ਕ੍ਰਿਕਟਰ ਰਿੰਕੂ ਸਿੰਘ ਦੀ ਹੋਈ ਸਗਾਈ, ਜਾਣੋ ਕੌਣ ਹੈ ਹੋਣ ਵਾਲੀ ਲਾੜੀ
Friday, Jan 17, 2025 - 05:43 PM (IST)
ਨੈਸ਼ਨਲ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਰਿੰਕੂ ਸਿੰਘ ਦੀ ਸਗਾਈ ਹੋ ਗਈ ਹੈ। ਰਿੰਕੂ ਦੀ ਮੰਗੇਤਰ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਯਾ ਸਰੋਜ ਹਨ। ਜਲਦ ਹੀ ਰਿੰਕੂ ਸਿੰਘ ਅਤੇ ਪ੍ਰਿਯਾ ਸਰੋਜ ਦਾ ਵਿਆਹ ਹੋਵੇਗਾ। ਰਿੰਕੂ ਸਿੰਘ ਦੇ ਕੋਚ ਮਸੂਦੁ ਜ਼ਫਰ ਅਮੀਨੀ ਨੇ ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਕੀਤੀ। ਰਿੰਕੂ ਦੀ ਮੰਗੇਤਰ ਪ੍ਰਿਯਾ ਸਰੋਜ 25 ਸਾਲ ਦੀ ਉਮਰ 'ਚ ਸੰਸਦ ਮੈਂਬਰ ਬਣੀ ਸੀ। ਉਹ ਮਛਲੀ ਸ਼ਹਿਰ ਤੋਂ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣੀ। ਪ੍ਰਿਯਾ ਸਰੋਜ ਸੁਪਰੀਮ ਕੋਰਟ 'ਚ ਵਕੀਲ ਰਹੀ ਹੈ ਅਤੇ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ ਹੈ। ਪ੍ਰਿਯਾ ਸਰੋਜ ਨੇ ਭਾਜਪਾ ਦੇ ਦਿੱਗਜ ਨੇਤਾ ਬੀਪੀ ਸਰੋਜ ਨੂੰ ਹਰਾ ਕੇ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕੀਤੀ ਸੀ।
ਪ੍ਰਿਯਾ ਸਰੋਜ ਦੇ ਪਿਤਾ ਤੂਫਾਨੀ ਸਰੋਜ ਵੀ ਮਛਲੀ ਸ਼ਹਿਰ ਲੋਕ ਸਭਾ ਸੀਟ ਤੋਂ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਰਿੰਕੂ ਅਤੇ ਪ੍ਰਿਯਾ ਦੀ ਸਗਾਈ ਨੂੰ ਲੈ ਕੇ ਦੋਹਾਂ ਪਰਿਵਾਰਾਂ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਇਹ ਜੋੜੀ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਲਈ ਤਿਆਰ ਹੈ। ਰਿੰਕੂ ਜੋ ਭਾਰਤੀ ਕ੍ਰਿਕਟਰ ਹਨ ਨੇ ਹਾਲ ਹੀ 'ਚ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਕ੍ਰਿਕਟ ਜਗਤ 'ਚ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਨੇ ਆਈ.ਪੀ.ਐੱਲ. 2023 'ਚ ਕੋਲਕਾਤਾ ਨਾਈਟ ਰਾਈਡਰਜ਼ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੇ ਪ੍ਰਭਾਵੀ ਖੇਡ ਰਾਹੀਂ ਸਾਰਿਆਂ ਦਾ ਧਿਆਨ ਆਕਰਸ਼ਿਤ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8