ਦੁਬਈ ''ਚ ਭਾਰਤੀ ਦੀ 10 ਲੱਖ ਡਾਲਰ ਦੀ ਨਿਕਲੀ ਲਾਟਰੀ
Wednesday, Jun 12, 2019 - 02:53 AM (IST)
ਦੁਬਈ - ਓਮਾਨ 'ਚ ਰਹਿਣ ਵਾਲੇ ਭਾਰਤੀ ਵਿਅਕਤੀ ਦੀ 'ਦੁਬਈ ਡਿਊਟੀ' ਫ੍ਰੀ ਮਿਲੇਨੀਅਮ ਮਿਲੀਯਨੇਅਰ' ਡਰਾਅ 'ਚ 10 ਲੱਖ ਡਾਲਰ (ਕਰੀਬ 69 ਲੱਖ ਰੁਪਏ) ਦੀ ਲਾਟਰੀ ਨਿਕਲੀ ਹੈ। ਖਲੀਜ਼ ਟਾਈਮਸ ਨੇ ਖਬਰ ਦਿੱਤੀ ਹੈ ਕਿ ਰਘੁ ਕ੍ਰਿਸ਼ਣਾਮੂਰਤੀ 10 ਲੱਖ ਡਾਲਰ ਦੀ ਲਾਟਰੀ ਜਿੱਤਣ ਵਾਲਾ 143ਵਾਂ ਭਾਰਤੀ ਬਣ ਗਿਆ ਹੈ। ਉਨ੍ਹਾਂ ਨੂੰ ਹੁਣ ਤੱਕ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।
ਸਾਲ 1999 'ਚ ਸ਼ੁਰੂ ਹੋਈ 'ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੀਯਨੇਅਰ ਪ੍ਰੋਮੋਸ਼ਨ' 5 ਲੱਖ ਟਿਕਟਾਂ ਕੱਢਦੀ ਹੈ ਅਤੇ ਇਕ ਵਿਅਕਤੀ ਨੂੰ 10 ਲੱਖ ਡਾਲਰ ਜਿੱਤਣ ਦਾ ਮੌਕਾ ਹੁੰਦਾ ਹੈ। ਐਲਾਨ ਤੋਂ ਬਾਅਦ, ਪਿਛਲੇ ਜੇਤੂ 40 ਸਾਲ ਦੇ ਭਾਰਤ ਨਾਗਰਿਕ ਰਤੀਸ਼ ਕੁਮਾਰ ਰਵੀਂਦ੍ਰਨ ਨਾਇਰ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਉਸ ਦੀ 10 ਲੱਖ ਡਾਲਰ ਦੀ ਲਾਟਰੀ ਨਿਕਲੀ ਸੀ। ਇਸ ਤੋਂ ਇਲਾਵਾ 2 ਭਾਰਤੀ ਨਾਗਰਿਕਾਂ ਨੂੰ ਬੀ. ਐੱਮ. ਡਬਲਯੂ ਮੋਟਰਬਾਈਕਸ ਮਿਲੀਆਂ ਹਨ।