੇਗਾ ਤਾਂਕਿ ਉਹ ਦੂਰੋਂ ਹੀ ਟਿੱਕਟਾਂ ਦਾ ਵੇਰਵਾ ਵੇਖ ਸਕਣ ਅਤੇ ਸਰੀਰਕ ਸੰਪਰਕ ਤੋਂ ਬੱਚ ਸਕਣ।

ਇਹ ਵੀ ਪੜ੍ਹੋ : ਹੁਣ ਪੈਟਰੋਲ ਤੇ CNG ਦੀ ਹੋਮ ਡਿਲਿਵਰੀ ਸ਼ੁਰੂ ਕਰਨ ਦੀ ਤਿਆਰੀ 'ਚ ਸਰਕਾਰ


cherry

Content Editor

Related News