''ਵਿਸ਼ਵ ਪੱਧਰੀ ਚੁਣੌਤੀਆਂ ਦੇ ਬਾਵਜੂਦ ਮਜ਼ਬੂਤੀ ਨਾਲ ਅੱਗੇ ਵਧ ਰਹੀ ਭਾਰਤੀ ਅਰਥਵਿਵਸਥਾ'' ; ਸੁਨੀਲ ਮਿੱਤਲ
Saturday, Jul 19, 2025 - 01:12 PM (IST)

ਨਵੀਂ ਦਿੱਲੀ- ਭਾਰਤੀ ਟੈਲੀਕੌਮ ਖੇਤਰ ਦੀ ਧਾਕੜ ਕੰਪਨੀ ਭਾਰਤੀ ਏਅਰਟੈਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਆਪਣੀ ਕੰਪਨੀ ਦੀ ਸਾਲਾਨਾ ਰਿਪੋਰਟ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਾਲੀਆ ਵਪਾਰਕ ਤਣਾਅ ਅਤੇ ਭੂ-ਰਾਜਨੀਤਿਕ ਸੰਕਟਾਂ ਦੇ ਦੌਰਾਨ ਵੀ ਭਾਰਤ ਮਜ਼ਬੂਤੀ ਨਾਲ ਆਰਥਿਕ ਦਿਸ਼ਾ ‘ਚ ਅੱਗੇ ਵਧ ਰਿਹਾ ਹੈ।
ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿੱਤੀ ਸਾਲ 2025 ਵਿੱਚ ਭਾਰਤ 6.5% ਦੀ GDP ਵਾਧਾ ਦਰ ਹਾਸਲ ਕਰਕੇ ਦੁਨੀਆ ਦੀਆਂ ਤੇਜ਼ੀ ਨਾਲ ਵਧ ਰਹੀਆਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਿਲ ਰਿਹਾ। ਭਾਰਤ ਦੀ ਡਿਜੀਟਲ ਅਰਥਵਿਵਸਥਾ ਨੇ ਡਬਲ-ਡਿਜਿਟ ਵਿਕਾਸ ਦਰ ਪ੍ਰਾਪਤ ਕੀਤੀ, ਜਿਸ ਵਿੱਚ ਵਿਅਕਤੀ, ਕਾਰੋਬਾਰ ਅਤੇ ਸਰਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।
ਸੁਨੀਲ ਮਿੱਤਲ ਨੇ ਏਅਰਟੈੱਲ ਦੀਆਂ ਉਪਲਬਧੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਕੰਪਨੀ ਨੇ ਡਿਜੀਟਲ ਉਤਪਾਦਾਂ 'ਚ ਨਿਵੇਸ਼ ਦੇ ਨਾਲ-ਨਾਲ ਸਰਕਾਰੀ ਆਰਥਿਕ ਸੁਧਾਰਾਂ ‘ਚ ਵੀ ਯੋਗਦਾਨ ਦਿੱਤਾ ਹੈ। FY25 ਵਿੱਚ ਏਅਰਟੈਲ ਨੇ ਲਾਇਸੈਂਸ ਫੀ, ਸਪੈਕਟ੍ਰਮ ਖ਼ਰਚੇ ਅਤੇ ਹੋਰ ਟੈਕਸ ਵਿੱਚ 37,300 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ, ਜਿਸ ਵਿੱਚ ਸਿਰਫ ਸਪੈਕਟ੍ਰਮ ਲਈ 28,900 ਕਰੋੜ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e