ਦਿੱਲੀ ਏਅਰਪੋਰਟ ''ਤੇ ਤਿੰਨ ਭਾਰਤੀ ਯਾਤਰੀਆਂ ਕੋਲੋਂ ਫ਼ੌਜ ਸ਼੍ਰੇਣੀ ਦੇ 10 ਡਰੋਨ ਜ਼ਬਤ

Tuesday, Sep 29, 2026 - 05:53 PM (IST)

ਦਿੱਲੀ ਏਅਰਪੋਰਟ ''ਤੇ ਤਿੰਨ ਭਾਰਤੀ ਯਾਤਰੀਆਂ ਕੋਲੋਂ ਫ਼ੌਜ ਸ਼੍ਰੇਣੀ ਦੇ 10 ਡਰੋਨ ਜ਼ਬਤ

ਨਵੀਂ ਦਿੱਲੀ (ਏਜੰਸੀ)- ਦਿੱਲੀ ਏਅਰਪੋਰਟ 'ਤੇ ਤਿੰਨ ਭਾਰਤੀ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਪੇਸ਼ੇਵਰ ਸ਼੍ਰੇਣੀ ਦੇ 10 ਡਰੋਨ ਬਰਾਮਦ ਕੀਤੇ ਗਏ, ਜਿਨ੍ਹਾਂ 'ਚ 'ਥਰਮਲ ਇਮੇਜਿੰਗ' ਅਤੇ 'ਲੇਜ਼ਰ ਰੇਂਜ ਫਾਈਂਡਰ' ਲੱਗੇ ਹੋਏ ਸਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਕ ਅਧਿਕਾਰਤ ਬਿਆਨ ਅਨੁਸਾਰ, 1.03 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਇਹ ਡਰੋਨ ਜਿਹੜੇ ਯਾਤਰੀਆਂ ਤੋਂ ਬਰਾਮਦ ਕੀਤੇ ਗਏ, ਉਹ 25 ਸਤੰਬਰ ਨੂੰ ਵੀਅਤਨਾਮ ਹੁੰਦੇ ਹੋਏ ਹਾਂਗਕਾਂਗ ਤੋਂ ਟਰਮਿਨਲ-3 ਪਹੁੰਚੇ ਸਨ। ਕਸਟਮ ਅਧਿਕਾਰੀਆਂ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਉਨ੍ਹਾਂ ਨੂੰ ਰੋਕਿਆ ਗਿਆ। ਬਿਆਨ 'ਚ ਕਿਹਾ ਗਿਆ ਹੈ ਕਿ ਸਾਮਾਨ ਦੀ ਬਾਰੀਕੀ ਨਾਲ ਜਾਂਚ ਕਰਨ 'ਤੇ 10 ਡਰੋਨ ਅਤੇ ਸੰਬੰਧਤ ਹੋਰ ਉਪਕਰਣ ਬਰਾਮਦ ਕੀਤੇ ਗਏ।

ਜਾਂਚ ਤੋਂ ਪੁਸ਼ਟੀ ਹੋਈ ਕਿ ਡਰੋਨ ਪੇਸ਼ੇਵਰ ਸ਼੍ਰੇਣੀ ਦੇ ਹਨ ਅਤੇ ਉਨ੍ਹਾਂ 'ਚ 'ਥਰਮਲ ਇਮੇਜਿੰਗ' ਅਤੇ 'ਲੇਜਰ ਰੇਂਜ ਫਾਈਂਡਰ' ਲੱਗੇ ਸਨ। ਬਿਆਨ ਅਨੁਸਾਰ, ਇਨ੍ਹਾਂ ਦਾ ਫ਼ੌਜ ਜਾਂ ਰੱਖਿਆ ਸ਼੍ਰੇਣੀ ਦੇ 'ਯੂਏਵੀ' ਵਜੋਂ ਮੁਲਾਂਕਣ ਕੀਤਾ ਗਿਆ ਹੈ, ਜਿਨ੍ਹਾਂ ਦਾ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) 'ਚ ਰਜਿਸਟਰੇਸ਼ਨ ਜ਼ਰੂਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਸਟਮ ਐਕਟ, 1962 ਦੇ ਅਧੀਨ ਯਾਤਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਡਰੋਨ ਜ਼ਬਤ ਕਰ ਲਏ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News