ਟਰੇਨ ''ਚ ਸੁਰੱਖਿਆ ਕਰਮਚਾਰੀਆਂ ਦੀ ਲੋੜ ਪੈਣ ''ਤੇ ਇਹ ਸੀਟ ਨੰਬਰ ਰੱਖੋ ਯਾਦ

Tuesday, Dec 05, 2017 - 06:26 PM (IST)

ਨਵੀਂ ਦਿੱਲੀ— ਭਾਰਤੀ ਰੇਲਵੇ ਨੇ ਯਾਤਰੀਆਂ ਦੇ ਸਫਰ ਨੂੰ ਸੁਰੱਖਿਅਤ ਬਣਾਉਣ ਲਈ ਇਕ ਅਹਿਮ ਫੈਸਲਾ ਲਿਆ ਹੈ। ਹੁਣ ਸਫਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਹੋਣ 'ਤੇ ਯਾਤਰੀ ਸੁਰੱਖਿਆ ਕਰਮਚਾਰੀਆਂ ਨਾਲ ਸਪੰਰਕ ਕਰ ਸਕਣਗੇ। ਇਸ ਦੇ ਲਈ ਭਾਰਤੀ ਰੇਲਵੇ ਨੇ ਖਾਸ ਇੰਤਜਾਮ ਕੀਤਾ ਹੈ।
ਜਿਸ ਦੌਰਾਨ ਹੁਣ ਸੁਰੱਖਿਆ ਕਰਮਚਾਰੀਆਂ ਨੂੰ ਲੱਭਣ ਲਈ ਯਾਤਰੀਆਂ ਨੂੰ ਕਿਸੇ ਹੋਰ ਡੱਬੇ 'ਚ ਜਾਣ ਦੀ ਲੋੜ ਨਹੀਂ ਪਵੇਗੀ। ਸੁਰੱਖਿਆ ਕਰਮਚਾਰੀ ਐੱਸ-1 ਕੋਚ ਦੀ ਸੀਟ ਨੰਬਰ 63 'ਤੇ ਹੀ ਬੈਠੇ ਮਿਲਣਗੇ। ਭਾਰਤੀ ਰੇਲਵੇ ਕੋਚ ਨੇ ਹਾਲ ਹੀ 'ਚ ਇਸ ਸੰਬੰਧ 'ਚ ਇਕ ਸਰਕੂਲਰ ਜਾਰੀ ਕੀਤਾ ਹੈ। ਜਿਸ ਦੇ ਮੁਤਾਬਕ ਸਫਰ ਦੌਰਾਨ ਕੋਈ ਵੀ ਯਾਤਰੀ ਸਲੀਪਰ ਕੋਚ ਦੇ ਐੱਸ-1 ਡੱਬੇ 'ਚ ਆ ਕੇ ਬਰਥ ਨੰਬਰ 63 'ਤੇ ਸੁਰੱਖਿਆ ਕਰਮਚਾਰੀਆਂ ਨੂੰ ਮਿਲ ਸਕਦਾ ਹੈ ਅਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
ਰੇਲਵੇ ਮੁਤਾਬਕ ਇਹ ਬਰਥ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੋਹਾਂ ਲਈ ਰਿਜ਼ਰਵ ਹੋਵੇਗਾ। ਸਰਕੂਲਰ ਮੁਤਾਬਕ ਜਦੋਂ ਟਰੇਨ 'ਚ ਆਰ. ਪੀ. ਐੱਫ. ਦੇ ਜਵਾਨ ਹੋਣਗੇ ਤਾਂ ਇਹ ਉਨ੍ਹਾਂ ਲਈ ਇਹ ਰਿਜ਼ਰਵ ਹੋਵੇਗਾ। ਭਾਰਤੀ ਰੇਲਵੇ ਨੇ ਕਿਹਾ ਕਿ ਸਫਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਕਰਮਚਾਰੀ ਦੀ ਸਹਾਇਤਾ ਲੈਣ ਲਈ ਯਾਤਰੀ ਇਸ ਸੀਟ 'ਤੇ ਪਹੁੰਚ ਸਕਦਾ ਹੈ ਅਤੇ ਜ਼ਰੂਰੀ ਸਹਾਇਤਾ ਲੈ ਸਕਦਾ ਹੈ। 
ਦੱਸ ਦਈਏ ਕਿ ਭਾਰਤੀ ਰੇਲਵੇ ਟੀ. ਟੀ. ਈ. ਦੀ ਸੀਟ ਵੀ ਤੈਅ ਕਰ ਚੁਕਿਆ ਹੈ। ਯਾਤਰੀਆਂ ਨੂੰ ਟ੍ਰੇਨ 'ਚ ਟੀ. ਟੀ. ਈ. ਨੂੰ ਲੱਭਣ ਲਈ ਇਕ ਕੋਚ ਤੋਂ ਦੂਜੇ ਕੋਚ ਤਕ ਭਟਕਣਾ ਨਹੀਂ ਪਵੇਗਾ। ਰੇਲਵੇ ਨੇ ਸਰਕੂਲਰ ਜਾਰੀ ਕਰ ਕੇ ਸਾਰੀਆਂ ਸ਼੍ਰੇਣੀਆਂ 'ਚ ਟੀ. ਟੀ. ਈ. ਅਤੇ ਸੁਰੱਖਿਆ ਗਾਰਡਜ਼ ਦੇ ਬਰਥ ਤੈਅ ਕਰ ਦਿੱਤੇ ਹਨ। ਸ਼ਤਾਬਦੀ ਅਤੇ ਰਾਜਧਾਨੀ ਜਿਹੀਆਂ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ 'ਚ ਹਰ ਸਲੀਪਰ ਕੋਚ ਦੇ 7 ਨੰਬਰ ਬਰਥ ਟੀ. ਟੀ. ਈ. ਦੀ ਹੋਵੇਗੀ।
ਇੰਟਰਸਿਟੀ ਜਿਹੀਆਂ ਟਰੇਨਾਂ ਦੇ ਹਰ ਆਲਟਰਨੇਟ ਕੋਚ ਭਾਵ ਕਿ ਡੀ-1, ਡੀ-2, ਡੀ-5 ਅਤੇ ਡੀ-7 ਕੋਚ 'ਚ ਇਕ ਨੰਬਰ ਬਰਥ ਟੀ. ਟੀ. ਈ. ਦੀ ਹੋਵੇਗੀ। ਇਸੇ ਤਰ੍ਹਾਂ ਗਰੀਬਰਥ (ਚੇਅਰਕਾਰ) ਜਿਹੀਆਂ ਟ੍ਰੇਨਾਂ 'ਚ ਜੀ-1, ਜੀ- 3, ਜੀ-5, ਕੋਚ 'ਚ 7 ਨੰਬਰ ਬਰਥ ਟੀ. ਟੀ. ਈ. ਦੀ ਹੋਵੇਗੀ।


Related News