ਰੇਲਵੇ ਨੇ ਕੱਢੀਆਂ ਬੰਪਰ ਭਰਤੀਆਂ, ਬਿਨਾਂ ਇਮਤਿਹਾਨ ਨੌਕਰੀ ਦਾ ਸੁਨਹਿਰੀ ਮੌਕਾ

06/29/2020 12:07:12 PM

ਨਵੀਂ ਦਿੱਲੀ— ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਭਾਰਤੀ ਰੇਲਵੇ ਨੇ ਐਕਟ ਅਪ੍ਰੈਂਟਿਸ ਦੇ ਵੱਖ-ਵੱਖ ਅਹੁਦਿਆਂ 'ਤੇ ਬੰਪਰ ਭਰਤੀਆਂ ਕੱਢੀਆਂ ਹਨ। ਇਸ ਲਈ ਰੇਲਵੇ ਨੇ ਇਕ ਵਾਰ ਮੁੜ ਅਪਲਾਈ ਕਰਨ ਦਾ ਮੌਕਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਭਰਤੀ ਲਈ ਕੋਈ ਇਮਤਿਹਾਨ ਨਹੀਂ ਹੋਵੇਗਾ। ਮੈਰਿਟ ਦੇ ਆਧਾਰ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਰੇਲਵੇ ਨੇ ਐਕਟ ਅਪ੍ਰੈਂਟਿਸ ਦੇ 2792 ਅਹੁਦਿਆਂ 'ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਚਾਹਵਾਨ ਅਤੇ ਯੋਗ ਉਮੀਦਵਾਰ ਹੁਣ 9 ਜੁਲਾਈ 2020 ਤੱਕ ਬੇਨਤੀ ਕਰ ਸਕਦੇ ਹਨ। 
ਦੱਸ ਦੇਈਏ ਕਿ ਸ਼ੁਰੂਆਤ 'ਚ ਇਸ ਭਰਤੀ ਲਈ ਬੇਨਤੀ ਦੀ ਆਖਰੀ ਤਾਰੀਖ਼ 5 ਅਪ੍ਰੈਲ 2020 ਤੈਅ ਕੀਤੀ ਗਈ ਸੀ ਪਰ ਕੋਰੋਨਾ ਵਾਇਰਸ ਦੀ ਆਫ਼ਤ ਨੂੰ ਦੇਖਦੇ ਹੋਏ ਪੂਰਬੀ ਰੇਲਵੇ ਦੇ ਰੇਲਵੇ ਭਰਤੀ ਸੈੱਲ ਨੇ ਅਪ੍ਰੈਂਟਿਸ ਦੇ 2792 ਅਹੁਦਿਆਂ 'ਤੇ 25 ਜੂਨ ਨੂੰ ਮੁੜ ਭਰਤੀ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਹੈ। 

ਉਮਰ ਹੱਦ—
ਇਸ ਭਰਤੀ ਲਈ ਬੇਨਤੀ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੱਦ 15 ਸਾਲ ਤੋਂ ਲੈ ਕੇ 24 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਹਾਲਾਂਕਿ ਐੱਸ. ਸੀ/ਐੱਸ. ਟੀ ਸਮੇਤ ਕਈ ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ 10 ਸਾਲ ਤੱਕ ਦੀ ਛੋਟ ਦਿੱਤੀ ਗਈ ਹੈ।

ਅਰਜ਼ੀ ਫੀਸ—
ਅਰਜ਼ੀ ਫੀਸ ਦੇ ਰੂਪ ਵਿਚ ਜਨਰਲ/ਓ. ਬੀ. ਸੀ. ਵਰਗ ਦੇ ਉਮੀਦਵਾਰਾਂ ਨੂੰ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉੱਥੇ ਹੀ ਐੱਸ. ਸੀ/ਐੱਸ. ਟੀ/ਪੀ. ਡਬਲਿਊ. ਡੀ. ਅਤੇ ਜਨਾਨੀ ਵਰਗ ਦੇ ਉਮੀਦਵਾਰਾਂ ਤੋਂ ਕਿਸੇ ਪ੍ਰਕਾਰ ਦੀ ਅਰਜ਼ੀ ਫੀਸ ਨਹੀਂ ਲਈ ਜਾਵੇਗੀ। ਅਰਜ਼ੀ ਫੀਸ ਦਾ ਭੁਗਤਾਨ ਆਨਲਾਈਨ ਮਾਧਿਅਮ ਜ਼ਰੀਏ ਕ੍ਰੈਡਿਟ ਕਾਰਡ/ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਜ਼ਰੀਏ ਕੀਤਾ ਜਾ ਸਕਦਾ ਹੈ। 

ਯੋਗਤਾ—
ਉਮੀਦਵਾਰ ਕੋਲ 50 ਫੀਸਦੀ ਅੰਕਾਂ ਨਾਲ 10ਵੀਂ ਪਾਸ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਸੰਬੰਧਤ ਟਰੇਡ ਵਿਚ NCVT/SCVT ਵਲੋਂ ਜਾਰੀ ਨੈਸ਼ਨਲ ਟਰੇਡ ਸਰਟੀਫਿਕੇਟ ਹੋਵੇ। ਪੂਰਬੀ ਰੇਲਵੇ ਅਪ੍ਰੈਂਟਿਸ ਭਰਤੀ 2020 ਤਹਿਤ ਲਿਖਤੀ ਇਮਤਿਹਾਨ ਨਹੀਂ ਹੋਵੇਗਾ, ਸਗੋਂ ਕਿ ਸਿੱਧੀ ਭਰਤੀ ਕੀਤੀ ਜਾਵੇਗੀ। ਇਸ ਦੇ ਤਹਿਤ ਉਮੀਦਵਾਰਾਂ ਦੇ 10ਵੀਂ ਜਮਾਤ ਦੇ ਅੰਕਾਂ ਅਤੇ ਆਈ. ਟੀ. ਆਈ. ਵਿਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਸੂਚੀ ਬਣਾਈ ਜਾਵੇਗੀ। ਜਿਸ ਤੋਂ ਬਾਅਦ ਮੈਰਿਟ ਦੇ ਆਧਾਰ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। 

ਇੰਝ ਕਰੋ ਅਪਲਾਈ—
ਭਰਤੀ ਲਈ ਬੇਨਤੀ ਕਰਨ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ  http://apprentice.rrcrecruit.co.in/ 'ਤੇ ਕਲਿਕ ਕਰ ਕੇ ਅਪਲਾਈ ਕਰ ਸਕਦੇ ਹਨ।


Tanu

Content Editor

Related News