ਭਾਰਤੀ ਮੂਲ ਦੀ ਔਰਤ ਦਾ ਦੋਸ਼, ਅਪਾਹਜ ਧੀ ਹੋਣ ਕਾਰਨ ਏਅਰਲਾਇੰਸ ਨੇ ਫਲਾਈਟ ''ਚੋਂ ਉਤਾਰਿਆ

Friday, Jun 15, 2018 - 03:10 AM (IST)

ਭਾਰਤੀ ਮੂਲ ਦੀ ਔਰਤ ਦਾ ਦੋਸ਼, ਅਪਾਹਜ ਧੀ ਹੋਣ ਕਾਰਨ ਏਅਰਲਾਇੰਸ ਨੇ ਫਲਾਈਟ ''ਚੋਂ ਉਤਾਰਿਆ

ਸਿੰਗਾਪੁਰ — ਭਾਰਤੀ ਮੂਲ ਦੇ ਇਕ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸਿੰਗਾਪੁਰ ਏਅਰਲਾਇੰਸ ਦੀ ਇਕ ਫਲਾਈਟ 'ਚੋਂ ਸਿਰਫ ਇਸ ਲਈ ਉਤਾਰ ਦਿੱਤਾ ਗਿਆ, ਕਿਉਂਕਿ ਉਨ੍ਹਾਂ ਦੀ ਧੀ ਅਪਾਹਜ ਸੀ। ਜਾਣਕਾਰੀ ਮੁਤਾਬਕ ਸਿੰਗਾਪੁਰ ਸਕੂਟ ਏਅਰਲਾਇੰਸ ਤੋਂ ਦੀਵਿਆ ਜਾਰਜ ਆਪਣੇ ਪਤੀ ਅਤੇ 5 ਸਾਲ ਦੀ ਧੀ ਨਾਲ ਛੁੱਟੀਆਂ ਮਨਾਉਣ ਲਈ ਥਾਈਲੈਂਡ ਜਾ ਰਹੀ ਸੀ। ਜਾਰਜ ਨੇ ਆਪਣੀ ਧੀ ਦੀ ਵੱਖਰੀ ਟਿਕਟ ਲਈ ਹੋਈ ਸੀ, ਪਰ ਉਹ ਖੁਦ ਬੈਠਣ 'ਚ ਅਸਮਰਥ ਸੀ ਅਜਿਹੇ 'ਚ ਦੀਵਿਆ ਨੇ ਉਸ ਨੂੰ ਆਪਣੇ ਗੋਦ 'ਚ ਬੈਠਾ ਲਿਆ।
ਫਲਾਈਟ ਦੇ ਕ੍ਰਿਊ ਮੈਂਬਰ ਅਤੇ ਕੈਪਟਨ ਨੇ ਇਸ 'ਤੇ ਇਤਰਾਜ ਜ਼ਾਹਰ ਕੀਤਾ। ਦੀਵਿਆ ਜਾਰਜ ਦਾ ਕਹਿਣਾ ਹੈ ਕਿ, 'ਬੱਚੀ ਲਈ ਵੱਖਰੀ ਸੀਟ ਬੈਲਟ ਨਹੀਂ ਦਿੱਤੀ ਗਈ। ਕ੍ਰਿਊ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਸੀਟ 'ਤੇ ਜੇ ਨਾ ਬੈਠੀ ਤਾਂ ਉਹ ਲੋਕ ਫਲਾਈਟ 'ਚੋਂ ਉਤਰ ਜਾਣ। ਜਿਸ ਤੋਂ ਬਾਅਦ ਜਾਰਜ ਅਤੇ ਸਟਾਫ ਵਿਚਾਲੇ ਬਹਿਸ ਹੋ ਗਈ, ਆਖਿਰਕਾਰ ਉਨ੍ਹਾਂ ਨੂੰ ਫਲਾਈਟ 'ਚੋਂ ਉਤਰਣਾ ਪਿਆ। ਦੀਵਿਆ ਜਾਰਜ ਨੇ ਆਪਣੇ ਫੇਸਬੁੱਕ ਪੇਜ਼ 'ਤੇ ਪੂਰੇ ਮਾਮਲੇ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਨੇ ਲਿਖਿਆ, 'ਪਿਛਲੇ 5 ਸਾਲਾਂ 'ਚੋਂ 67 ਫਲਾਈਟਾਂ ਰਾਹੀਂ ਸਫਰ ਕੀਤਾ ਪਰ ਅਜਿਹਾ ਕਦੇ ਨਹੀਂ ਹੋਇਆ। ਫੇਸਬੁੱਕ 'ਤੇ ਪੋਸਟ ਕਰਦੇ ਹੀ ਲੋਕਾਂ ਨੇ ਸਿੰਗਾਪੁਰ ਏਅਰਲਾਇੰਸ ਦੇ ਵਿਰੋਧ 'ਚ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਫਿਲਹਾਲ ਇਸ ਮਾਮਲੇ 'ਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।


Related News