ਦੁਬਈ ਗਈ ਧੀ ਨੇ ਮਾਂ ਦੀ ਇੱਛਾ ਕੀਤੀ ਪੂਰੀ, 10 ਕਿਲੋ ਟਮਾਟਰ ਲੈ ਕੇ ਆਈ ਭਾਰਤ
Saturday, Jul 22, 2023 - 11:27 AM (IST)
ਨਵੀਂ ਦਿੱਲੀ (ਏਜੰਸੀ)- ਆਪਣੀ ਮਾਂ ਦੀ ਇੱਛਾ ਨੂੰ ਪੂਰਾ ਕਰਨ ਲਈ ਦੁਬਈ ਤੋਂ ਇਕ ਔਰਤ ਆਪਣੇ ਸੂਟਕੇਸ ਵਿੱਚ ਰਸੋਈ ਸਟੋਰੇਜ ਦੇ ਡੱਬਿਆਂ ਵਿੱਚ ਪੈਕ ਕੀਤੇ 10 ਕਿਲੋ ਟਮਾਟਰ ਲੈ ਕੇ ਭਾਰਤ ਵਾਪਸ ਆਈ। ਛੁੱਟੀਆਂ ਮਨਾਉਣ ਲਈ ਭਾਰਤ ਆ ਰਹੀ ਧੀ ਨੇ ਆਪਣੀ ਮਾਂ ਤੋਂ ਪੁੱਛਿਆ ਕਿ ਉਹ ਦੁਬਈ ਤੋਂ ਕੀ ਚਾਹੁੰਦੀ ਹੈ, ਜਿਸ ਦੇ ਜਵਾਬ ਵਿੱਚ ਮਾਂ ਨੇ ਕਿਹਾ ਟਮਾਟਰ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਭਾਰਤ ਵਿਚ ਟਮਾਟਰ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਹਨ।
ਇਹ ਵੀ ਪੜ੍ਹੋ: ਆਹਮੋ-ਸਾਹਮਣੇ ਦੀ ਟੱਕਰ ਮਗਰੋਂ ਬੱਸ ਅਤੇ ਟਰੱਕ ਨੂੰ ਲੱਗੀ ਅੱਗ, 6 ਲੋਕਾਂ ਦੀ ਦਰਦਨਾਕ ਮੌਤ, 53 ਜ਼ਖ਼ਮੀ
ਕਿੱਸੇ ਨੂੰ ਸਾਂਝਾ ਕਰਦੇ ਹੋਏ, ਔਰਤ ਦੀ ਭੈਣ, ਜੋ ਟਵਿੱਟਰ 'ਤੇ ਰੇਵਸ ਨਾਮ ਨਾਲ ਜਾਣੀ ਜਾਂਦੀ ਹੈ, ਨੇ ਲਿਖਿਆ: ਮੇਰੀ ਭੈਣ ਨੇ ਆਪਣੇ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਲਈ ਦੁਬਈ ਤੋਂ ਭਾਰਤ ਆਉਣ ਤੋਂ ਪਹਿਲਾਂ ਮੰਮੀ ਨੂੰ ਪੁੱਛਿਆ ਸੀ ਕਿ ਉਸਨੂੰ ਦੁਬਈ ਤੋਂ ਕੁਝ ਚਾਹੀਦਾ ਹੈ ਤਾਂ ਮਾਂ ਨੇ ਕਿਹਾ ਕਿ 10 ਕਿਲੋ ਟਮਾਟਰ ਲਿਆਓ। ਇਸ ਲਈ ਹੁਣ ਉਹ ਇੱਕ ਸੂਟਕੇਸ ਵਿੱਚ 10 ਕਿਲੋ ਟਮਾਟਰ ਪੈਕ ਕਰਕੇ ਭਾਰਤ ਆਈ ਹੈ।
ਇਹ ਮਜ਼ੇਦਾਰ ਕਹਾਣੀ ਟਵਿੱਟਰ 'ਤੇ ਵਾਇਰਲ ਹੋ ਗਈ ਹੈ। ਕਈ ਲੋਕ ਸਟੋਰੇਜ ਅਤੇ ਕਸਟਮ ਨਿਯਮਾਂ ਬਾਰੇ ਸਵਾਲ ਪੁੱਛ ਰਹੇ ਹਨ। ਇੱਕ ਹੋਰ ਉਪਭੋਗਤਾ ਵੱਲੋਂ ਟਮਾਟਰਾਂ ਦੀ ਸ਼ੈਲਫ ਲਾਈਫ ਬਾਰੇ ਪੁੱਛੇ ਜਾਣ 'ਤੇ ਰੇਵਜ਼ ਨੇ ਕਿਹਾ ਕਿ 10 ਕਿਲੋ ਦੇ ਟਮਾਟਰਾਂ ਨਾਲ ਹੋਰ ਚੀਜ਼ਾਂ ਦੇ ਇਲਾਵਾ ਅਚਾਰ ਅਤੇ ਚਟਨੀ ਬਣਾਈ ਜਾਵੇਗੀ। ਹਾਲ ਹੀ ਦੇ ਹਫ਼ਤਿਆਂ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਜੋ ਦੇਸ਼ ਦੇ ਕੁਝ ਹਿੱਸਿਆਂ ਵਿੱਚ ਔਸਤਨ 20 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ 250 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ ਹਨ।
ਇਹ ਵੀ ਪੜ੍ਹੋ: Cold Drinks ਪੀਣ ਨਾਲ ਕੈਂਸਰ ਦਾ ਖ਼ਤਰਾ! WHO ਨੇ ਦਿੱਤੀ ਸਖ਼ਤ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।