ਭਾਰਤ ਦੇ ਰੱਖਿਆ ਉਤਪਾਦਨ ਨੇ ਤੋੜੇ ਸਾਰੇ ਰਿਕਾਰਡ ! ਪਿਛਲੇ ਸਾਲ ਦੇ ਮੁਕਾਬਲੇ ਹੋਇਆ 18 ਫ਼ੀਸਦੀ ਵਾਧਾ
Monday, Aug 11, 2025 - 10:15 AM (IST)

ਨਵੀਂ ਦਿੱਲੀ- ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ ਵਿੱਤੀ ਸਾਲ 2024-25 ਵਿਚ 1.5 ਲੱਖ ਕਰੋੜ ਰੁਪਏ ਤੋਂ ਵੱਧ ਦੇ ‘ਸਭ ਤੋਂ ਉੱਚੇ ਪੱਧਰ’ ’ਤੇ ਪਹੁੰਚ ਗਿਆ ਹੈ। ਦੇਸ਼ ਦੇ ਰੱਖਿਆ ਉਤਪਾਦਨ ਨੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਵਾਧੇ ਨੂੰ ਦੇਸ਼ ਦੇ ਮਜ਼ਬੂਤ ਹੋ ਰਹੇ ਰੱਖਿਆ ਉਦਯੋਗਿਕ ਆਧਾਰ ਦਾ ਸਪੱਸ਼ਟ ਸੰਕੇਤ ਦੱਸਿਆ ਹੈ। ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਇਹ ਅੰਕੜੇ ਪਿਛਲੇ ਵਿੱਤੀ ਸਾਲ ਦੇ 1.2 ਲੱਖ ਕਰੋੜ ਰੁਪਏ ਦੇ ਉਤਪਾਦਨ ਦੇ ਮੁਕਾਬਲੇ 18 ਫੀਸਦੀ ਦਾ ਮਜ਼ਬੂਤ ਵਾਧਾ ਅਤੇ 2019-20 ਤੋਂ ਬਾਅਦ ਹੈਰਾਨੀਜਨਕ 90 ਫੀਸਦੀ ਵਾਧਾ ਦਰਸਾਉਂਦੇ ਹਨ, ਜਦੋਂ ਇਹ ਅੰਕੜਾ 79,071 ਕਰੋੜ ਰੁਪਏ ਸੀ।
ਡਿਫੈਂਸ ਐਕਸਪੋਰਟ 23 ਹਜ਼ਾਰ ਕਰੋੜ ਰੁਪਏ ਤੋਂ ਪਾਰ
ਰਿਪੋਰਟ ਦੇ ਅਨੁਸਾਰ ਇਹ ਪ੍ਰਾਪਤੀ ਰੱਖਿਆ ਮੰਤਰਾਲੇ ਦੇ ਰੱਖਿਆ ਉਤਪਾਦਨ ਵਿਭਾਗ ਅਤੇ ਰੱਖਿਆ ਜਨਤਕ ਖੇਤਰ ਦੇ ਅਦਾਰਿਆਂ, ਹੋਰ ਜਨਤਕ ਖੇਤਰ ਦੇ ਨਿਰਮਾਤਾਵਾਂ ਅਤੇ ਨਿੱਜੀ ਉਦਯੋਗ ਸਮੇਤ ਸਾਰੇ ਹਿੱਸੇਦਾਰਾਂ ਦੇ ਯਤਨਾਂ ਕਾਰਨ ਪ੍ਰਾਪਤ ਹੋਈ ਹੈ। 2024-25 ਵਿਚ ਡਿਫੈਂਸ ਐਕਸਪੋਰਟ ਵੀ ਵਧ ਕੇ 23,622 ਕਰੋੜ ਰੁਪਏ ਤਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ ! ਪੈਟਰੋਲ ਪੰਪਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਰੱਖਿਆ ਖੇਤਰ ਦੇ ਜਨਤਕ ਅਦਾਰਿਆਂ ਅਤੇ ਹੋਰ ਜਨਤਕ ਖੇਤਰ ਦੇ ਅਦਾਰਿਆਂ ਨੇ ਕੁੱਲ ਉਤਪਾਦਨ ਦਾ 77 ਫੀਸਦੀ ਦਾ ਯੋਗਦਾਨ , ਜਦੋਂ ਕਿ ਨਿੱਜੀ ਖੇਤਰ ਨੇ 23 ਫੀਸਦੀ ਦਾ ਯੋਗਦਾਨ ਪਾਇਆ, ਜੋ ਕਿ 2023-24 ਵਿਚ 21 ਫੀਸਦੀ ਸੀ। ਇਕ ਅਧਿਕਾਰੀ ਨੇ ਕਿਹਾ ਕਿ ਨਿੱਜੀ ਖੇਤਰ ਦਾ ਹਿੱਸਾ ਦੇਸ਼ ਦੇ ਡਿਫੈਂਸ ਈਕੋਸਿਸਟਮ ਵਿਚ ਇਸ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ।
ਪਿਛਲੇ ਦਹਾਕੇ ਦੌਰਾਨ ਨੀਤੀਗਤ ਸੁਧਾਰਾਂ, ਕਾਰੋਬਾਰ ਕਰਨ ਵਿਚ ਆਸਾਨੀ ਤੇ ਸਵਦੇਸ਼ੀਕਰਨ ’ਤੇ ਰਣਨੀਤਕ ਧਿਆਨ ਕੇਂਦਰਿਤ ਕਰਨ ਕਰ ਕੇ ਉਦਯੋਗ ਦੇ ਦੋਵਾਂ ਖੇਤਰਾਂ ਨੇ ਸਾਲ-ਦਰ-ਸਾਲ ਨਿਰੰਤਰ ਵਾਧਾ ਦਰਜ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦਰਾਮਦ ’ਤੇ ਨਿਰਭਰਤਾ ਘਟਾਉਣ ਅਤੇ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਰੱਖਿਆ ਉਦਯੋਗਿਕ ਕੰਪਲੈਕਸ ਦੇ ਨਿਰਮਾਣ ’ਤੇ ਜ਼ੋਰ ਦੇਣ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ ! ਅੱਜ 30 ਲੱਖ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 3,200 ਕਰੋੜ ਰੁਪਏ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e