ਰੇਲਵੇ ਨੇ ਦੇਸ਼ ਦੀ ਪਹਿਲੀ ਆਟੋਮੈਟਿਕ ਟਿਕਟ ਜਾਂਚ ਮਸ਼ੀਨ ਕੀਤੀ ਸਥਾਪਤ, ਇੰਝ ਕਰੇਗੀ ਮਦਦ
Wednesday, Jun 17, 2020 - 12:57 PM (IST)
ਨਵੀਂ ਦਿੱਲੀ : ਭਾਰਤੀ ਰੇਲਵੇ ਤਕਨੀਕ ਦੇ ਇਸਤੇਮਾਲ ਵਿਚ ਦਿਨ-ਪ੍ਰਤੀਦਿਨ ਤੇਜੀ ਲਿਆ ਰਿਹਾ ਹੈ। ਹੁਣ ਤੱਕ ਤੁਸੀਂ ਰੇਲਵੇ ਸਟੇਸ਼ਨਾਂ 'ਤੇ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ ਹੀ ਦੇਖੀ ਹੋਵੇਗੀ ਪਰ ਹੁਣ ਰੇਲਵੇ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਆਟੋਮੈਟਿਕ ਟਿਕਟ ਚੈਕਿੰਗ ਜਾਂਚ ਵੱਲ ਵੱਧ ਗਿਆ ਹੈ। ਪ੍ਰਯੋਗਿਕ ਤੌਰ 'ਤੇ ਇਸ ਨੂੰ ਮੱਧ ਰੇਲਵੇ ਦੇ ਨਾਗਪੁਰ ਰੇਲਵੇ ਸਟੇਸ਼ਨ 'ਤੇ ਲਗਾਇਆ ਜਾ ਚੁੱਕਾ ਹੈ। ਰੇਲ ਮੰਤਰੀ ਗੋਇਲ ਪੀਊਸ਼ ਗੋਇਲ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਜੇਕਰ ਇਹ ਪ੍ਰਯੋਗ ਸਫਲ ਰਿਹਾ ਤਾਂ ਇਸ ਨੂੰ ਹੋਰ ਰੇਲਵੇ ਸਟੇਸ਼ਨਾਂ 'ਤੇ ਵੀ ਸਥਾਪਤ (ਇੰੰਸਟਾਲ) ਕੀਤਾ ਜਾਵੇਗਾ। ਰੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਨਾ ਸਿਰਫ ਟਿਕਟ ਜਾਂਚ ਦਾ ਕੰਮ ਪੂਰਾ ਹੋਵੇਗਾ ਸਗੋਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿਚ ਵੀ ਮਦਦ ਮਿਲੇਗੀ, ਕਿਉਂਕਿ ਇਸ ਨਾਲ ਯਾਰਤੀ ਦਾ ਤਾਪਮਾਨ ਚੈੱਕ ਹੋ ਜਾਂਦਾ ਹੈ।
Railways introduces ‘Automated Ticketchecking & Managing Access’, an innovative ticket checking system in the times of COVID-19.
— Piyush Goyal Office (@PiyushGoyalOffc) June 9, 2020
While maintaining minimum contact, the system checks:
🤒 Body Temperature
😷 Face Mask
🎫 Ticket
🎟 ID card of Passenger pic.twitter.com/9QRhP2wTq8
ਫੇਸ ਮਾਸਕ ਨਹੀਂ ਤਾਂ ਪਰਵੇਸ਼ ਨਹੀਂ
ਨਾਗਪੁਰ ਰੇਲਵੇ ਸਟੇਸ਼ਨ 'ਤੇ ਜਿਸ ਆਟੋਮੈਟਿਕ ਟਿਕਟ ਜਾਂਚ ਮਸ਼ੀਨ ਨੂੰ ਲਗਾਇਆ ਗਿਆ ਹੈ, ਉਹ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਵੀ ਮਦਦਗਾਰ ਹੋਵੇਗੀ। ਮੱਧ ਰੇਲਵੇ ਦੀ ਨਿਊ ਐਂਡ ਇਨੋਵੇਟਿਵ ਆਈਡੀਆ ਐਂਡ ਕੰਸੈਪਟ ਫਾਰ ਜਨਰੇਸ਼ਨ ਆਫ ਨਾਨ ਫੇਅਰ ਰੈਵੀਨਿਊ ਆਈਡੀਆ ਸਕੀਮ ( NINFRIS ) ਪਾਲਿਸੀ ਦੇ ਤਹਿਤ ਲਗਾਈ ਗਈ ਇਹ ਮਸ਼ੀਨ ਨਾ ਸਿਰਫ ਟਿਕਟ ਦੀ ਜਾਂਚ ਕਰੇਗੀ, ਸਗੋਂ ਸਰੀਰ ਦੇ ਤਾਪਮਾਨ ਦੀ ਵੀ ਜਾਂਚ ਕਰੇਗੀ ਅਤੇ ਫੇਸ ਮਾਸਕ ਨਾ ਪਹਿਨਣ ਵਾਲੇ ਯਾਤਰੀਆਂ ਨੂੰ ਸਟੇਸ਼ਨ ਵਿਚ ਪਰਵੇਸ਼ ਕਰਨ ਤੋਂ ਰੋਕੇਗੀ।
ਆਈ.ਡੀ. ਕਾਰਡ ਵੀ ਹੋਵੇਗਾ ਚੈੱਕ
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਸ਼ੀਨ ਬੋਰਡਿੰਗ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਸਮਾਜਿਕ ਦੂਰੀ ਦੇ ਤਹਿਤ ਸੰਪਰਕ ਰਹਿਤ ਸਕਰੀਨਿੰਗ ਕਰੇਗੀ। ਇਸ ਮਸ਼ੀਨ ਜ਼ਰੀਏ ਉਨ੍ਹਾਂ ਯਾਤਰੀਆਂ ਨੂੰ ਹੀ ਪਰਵੇਸ਼ ਮਿਲ ਸਕੇਗਾ ਜਿਨ੍ਹਾਂ ਕੋਲ ਵੈਧ ਆਈ.ਡੀ. ਕਾਰਡ ਹੋਵੇਗਾ। ਆਈ.ਡੀ. ਕਾਰਡ ਦੀ ਜਾਂਚ ਮਸ਼ੀਨ ਹੀ ਕਰੇਗੀ। ਨਾਲ ਹੀ ਰਿਜ਼ਰਵ ਟਿਕਟ ਦਾ ਪੀ.ਐੱਨ.ਆਰ. ਨੰਬਰ ਦੀ ਵੀ ਜਾਂਚ ਕਰੇਗੀ।
ਮਸ਼ੀਨ ਦੀ ਕਮਾਂਡ ਰੇਲਵੇ ਸਟਾਫ ਦੇ ਕੋਲ ਹੀ
ਇਹ ਮਸ਼ੀਨ ਚਾਹੇ ਹੀ ਆਟੋਮੈਟਿਕ ਹੋਵੇ ਪਰ ਇਸ ਦੀ ਕਮਾਂਡ ਰੇਲਵੇ ਸਟਾਫ ਦੇ ਕੋਲ ਹੀ ਰਹੇਗੀ। ਉਹ ਸਟਾਫ ਮਸ਼ੀਨ ਦੇ ਕੋਲ ਹੀ ਬਣੇ ਕੈਬਿਨ ਵਿਚ ਬੈਠਾ ਰਹੇਗਾ ਅਤੇ ਉਹ ਇਸ ਮਸ਼ੀਨ ਨੂੰ ਸਮੇਂ-ਸਮੇਂ 'ਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੰਦਾ ਰਹੇਗਾ।
ਦੱਸ ਦੇਈਏ ਕਿ ਆਟੋਮੇਟਿਕ ਟਿਕਟ ਵੈਂਡਿੰਗ ਮਸ਼ੀਨ ਨਾਲ ਟਿਕਟ ਕੱਟਣ ਦੀ ਸ਼ੁਰੂਆਤ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਹੋ ਗਈ ਹੈ। ਇਸ ਮਸ਼ੀਨ ਦੀ ਸਹਾਇਤਾ ਨਾਲ ਅਜੇ ਜਨਰਲ ਜਾਂ ਅਨਰਿਜ਼ਰਵ ਟਿਕਟ ਕੱਟੇ ਜਾ ਰਹੇ ਹਨ। ਇਸ ਲਈ ਨਗਦੀ ਜਾਂ ਫਿਰ ਰੇਲਵੇ ਦੇ ਸਮਾਰਟ ਕਾਰਡ ਦੀ ਵਰਤੋ ਹੁੰਦੀ ਹੈ।