INS ਨੇਤਾਜੀ ਸੁਭਾਸ਼ ਦੇ 2 ਮਲਾਹਾਂ ''ਚ ਫਲੂ ਦੇ ਲੱਛਣ ਤੋਂ ਬਾਅਦ ਕੋਵਿਡ-19 ਦੀ ਜਾਂਚ

05/07/2020 3:13:35 PM

ਕੋਲਕਾਤਾ- ਭਾਰਤੀ ਜਲ ਸੈਨਾ ਦੇ ਬੇੜੇ ਆਈ.ਐੱਨ.ਐੱਸ. ਨੇਤਾਜੀ ਸੁਭਾਸ਼ ਦੇ 2 ਮਲਾਹਾਂ 'ਚ ਫਲੂ ਦੇ ਲੱਛਣ ਪਾਏ ਜਾਣ ਤੋਂ ਬਾਅਦ ਉਨਾਂ ਦੀ ਕੋਵਿਡ-19 ਜਾਂਚ ਕਰਵਾਈ ਗਈ ਹੈ। ਰੱਖਿਆ ਬੁਲਾਰੇ ਵਿੰਗ ਕਮਾਂਡਰ ਐੱਮ.ਐੱਸ. ਹੁੱਡਾ ਨੇ ਵੀਰਵਾਰ ਨੂੰ ਦੱਸਿਆ ਕਿ ਦੋਵੇਂ ਮਲਾਹਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਇਕਾਂਤਵਾਸ 'ਚ ਭੇਜ ਦਿੱਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਫਲੂ ਦੇ ਲੱਛਣ ਵਾਲੇ ਦੋਵੇਂ ਮਲਾਹਾਂ ਦੀ ਜਾਂਚ ਰਿਪੋਰਟ ਦੀ ਉਡੀਕ ਹੈ।

ਬੁਲਾਰੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪ੍ਰੋਟੋਕਾਲ ਅਤੇ ਨਿਯਮਾਂ ਅਨੁਸਾਰ ਹੋਰ ਜਵਾਨਾਂ ਨੂੰ ਚੌਕਸੀ ਵਜੋਂ ਇਕਾਂਤਵਾਸ 'ਚ ਭੇਜ ਦਿੱਤਾ ਗਿਆ ਹੈ। ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਕਰਮਚਾਰੀਆਂ ਨੂੰ ਇਕਾਂਤਵਾਸ 'ਚ ਭੇਜਿਆ ਗਿਆ ਹੈ।


DIsha

Content Editor

Related News