ਰੇਲ ਯਾਤਰੀਆਂ ਲਈ ਖ਼ਾਸ ਖ਼ਬਰ : ਇਨ੍ਹਾਂ ਰੇਲਾਂ 'ਚ ਮਿਲੇਗੀ ਪੱਕੀ ਟਿਕਟ, ਸੂਚੀ ਯਾਰੀ

Thursday, Jun 11, 2020 - 01:17 PM (IST)

ਰੇਲ ਯਾਤਰੀਆਂ ਲਈ ਖ਼ਾਸ ਖ਼ਬਰ : ਇਨ੍ਹਾਂ ਰੇਲਾਂ 'ਚ ਮਿਲੇਗੀ ਪੱਕੀ ਟਿਕਟ, ਸੂਚੀ ਯਾਰੀ

ਨਵੀਂ ਦਿੱਲੀ : ਜੇਕਰ ਤੁਹਾਨੂੰ ਘਰ ਜਾਣ ਲਈ ਟਰੇਨਾਂ ਵਿਚ ਕਨਫਰਮ ਟਿਕਟ ਨਹੀਂ ਮਿਲ ਰਹੇ ਹਨ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਭਾਰਤੀ ਰੇਲਵੇ ਨੇ 114 ਜੋੜੀ ਟਰੇਨਾਂ ਦੀ ਸੂਚੀ ਜਾਰੀ ਕਰਕੇ ਦੱਸਿਆ ਹੈ ਕਿ ਉਨ੍ਹਾਂ ਵਿਚ ਕਹਿੜੀ-ਕਹਿੜੀ ਤਰੀਕ ਨੂੰ ਸੀਟਾਂ ਖਾਲ੍ਹੀ ਹਨ। ਕੋਰੋਨਾ ਸੰਕਟ ਅਤੇ ਤਾਲਾਬੰਦੀ ਦੌਰਾਨ ਰੇਲਵੇ 1 ਜੂਨ ਤੋਂ 200 ਤੋਂ ਜ਼ਿਆਦਾ ਟਰੇਨਾਂ ਚਲਾ ਰਿਹਾ ਹੈ। ਰੇਲਵੇ ਨੇ ਇਨਫੈਕਸ਼ਨ ਤੋਂ ਬਚਾਵ ਲਈ ਸਿਰਫ ਕੰਫਰਮ ਟਿਕਟ ਪਾਉਣ ਵਾਲੇ ਯਾਤਰੀਆਂ ਨੂੰ ਹੀ ਰੇਲ ਵਿਚ ਯਾਤਰਾ ਕਰਨ ਦੀ ਇਜਾਜ਼ਤ ਹੈ। ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਟਰੇਨਾਂ ਦੇ ਚੱਲਣ ਦੇ ਨਾਲ ਹੀ ਮੌਜੂਦਾ ਟਿੱਕਟਾਂ ਦੀ ਬੁਕਿੰਗ ਨੂੰ ਵੀ ਸ਼ੁਰੂ ਕਰ ਦਿੱਤਾ ਹੈ। ਨਾਲ ਹੀ ਹੁਣ ਕੋਰੋਨਾ ਨੂੰ ਵੇਖਦੇ ਹੋਏ ਰੇਲਵੇ ਨੇ ਰਿਜ਼ਰਵੇਸ਼ਨ ਟਿਕਟ  ਦੇ ਫ਼ਾਰਮ ਵਿਚ ਬਦਲਾਵ ਵੀ ਕੀਤੇ ਹਨ।



ਇਨ੍ਹਾਂ ਟਰੇਨਾਂ ਵਿਚ ਖਾਲ੍ਹੀ ਹਨ ਸੀਟਾਂ
ਰੇਲਵੇ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਜਿਨ੍ਹਾਂ ਟਰੇਨਾਂ ਵਿਚ ਸੀਟਾਂ ਖਾਲ੍ਹੀ ਹਨ, ਉਨ੍ਹਾਂ ਵਿਚ ਬਾਂਦਰਾ ਤੋਂ ਗੋਰਖਪੁਰ ਵਿਚਾਲੇ ਚੱਲਣ ਵਾਲੀ ਅਯੁੱਧਿਆ ਐਕਸਪ੍ਰੈਸ, ਨਿਜਾਮੁਦੀਨ ਤੋਂ ਭੋਪਾਲ ਵਿਚਾਲੇ ਚੱਲਣ ਵਾਲੀ ਭੋਪਾਲ ਐਕਸਪ੍ਰੈਸ, ਨਵੀਂ ਦਿੱਲੀ ਤੋਂ ਲਖਨਊ ਵਿਚਾਲੇ ਚੱਲਣ ਵਾਲੀ ਲਖਨਊ ਮੇਲ, ਮੁੰਬਈ ਤੋਂ ਵਾਰਾਣਸੀ  ਵਿਚਾਲੇ ਚੱਲਣ ਵਾਲੀ ਮਹਾਨਗਰੀ ਐਕਸਪ੍ਰੈਸ, ਮੁੰਬਈ ਸੈਂਟਰਲ ਤੋਂ ਨਵੀਂ ਦਿੱਲੀ ਵਿਚਾਲੇ ਚੱਲਣ ਵਾਲੀ ਐਕਸਪ੍ਰੈਸ ਟਰੇਨ, ਨਵੀਂ ਦਿੱਲੀ ਤਲੋਂ ਪ੍ਰਯਾਗਰਾਜ ਵਿਚਾਲੇ ਚੱਲਣ ਵਾਲੀ ਪ੍ਰਯਾਗਰਾਜ ਐਕਸਪ੍ਰੈਸ ਸਮੇਤ ਕਈ ਟਰੇਨਾਂ ਦੀ ਲਿਸਟ ਹੈ।

ਇੰਝ ਕਰਾਓ ਟਿਕਟ ਬੁੱਕ
ਟਰੇਨਾਂ ਵਿਚ ਖਾਲ੍ਹੀ ਪਈਆਂ ਸੀਟਾਂ ਦੀ ਬੁਕਿੰਗ ਤੁਸੀਂ IRCTC ਦੀ ਵੈਬਸਾਈਟ irctc.co.in ਜ਼ਰੀਏ ਆਨਲਾਈਨ ਕਰ ਸਕਦੇ ਹੋ। ਉਥੇ ਹੀ ਇਨ੍ਹਾਂ ਸੀਟਾਂ ਦੀ ਬੁਕਿੰਗ ਪੀ.ਆਰ.ਐਸ. ਕਾਊਂਟਰ, ਅਧਿਕਾਰਤ ਏਜੰਟ ਅਤੇ ਕਾਮਨ ਸਰਵਿਸ ਸੈਂਟਰ ਜ਼ਰੀਏ ਵੀ ਕਰਵਾ ਸਕਦੇ ਹੋ।

ਟਰੇਨ ਵਿਚ ਟਿਕਟ ਬੁੱਕ ਕਰਾਉਣ ਦੇ ਬਦਲ ਗਏ ਨਿਯਮ
ਹੁਣ ਯਾਤਰੀ ਨੂੰ ਉਸ ਵਿਚ ਆਪਣਾ ਪੂਰਾ ਪਤਾ, ਮਕਾਨ ਨੰਬਰ, ਗਲੀ, ਕਾਲੋਨੀ, ਸ਼ਹਿਰ, ਤਹਿਸੀਲ ਅਤੇ ਜ਼ਿਲ੍ਹੇ ਦੀ ਜਾਣਕਾਰੀ ਵੀ ਭਰਨੀ ਹੋਵੇਗੀ। ਮੋਬਾਇਲ ਨੰਬਰ ਵੀ ਓਹੀ ਭਰਨਾ ਹੋਵੇਗਾ, ਜੋ ਯਾਤਰਾ ਦੇ ਸਮੇਂ ਤੁਸੀਂ ਨਾਲ ਲੈ ਕੇ ਜਾ ਰਹੇ ਹੋ। ਤੁਸੀਂ ਰਿਜ਼ਰਵੇਸ਼ਨ ਕਾਉਂਟਰਾਂ ਤੋਂ ਟਿਕਟ ਲਓ ਜਾਂ IRCTC ਦੀ ਵੈਬਸਾਈਟ ਜਾਂ ਐਪ ਤੋਂ, ਸਾਰਿਆਂ ਵਿਚ ਇਹ ਜਾਣਕਾਰੀ ਭਰਨੀ ਹੋਵੇਗੀ।


author

cherry

Content Editor

Related News