ਇਨੈਲੋ ''ਚ ਨਵੇਂ ਸਿਰੇ ਤੋਂ ਅਹੁਦਾ ਅਧਿਕਾਰੀਆਂ ਦੀਆਂ ਨਿਯੁਕਤੀਆਂ ਸ਼ੁਰੂ, ਲਿਸਟ ਜਾਰੀ

11/22/2018 12:05:01 PM

ਚੰਡੀਗੜ੍ਹ/ਹਰਿਆਣਾ— ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਦੋ-ਫਾੜ ਹੋਣ ਤੋਂ ਬਾਅਦ ਹੁਣ ਪਾਰਟੀ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਨਵੇਂ ਸਿਰੇ ਤੋਂ ਅਹੁਦਾ ਅਧਿਕਾਰੀਆਂ ਦੀਆਂ ਨਿਯੁਕਤੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਲੜੀ ਵਿਚ ਅੱਜ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਸੇਵਾਮੁਕਤ ਬੀਰਬਲ ਦਾਸ ਢਾਲੀਆ ਨੂੰ ਸੀਨੀਅਰ ਉੱਪ ਪ੍ਰਧਾਨ ਰਾਸ਼ਟਰੀ ਕਾਰਜਕਾਰਨੀ ਨਿਯੁਕਤ ਕੀਤਾ ਗਿਆ। ਪ੍ਰਦੇਸ਼ ਪ੍ਰਧਾਨ ਅਸ਼ੋਕ ਅਰੋੜਾ ਨੇ ਪਾਰਟੀ ਸੁਪਰੀਮੋ ਦੀ ਸਲਾਹ 'ਤੇ ਰਾਜ ਕਾਰਜਕਾਰਨੀ ਨੂੰ ਵਿਸਥਾਰ ਦਿੰਦੇ ਹੋਏ ਮਹਿਲਾ ਸੈੱਲ ਦੀ ਸੂਬਾ ਕਨਵੀਨਰ ਦਾ ਜ਼ਿੰਮਾ ਸੁਮਿੱਤਰਾ ਦੇਵੀ ਜੀਂਦ ਨੂੰ ਸੌਂਪਿਆ ਗਿਆ ਹੈ।

ਇਸ ਦੇ ਐਡੀਸ਼ਨਲ ਪ੍ਰਦੇਸ਼ ਪ੍ਰਧਾਨ ਨੇ ਕਈ ਜ਼ਿਲਾ ਪ੍ਰਧਾਨ ਦੀਆਂ ਵੀ ਨਿਯੁਕਤੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਰਾਮਫਲ ਕੁੰਡ ਨੂੰ ਜੀਂਦ, ਰਾਵ ਹੁਸ਼ਿਆਰਪੁਰ ਸਿੰਘ ਨੂੰ ਮਹਿੰਦਰਗੜ੍ਹ, ਕਰਮਵੀਰ ਰਾਠੀ ਨੂੰ ਝੱਜਰ ਜ਼ਿਲੇ ਦੀ ਕਮਾਨ ਸੌਂਪੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਦਰਜੀਤ ਦਹੀਆ ਸੋਨੀਪਤ ਜ਼ਿਲੇ ਦੇ ਪ੍ਰਧਾਨ ਹੋਣਗੇ ਅਤੇ ਸੁਰਿੰਦਰ ਕਾਰਜਕਾਰੀ ਪ੍ਰਧਾਨ ਦੀ ਭੂਮਿਕਾ ਨਿਭਾਉਣਗੇ। ਇਸ ਦੇ ਨਾਲ ਹੀ ਜ਼ਿਲਾ ਯੁਵਾ ਪ੍ਰਧਾਨਾਂ ਦੀ ਵੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਦਲਬੀਰ ਕਾਲਾ ਖੈਰਾ ਨੂੰ ਅੰਬਾਲਾ, ਗੁਰਜਿੰਦਰ ਸਿੰਘ ਨੂੰ ਯਮੁਨਾਨਗਰ, ਸੁਰਜੀਤ ਸਿੰਘ ਕਰਨਾਲ, ਨਵੀਨ ਨੈਨ ਪਾਨੀਪਤ, ਅਨਿਲ ਗੁਰਜਰ ਕੈਥਲ, ਕੁਣਾਲ ਗਹਿਲਾਵਤ ਸੋਨੀਪਤ, ਅਨੁਰਾਗ ਖਟਕੜ ਜੀਂਦ, ਨਿਤਿਨ ਦਾਦਰੀ, ਮਨੋਜ ਯਾਦਵ ਭਿਵਾਨੀ, ਸਤਪਾਲ ਸਿੰਘ ਸਿੱਧੂ ਫਤਿਹਾਬਾਦ, ਧਰਮਵੀਰ ਨੈਨ ਸਿਰਸਾ, ਸਤੀਸ਼ ਯਾਦਵ ਗੁਰੂਗ੍ਰਾਮ, ਸਤਿੰਦਰ ਪਾਲ ਜਾਖੜ ਪਲਵਲ, ਅਜੈ ਫਰੀਦਾਬਾਦ, ਮੋਹਿਤ ਚੱਤਰ ਸਿੰਘ ਝੱਜਰ, ਰਾਜਿੰਦਰ ਰਾਣਾ ਉਰਫ ਮੌਲੀ ਨੂੰ ਪੰਚਕੂਲਾ ਅਤੇ ਜੈਪ੍ਰਕਾਸ਼ ਭਾਲੀ ਨੂੰ ਰੋਹਤਕ ਯੁਵਾ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਹੈ।


Related News