ਭਾਰਤੀ ਡੈਲਟਾ ਵੈਰੀਅੰਟ ਤੋਂ ਪ੍ਰੇਸ਼ਾਨ ਹੈ ਦੁਨੀਆ, ਡਰ ਕਾਰਨ ਇੰਗਲੈਂਡ ਨਹੀਂ ਹਟਾ ਰਿਹੈ ਪਾਬੰਦੀਆਂ

Wednesday, Jun 23, 2021 - 10:13 AM (IST)

ਭਾਰਤੀ ਡੈਲਟਾ ਵੈਰੀਅੰਟ ਤੋਂ ਪ੍ਰੇਸ਼ਾਨ ਹੈ ਦੁਨੀਆ, ਡਰ ਕਾਰਨ ਇੰਗਲੈਂਡ ਨਹੀਂ ਹਟਾ ਰਿਹੈ ਪਾਬੰਦੀਆਂ

ਨੈਸ਼ਨਲ ਡੈਸਕ- ਭਾਰਤ ਵਿਚ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਐਂਟ ਪੂਰੀ ਦੁਨੀਆ ਲਈ ਸਿਰਦਰਦ ਬਣਦਾ ਜਾ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਦੀ ਦੂਸਰੀ ਵੱਡੀ ਕੋਵਿਡ ਲਹਿਰ ਦਾ ਕਾਰਨ ਬਣੇ ਡੈਲਟਾ ਵੈਰੀਐਂਟ ਵਿਚ ਇਕ ਹੋਰ ਮਿਊਟੇਸ਼ਨ ਹੋਇਆ ਹੈ ਜੋ ਵੈਕਸੀਨ ਅਤੇ ਕੋਵਿਡ ਇਮਿਊਨਿਟੀ ਨੂੰ ਚਕਮਾ ਦੇਣ ਵਿਚ ਇਸ ਦੀ ਮਦਦ ਕਰ ਸਕਦਾ ਹੈ। ਸਭ ਤੋਂ ਜ਼ਿਆਦਾ ਇਸ ਵੈਰੀਐਂਟ ਕਾਰਨ ਬ੍ਰਿਟੇਨ ਪ੍ਰੇਸ਼ਾਨ ਹੈ, ਜਿਥੇ ਇਹ ਵੈਰੀਐਂਟ ਕਹਿਰ ਵਰ੍ਹਾ ਰਿਹਾ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ! ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਜਾਣਾ ਪਵੇਗਾ ਜੇਲ੍ਹ

ਇਸੇ ਵੈਰੀਐਂਟ ਕਾਰਨ ਆਇਰਲੈਂਡ, ਫਰਾਂਸ ਅਤੇ ਜਰਮਨੀ ਨੇ ਬ੍ਰਿਟੇਨ ਦੇ ਯਾਤਰੀਆਂ ’ਤੇ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ। ਡਰਾਵਨੇ ਮਿਊਟੇਸ਼ਨ ਹਮੇਸ਼ਾ ਜ਼ਿਆਦਾ ਚਿੰਤਾਜਨਕ ਵਾਇਰਸ ਵਿਚ ਤਬਦੀਲ ਨਹੀਂ ਹੁੰਦੇ ਹਨ। ਉਦਾਹਰਣ ਲਈ ਪਹਿਲੀ ਵਾਰ ਦੱਖਣੀ ਅਫਰੀਕਾ ਵਿਚ ਪਾਇਆ ਗਿਆ ਵੈਰੀਐਂਟ ‘ਬੀਟਾ’, ਇਹ ਸਾਰੇ ਟੀਕਿਆਂ ਦਾ ਅਸਰ ਘੱਟ ਕਰਦਾ ਹੈ ਪਰ ਅਲਫਾ (ਯੂ. ਕੇ. ਵੈਰੀਅੰਟ) ਵਾਂਗ ਦੁਨੀਆ ਵਿਚ ਨਹੀਂ ਫੈਲ ਸਕਿਆ। ਦਰਅਸਲ, ਬੀ.1.617.1 ਵੈਰੀਐਂਟ ਵਿਚ ਪਹਿਲਾਂ ਤੋਂ ਹੀ ਵੈਕਸੀਨ ਤੋਂ ਬਚਣ ਲਈ ‘484 ਕਿਊ’ ਮਿਊਟੇਸ਼ਨ ਹੈ, ਫਿਰ ਵੀ ਡੈਲਟਾ (ਬੀ.1.617.2) ਇਸਦੇ ਬਿਨਾਂ ਇਕ ਬਿਹਤਰ ਸਪ੍ਰੇਡਰ ਬਣ ਗਿਆ ਹੈ।

ਇਹ ਵੀ ਪੜ੍ਹੋ: ਚਿੱਟੇ ਦੀ ਓਵਰਡੋਜ਼ ਨਾਲ ਕਬੱਡੀ ਖਿਡਾਰੀ ਦੀ ਮੌਤ

ਸੁਪਰ ਸਪ੍ਰੈਡਰ ਵੈਰੀਐਂਟ ਹੈ ਡੈਲਟਾ 
ਡੈਲਟਾ ਭਾਰਤ ਦਾ ਮੁੱਖ ਸਟ੍ਰੇਨ ਹੈ। ਬ੍ਰਿਟੇਨ ਵਿਚ 91 ਫੀਸਦੀ ਨਵੇਂ ਮਾਮਲੇ ਇਸਦੇ ਕਾਰਨ ਆ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੀ ਪ੍ਰਮੁੱਖ ਵਿਗਿਆਨੀ ਸੌਮਿਯਾ ਸਵਾਮੀਨਾਥਨ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਹਰ ਦੋ ਹਫ਼ਤੇ ਵਿਚ ਇਸਦੇ ਮਾਮਲੇ ਦੁਗਣੇ ਹੋ ਰਹੇ ਹਨ ਅਤੇ ਇਹ ਪੂਰੀ ਦੁਨੀਆ ਵਿਚ ਦਸਤਕ ਦੇਣ ਜਾ ਰਿਹਾ ਹੈ। ਇੰਪੀਰੀਅਲ ਕਾਲਜ ਲੰਡਨ ਦੇ ਐਪੀਡੋਲਾਜਿਸਟ, ਨੀਲ ਫਗਰਯੂਸਨ ਨਿਊਯਾਰਕ ਮੈਗਜੀ਼ਨ ਨੂੰ ਦੱਸਿਆ ਕਿ ਡੈਲਟਾ ਹੁਣ ਤੱਕ ਦਾ ਸਭ ਤੋਂ ਬੈਸਟ ਸਪ੍ਰੇਡਰ ਹੈ। ਅਲਫਾ ਵੀ ਇਕ ਸੁਪਰ-ਸਪ੍ਰੇਡਰ ਸੀ, ਪਰ ਡੇਲਟਾ ਇਸ ਤੋਂ 60 ਫੀਸਦੀ ਜ਼ਿਆਾਦ ਟਰਾਂਸਮਿਸਿਬਲ ਹੋ ਸਕਦਾ ਹੈ। ਪਬਲਿਕ ਹੈਲਥ ਇੰਗਲੈਂਡ ਮੁਤਾਬਕ ਘਰਾਂ ਦੇ ਅੰਦਰ ਡੈਲਟਾ ਅਲਫਾ ਦੀ ਤੁਲਨਾ ਵਿਚ ਘੱਟ ਤੋਂ ਘੱਟ 60 ਫੀਸਦੀ ਜ਼ਿਆਦਾ ਟਰਾਂਸਮਿਸਿਬਲ ਹੈ।

ਇਹ ਵੀ ਪੜ੍ਹੋ: WHO ਨੇ ਵਧਾਈ ਚਿੰਤਾ, ਕਿਹਾ- ਭਾਰਤ ’ਚ ਮਿਲੇ ਡੈਲਟਾ ਵੈਰੀਐਂਟ ਖ਼ਿਲਾਫ਼ ਪ੍ਰਭਾਵੀ ਨਹੀਂ ਕੋਰੋਨਾ ਵੈਕਸੀਨ

ਵੈਕਸੀਨ ਦੀਆਂ ਦੋ ਡੋਜ਼ ਇਸ ਵੈਰੀਐਂਟ ’ਤੇ ਅਸਰਦਾਰ
ਡੈਲਟਾ ਦੀ ਹਾਈ ਟਰਾਂਸਮਿਸਿਬਲਿਟੀ 452 ਆਰ ਅਤੇ 678 ਦੇ ਮਿਊਟੇਸ਼ਨ ਦੇ ਕਾਰਨ ਹਨ। ਦੋਨੋਂ ਇਸਨੂੰ ਮਨੁੱਖੀ ਕੋਸ਼ਿਕਾਵਾਂ ਤੋਂ ਬਿਹਤਰ ਤਰੀਕੇ ਨਾਲ ਜੋੜਨ ਵਿਚ ਮਦਦ ਕਰਦੇ ਹਨ ਅਤੇ ਸੰਭਵਤ ਪ੍ਰਤੀਰੱਖਿਆ ਨੂੰ ਚਕਮਾ ਦਿੰਦੇ ਹਨ। ਜਦਕਿ ਦੋ ਡੋਜ਼ ਅਜੇ ਵੀ ਇਸਦੇ ਖਿਲਾਫ਼ ਚੰਗੀ ਤਰ੍ਹਾਂ ਨਾਲ ਕੰਮ ਕਰਦੇ ਨਹੀਂ, ਇਸ ਡੋਜ਼ ਨਾਲ ਸੁਰੱਖਿਆ ਘੱਟ ਹੋ ਗਈ ਹੈ। ਯੂਕੇ ਦੇ ਡਾਟਾ ਤੋਂ ਪਤਾ ਲਗਦਾ ਹੈ ਕਿ ਇਕ ਸ਼ਾਟ ਅਲਫਾ ਦੇ ਖਿਲਾਫ 51 ਫੀਸਦੀ ਦੇ ਮੁਕਾਬਲੇ ਵਿਚ ਡੈਲਟਾ ਦੇ ਖਿਲਾਫ਼ 33 ਫੀਸਦੀ ਸੁਰੱਖਿਆ ਦਿੰਦਾ ਹੈ। ਇਸ ਲਈ ਅੰਸ਼ਿਕ ਤੌਰ ’ਤੇ ਟੀਕਾ ਲਗਾਏ ਗਏ ਲੋਕਾਂ ਨੂੰ ਹੁਣ ਇਨਫੈਕਸ਼ਨ ਦਾ ਜ਼ਿਆਦਾ ਖ਼ਤਰਾ ਹੈ।

ਇਹ ਵੀ ਪੜ੍ਹੋ: ਕੈਨੇਡਾ ਨੇ ‘ਵੈਕਸੀਨੇਟਿਡ’ ਲੋਕਾਂ ਲਈ ਖੋਲ੍ਹੇ ਦਰਵਾਜ਼ੇ, PM ਟਰੂਡੋ ਨੇ ਕੀਤਾ ਐਲਾਨ, ਇਕਾਂਤਵਾਸ ਤੋਂ ਵੀ ਮਿਲੇਗੀ ਛੋਟ

ਹਸਪਤਾਲ ਵਿਚ ਭਰਤੀ ਹੋਣ ਦਾ ਰਿਸਕ 2.6 ਗੁਣਾ ਜ਼ਿਆਦਾ
ਡੈਲਟਾ ਵਿਚ ਅਲਫਾ ਦੀ ਤੁਲਨਾ ਵਿਚ ਗੰਭੀਰ ਬੀਮਾਰੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇੰਗਲੈਂਡ ਵਿਚ ਦਿ ਗਾਰਜੀਅਨ ਦਾ ਕਹਿਣਾ ਹੈ ਕਿ ਇਸ ਨਾਲ ਹਸਪਤਾਲ ਵਿਚ ਭਰਤੀ ਹੋਣ ਦਾ ਜ਼ੋਕਮ 2.6 ਗੁਣਾ ਜ਼ਿਆਦਾ ਹੈ। ਉਦਾਹਰਣ ਲਈ, ਅਲਫਾ ਤੋਂ ਇਕ ਵਿਅਕਤੀ 4-5 ਹੋਰਨਾਂ ਨੂੰ ਇਨਫੈਕਟਿਡ ਕਰ ਸਕਦਾ ਹੈ। ਡੈਲਟਾ ਨਾਲੋਂ ਇਹ ਵਧਕੇ 5-8 ਹੋ ਗਿਆ ਹੈ। ਦੋ ਇਨਫੈਕਟਿਡ ਲੋਕਾਂ ਤੋਂ ਸ਼ੁਰੂ ਕਰੀਏ ਤਾਂ ਅਲਫਾ ਨਾਲ ਇਨਫੈਕਸ਼ਨ ਦੇ 10 ਰਾਉਂਡ ਤੋਂ ਬਾਅਦ ਕੁਲ ਮਾਮਲਿਆਂ ਦੀ ਗਿਣਤੀ 20 ਲੱਖ ਤੋਂ 2 ਕਰੋੜ ਵਿਚਾਲੇ ਹੋ ਸਕਦੀ ਹੈ। ਉਥੇ ਡੇਲਟਾ ਨਾਲ ਇਹ ਰੇਂਜ 2 ਕਰੋੜ ਤੋਂ 2 ਅਰਬ ਤੱਕ ਹੋ ਸਕਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News