ਜਾਣੋ Train ਦੇ ਆਖ਼ਰੀ ਕੋਚ ''ਤੇ ਲਿਖੇ ''X'' ਦਾ ਕੀ ਹੈ ਮਤਲਬ, 99% ਲੋਕਾਂ ਨੂੰ ਨਹੀਂ ਪਤਾ ਹੋਵੇਗੀ ਵਜ੍ਹਾ

Wednesday, Oct 22, 2025 - 04:17 PM (IST)

ਜਾਣੋ Train ਦੇ ਆਖ਼ਰੀ ਕੋਚ ''ਤੇ ਲਿਖੇ ''X'' ਦਾ ਕੀ ਹੈ ਮਤਲਬ, 99% ਲੋਕਾਂ ਨੂੰ ਨਹੀਂ ਪਤਾ ਹੋਵੇਗੀ ਵਜ੍ਹਾ

ਵੈੱਬ ਡੈਸਕ- ਭਾਰਤੀ ਰੇਲਵੇ ਦੇਸ਼ 'ਚ ਸਭ ਤੋਂ ਭਰੋਸੇਮੰਦ ਟਰਾਂਸਪੋਰਟ ਸਾਧਨਾਂ 'ਚੋਂ ਇਕ ਹੈ। ਇਹ ਸਿਰਫ਼ ਯਾਤਰੀਆਂ ਹੀ ਨਹੀਂ ਸਗੋਂ ਖਣਿਜ, ਕੱਚਾ ਮਾਲ ਅਤੇ ਹੋਰ ਸਾਮਾਨਾਂ ਨੂੰ ਵੀ ਦੇਸ਼ ਭਰ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਰੇਲ ਯਾਤਰਾ ਕਰਦੇ ਸਮੇਂ ਤੁਸੀਂ ਹਮੇਸ਼ਾ ਦੇਖਿਆ ਹੋਵੇਗਾ ਕਿ ਟਰੇਨ ਦੇ ਆਖ਼ਰੀ ਡੱਬੇ 'ਤੇ ਮੋਟੇ ਅੱਖਰ 'X' ਦਾ ਨਿਸ਼ਾਨ ਬਣਿਆ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਇਸ ਦਾ ਮਹੱਤਵ।

ਇਹ ਵੀ ਪੜ੍ਹੋ : ਭਾਈ ਦੂਜ 'ਤੇ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਕਰਜ਼ ਤੋਂ ਮਿਲੇਗੀ ਰਾਹਤ

'X' ਨਿਸ਼ਾਨ ਦਾ ਮਕਸਦ

ਰੇਲਵੇ ਦੀ ਸੁਰੱਖਿਆ ਅਤੇ ਸੰਚਾਲਨ ਦੇ ਨਿਯਮਾਂ ਅਨੁਸਾਰ, ਟਰੇਨ ਦੇ ਆਖ਼ਰੀ ਡੱਬੇ 'ਤੇ 'X' ਲਗਾਉਣ ਦਾ ਮੁੱਖ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਟਰੇਨ ਦਾ ਹਰ ਡੱਬਾ ਸਟੇਸ਼ਨ ਤੋਂ ਸੁਰੱਖਿਅਤ ਰੂਪ ਨਾਲ ਲੰਘ ਚੁੱਕਿਆ ਹੈ। ਇਸ ਨੂੰ ਦੇਖ ਕੇ ਰੇਲਵੇ ਕਰਮਚਾਰੀ ਇਹ ਜਾਣ ਪਾਉਂਦੇ ਹਨ ਕਿ ਕੋਈ ਡੱਬਾ ਪਿੱਛੇ ਤਾ ਨਹੀਂ ਰਹਿ ਗਿਆ। 

ਇਹ ਵੀ ਪੜ੍ਹੋ : OMG! ਸਿਰਫ਼ 40,470 'ਚ ਨੌਜਵਾਨ ਨੇ ਖਰੀਦਿਆ iPhone 17 Pro, ਸ਼ੇਅਰ ਕੀਤੀ ਸਮਾਰਟ ਟ੍ਰਿਕ

ਘੱਟ ਦ੍ਰਿਸ਼ਤਾ 'ਚ ਮਦਦਗਾਰ

ਸਰਦੀਆਂ 'ਚ ਧੁੰਦ, ਰਾਤ ਜਾਂ ਮੀਂਹ ਦੇ ਸਮੇਂ ਦ੍ਰਿਸ਼ਤਾ ਘੱਟ ਹੋ ਜਾਂਦੀ ਹੈ। ਅਜਿਹੇ 'ਚ ਟਰੇਨ ਦੇ ਆਖ਼ਰੀ ਡੱਬੇ 'ਤੇ 'X' ਦਾ ਨਿਸ਼ਾਨ ਰੇਲਵੇ ਅਤੇ ਯਾਤਰੀਆਂ ਦੋਵਾਂ ਲਈ ਸੰਕੇਤ ਦਾ ਕੰਮ ਕਰਦਾ ਹੈ। ਦੂਰ ਤੋਂ ਦਿਖਾਈ ਦੇਣ ਵਾਲੇ ਰੰਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਧੁੰਦ ਜਾਂ ਘੱਟ ਰੋਸ਼ਨੀ 'ਚ ਵੀ ਇਹ ਆਸਾਨੀ ਨਾਲ ਨਜ਼ਰ ਆਏ। 

ਇਹ ਵੀ ਪੜ੍ਹੋ : ਸਾੜ੍ਹੀ ਨੂੰ ਲੈ ਕੇ ਲੜ ਪਈਆਂ 2 ਔਰਤਾਂ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

ਸੁਰੱਖਿਆ ਅਤੇ ਨਿਗਰਾਨੀ ਦਾ ਪ੍ਰਤੀਕ

'X' ਨਿਸ਼ਾਨ ਰੇਲਵੇ ਦੀ ਸੁਰੱਖਿਆ ਪ੍ਰਣਾਲੀ ਦਾ ਇਕ ਹਿੱਸਾ ਹੈ। ਇਹ ਨਾ ਸਿਰਫ਼ ਸਟੇਸ਼ਨਾਂ 'ਤੇ ਟਰੇਨ ਦੀ ਨਿਗਰਾਨੀ 'ਚ ਮਦਦ ਕਰਦਾ ਹੈ ਸਗੋਂ ਹਾਦਸੇ ਜਾਂ ਟਰੇਨ ਦੇ ਕਿਸੇ ਡੱਬੇ ਦੇ ਪਿੱਛੇ ਰਹਿਣ ਜਾਣ ਦੀ ਸਥਿਤੀ 'ਚ ਵੀ ਚਿਤਾਵਨੀ ਦਾ ਕੰਮ ਕਰਦਾ ਹੈ। ਭਾਰਤੀ ਰੇਲਵੇ ਦੀ ਇਹ ਸਰਲ ਪਰ ਪ੍ਰਭਾਵੀ ਤਕਨੀਕ ਯਾਤਰੀਆਂ ਅਤੇ ਮਾਲ ਦੀ ਸੁਰੱਖਿਆ ਯਕੀਨੀ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਲਈ ਜਦੋਂ ਅਗਲੀ ਵਾਰ ਤੁਸੀਂ ਟਰੇਨ ਯਾਤਰਾ ਕਰੋ ਅਤੇ ਆਖ਼ਰੀ ਡੱਬੇ 'ਤੇ 'x' ਦੇਖੋ ਤਾਂ ਜਾਣ ਲੈਣਾ ਕਿ ਇਹ ਸਿਰਫ਼ ਪ੍ਰਤੀਕ ਨਹੀਂ ਸਗੋਂ ਸੁਰੱਖਿਆ ਦੀ ਇਕ ਜ਼ਰੂਰੀ ਨਿਸ਼ਾਨੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News