ਭਾਰਤੀ ਜਲ ਸੈਨਾ ਨੂੰ ਮਿਲੀ ਨਵੀਂ ਤਾਕਤ, ਸਮੁੰਦਰ ਦਾ ਨਵਾਂ ਪਹਿਰੇਦਾਰ ‘ਸ਼ਰੂਤੀ’
Wednesday, Aug 12, 2026 - 10:03 AM (IST)
ਨਵੀਂ ਦਿੱਲੀ- ਹਿੰਦ ਮਹਾਸਾਗਰ ਖੇਤਰ ਵਿਚ ਸਮੁੰਦਰੀ ਨਿਗਰਾਨੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਭਾਰਤੀ ਸਮੁੰਦਰੀ ਫੌਜ ਨੇ ਇਕ ਹੋਰ ਕਦਮ ਵਧਾਇਆ ਹੈ। ਕੋਲਕਾਤਾ ਸਥਿਤ ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ (ਜੀ.ਆਰ.ਐੱਸ.ਈ.) ਵਿਚ ਮੰਗਲਵਾਰ ਨੂੰ ਅਗਲੀ ਪੀੜ੍ਹੀ ਦੇ ਆਫਸ਼ੋਰ ਪੈਟਰੋਲ ਵੈਸਲ (ਐੱਨ.ਜੀ.ਓ.ਪੀ.ਵੀ.) ਯਾਰਡ-3037 ‘ਸ਼ਰੂਤੀ’ ਨੂੰ ਲਾਂਚ ਕੀਤਾ ਗਿਆ।
ਇਹ ਸਵਦੇਸ਼ੀ ਜੰਗੀ ਬੇੜਾ ਸਮੁੰਦਰ ਦੀ ਨਿਗਰਾਨੀ ਤੋਂ ਲੈ ਕੇ ਖੋਜ-ਬਚਾਅ, ਸਮੁੰਦਰੀ ਡਕੈਤੀ ਵਿਰੋਧੀ ਮੁਹਿੰਮ ਅਤੇ ਆਫਤ ਰਾਹਤ ਤੱਕ ਕਈ ਅਹਿਮ ਮਿਸ਼ਨਾਂ ਵਿਚ ਸਮੁੰਦਰੀ ਫੌਜ ਦੀ ਸਮਰੱਥਾ ਵਧਾਏਗਾ। ਬੇੜੇ ਨੂੰ ਮਨਿਕਾ ਸਾਧੂ ਨੇ ਲਾਂਚ ਕੀਤਾ। ਸਮਾਰੋਹ ਵਿਚ ਕੰਟਰੋਲਰ ਵਾਰਸ਼ਿਪ ਪ੍ਰੋਡਕਸ਼ਨ ਐਂਡ ਐਕੁਇਜ਼ੀਸ਼ਨ ਵਾਈਸ ਐਡਮਿਰਲ ਸੰਜੇ ਸਾਧੂ ਸਮੇਤ ਭਾਰਤੀ ਸਮੁੰਦਰੀ ਫੌਜ, ਰੱਖਿਆ ਮੰਤਰਾਲੇ ਅਤੇ ਜੀ.ਆਰ.ਐੱਸ.ਈ. ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਬੇੜੇ ਦਾ ਨਾਂ ਭਾਰਤ ਦੀ ਪ੍ਰਾਚੀਨ ਪਰੰਪਰਾ ਅਤੇ ਵਿਰਾਸਤ ਨਾਲ ਜੁੜਿਆ ਹੈ। ਸ਼ਰੂਤੀ ਨਾਂ ਚਾਰ ਵੇਦਾਂ ਵੱਲ ਸੰਕੇਤ ਕਰਦਾ ਹੈ। ਬੇੜੇ ਦੇ ਕ੍ਰੇਸਟ 'ਚ ਊਰਸਾ ਮੇਜਰ ਤਾਰਾਮੰਡਲ ਅਤੇ ਲਾਲ-ਚਿੱਟੇ ਰੰਗ ਦਾ ਇਕ ਲਾਈਟਹਾਊਸ ਦਿਖਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
