ਜਲ ਸੈਨਾ ਚੌਕਸ, 26/11 ਵਰਗਾ ਹਮਲਾ ਮੁੜ ਨਾ ਹੋ ਸਕੇ :  ਰਾਜਨਾਥ

Tuesday, Oct 22, 2019 - 12:21 PM (IST)

ਜਲ ਸੈਨਾ ਚੌਕਸ, 26/11 ਵਰਗਾ ਹਮਲਾ ਮੁੜ ਨਾ ਹੋ ਸਕੇ :  ਰਾਜਨਾਥ

ਨਵੀਂ ਦਿੱਲੀ (ਭਾਸ਼ਾ)— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਜਲ ਸੈਨਾ ਨੇ ਇਹ ਯਕੀਨੀ ਕਰਨ ਲਈ ਚੌਕਸੀ ਵਰਤੀ ਹੈ ਕਿ 26/11 ਵਰਗਾ ਹਮਲਾ ਮੁੜ ਨਾ ਹੋ ਸਕੇ। ਰਾਜਨਾਥ ਨੇ ਜਲ ਸੈਨਾ ਕਮਾਂਡਰਾਂ ਦੇ ਸੰਮੇਲਨ 'ਚ ਕਿਹਾ, ''ਭਾਰਤ ਕਦੇ ਹਮਲਾ ਨਹੀਂ ਕਰ ਰਿਹਾ ਪਰ ਉਸ ਦੇ ਹਥਿਆਰਬੰਦ ਫੋਰਸ ਸਾਡੇ 'ਤੇ ਬੁਰੀ ਨਜ਼ਰ ਰੱਖਣ ਵਾਲੇ ਲੋਕਾਂ ਨੂੰ ਕਰਾਰਾ ਜਵਾਬ ਦੇਣ ਵਿਚ ਸਮਰੱਥ ਹੈ। 

PunjabKesari


ਇੱਥੇ ਦੱਸ ਦੇਈਏ ਇਕ ਬਿਨਾਂ ਕਿਸੇ ਕਾਰਨ ਪਾਕਿਸਤਾਨ ਵਲੋਂ ਐਤਵਾਰ ਨੂੰ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਦੇ ਜਵਾਬ 'ਚ ਭਾਰਤੀ ਫੌਜ ਨੇ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਕੋਲ ਤੰਗਧਾਰ ਸੈਕਟਰ ਦੇ ਦੂਜੇ ਪਾਸੇ ਘੱਟੋ-ਘੱਟ 4 ਅੱਤਵਾਦੀ ਕੈਂਪਾਂ ਅਤੇ ਕਈ ਪਾਕਿਸਤਾਨੀ ਫੌਜੀ ਟਿਕਾਣਿਆਂ ਨੂੰ ਭਾਰੀ ਹਥਿਆਰਾਂ ਦਾ ਇਸਤੇਮਾਲ ਕਰ ਕੇ ਨਿਸ਼ਾਨਾ ਬਣਾਇਆ ਸੀ।


author

Tanu

Content Editor

Related News