ਸਮੁੰਦਰੀ ਫੌਜ ਦਾ ਜੰਗੀ ਬੇੜਾ ‘ਤੁਸ਼ੀਲ’ ਮਾਸਕੋ ’ਚ ਲਾਂਚ
Saturday, Oct 30, 2021 - 04:37 PM (IST)
ਨਵੀਂ ਦਿੱਲੀ– ਭਾਰਤੀ ਸਮੁੰਦਰੀ ਫੌਜ ਦੇ ਫ੍ਰਿਗੇਟ ਭਾਵ ਛੋਟੇ ਜੰਗੀ ਬੇੜੇ ‘ਤੁਸ਼ੀਲ’ ਨੂੰ ਰੂਸ ਦੇ ਕਾਲਿਨਿਨਗ੍ਰਾਦ ਯਾਨਤਰ ਸ਼ਿਪਯਾਰਡ ਵਿਖੇ ਲਾਂਚ ਕੀਤਾ ਗਿਆ। ਪੀ 1135.6 ਸ਼੍ਰੇਣੀ ਦੇ ਇਸ ਛੋਟੇ ਜੰਗੀ ਬੇੜੇ ਨੂੰ ਲਾਂਚ ਕੀਤੇ ਜਾਣ ਦੇ ਮੌਕੇ ’ਤੇ ਆਯੋਜਿਤ ਇਕ ਸਮਾਰੋਹ ’ਚ ਮਾਸਕੋ ਸਥਿਤ ਭਾਰਤੀ ਰਾਜਦੂਤ ਜੀ. ਬਾਲਾ ਵੈਂਕਟੇਸ਼ ਸ਼ਰਮਾ, ਰੂਸ ਅਤੇ ਭਾਰਤੀ ਸਮੁੰਦਰੀ ਫੌਜ ਦੇ ਚੋਟੀ ਦੇ ਅਧਿਕਾਰੀ ਮੌਜੂਦ ਸਨ।
ਸ਼੍ਰੀਮਤੀ ਦਾਤਲਾ ਵਿਦਿਆ ਵਰਮਾ ਨੇ ਇਸ ਬੇੜੇ ਦਾ ਨਾਂ ਤੁਸ਼ੀਲ ਰੱਖਿਆ। ਸੰਸਕ੍ਰਿਤ ’ਚ ਤੁਸ਼ੀਲ ਦਾ ਭਾਵ ਰੱਖਿਆਤਮਕ ਕਵਚ ਹੁੰਦਾ ਹੈ। ਭਾਰਤ ਅਤੇ ਰੂਸ ਦੀਆਂ ਸਰਕਾਰਾਂ ਦਰਮਿਆਨ ਸਮਝੌਤੇ ਅਧੀਨ ਯੋਜਨਾ 1135. ਅਧੀਨ 2 ਛੋਟੇ ਜੰਗੀ ਬੇੜੇ ਰੂਸ ਅਤੇ ਭਾਰਤ ’ਚ ਬਣਾਏ ਜਾਣਗੇ। ਭਾਰਤ ’ਚ ਇਨ੍ਹਾਂ ਦੋ ਬੇੜਿਅਾਂ ਦਾ ਨਿਰਮਾਣ ਮੈਸਰਸ ਗੋਆ ਸ਼ਿਪਯਾਰਡ ਲਿਮਟਿਡ ਵਿਖੇ ਕੀਤਾ ਜਾਵੇਗਾ।