ਭਾਰਤੀ ਕੰਪਨੀਆਂ ਵੀ ਸੈਲਾਨੀਆਂ ਨੂੰ ਕਰਵਾਉਣਗੀਆਂ ਪੁਲਾੜ ਦੀ ਸੈਰ

Monday, Nov 07, 2022 - 12:24 PM (IST)

ਭਾਰਤੀ ਕੰਪਨੀਆਂ ਵੀ ਸੈਲਾਨੀਆਂ ਨੂੰ ਕਰਵਾਉਣਗੀਆਂ ਪੁਲਾੜ ਦੀ ਸੈਰ

ਦੇਹਰਾਦੂਨ (ਭਾਸ਼ਾ)- ਇਕ ਭਾਰਤੀ ਕੰਪਨੀ ਹੁਣ ਸੈਲਾਨੀਆਂ ਨੂੰ ਪੁਲਾੜ ਵਿਚ ਲੈ ਕੇ ਜਾਵੇਗੀ | ਏਲਨ ਮਸਕ ਦੀ ‘ਸਪੇਸ ਐਕਸ’ ਤੋਂ ਪ੍ਰੇਰਿਤ ਹੋ ਕੇ ਮੁੰਬਈ ਸਥਿਤ ‘ਸਪੇਸ ਓਰਾ ਏਅਰੋਸਪੇਸ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ’ ਕੰਪਨੀ ਨੇ ਇਸ ਲਈ 10 ਫੁੱਟ ਗੁਣਾ 8 ਫੁੱਟ ਦਾ ‘ਸਪੇਸ ਕੈਪਸੂਲ ਜਾਂ ਸਪੇਸਸ਼ਿਪ’ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ’ਚ ਪਾਇਲਟ ਤੋਂ ਇਲਾਵਾ ਇਕੋ ਸਮੇਂ ’ਚ 6 ਸੈਲਾਨੀ ਬੈਠ ਕੇ ਪੁਲਾੜ 'ਚ ਜਾ ਸਕਣਗੇ। ਸਪੇਸ ਕੈਪਸੂਲ ਧਰਤੀ ਤੋਂ 35 ਕਿਲੋਮੀਟਰ ਦੇ ਘੇਰੇ 'ਚ ਰਹੇਗਾ। ਸਪੇਸ ਓਰਾ ਦੇ ਸੰਸਥਾਪਕ ਅਤੇ ਸੀ. ਈ. ਓ. ਆਕਾਸ਼ ਪੋਰਵਾਲ ਨੇ ਕਿਹਾ ਕਿ ਕੰਪਨੀ ਨੇ ਆਪਣੀ ਪੁਲਾੜ ਉਡਾਣ ਸ਼ੁਰੂ ਕਰਨ ਲਈ 2025 ਦਾ ਟੀਚਾ ਰੱਖਿਆ ਹੈ।

ਉਨ੍ਹਾਂ ਕਿਹਾ ਕਿ ਸਾਰੀਆਂ ਲੋੜੀਂਦੀਆਂ ਆਧੁਨਿਕ ਸਹੂਲਤਾਂ, ਜੀਵਨ ਸਹਾਇਤਾ ਅਤੇ ਸੰਚਾਰ ਪ੍ਰਣਾਲੀ ਨਾਲ ਲੈਸ ਸਪੇਸ ਕੈਪਸੂਲ ਨੂੰ ਹਾਈਡ੍ਰੋਜਨ ਜਾਂ ਹੀਲੀਅਮ ਗੈਸ ਨਾਲ ਭਰੇ ਸਪੇਸ ਗੁਬਾਰੇ ਦੀ ਮਦਦ ਨਾਲ ਸਮੁੰਦਰ ਤਲ ਤੋਂ 30-35 ਕਿਲੋਮੀਟਰ ਦੀ ਉਚਾਈ ’ਤੇ ਲਿਜਾਇਆ ਜਾਵੇਗਾ ਜਿੱਥੇ ਸੈਲਾਨੀ ਲਗਭਗ ਇੱਕ ਘੰਟਾ ਸਤ੍ਹਾ ਅਤੇ ਸਪੇਸ ਨੂੰ ਨੇੜਿਓਂ ਦੇਖਣ ਦੇ ਨਾਲ ਹੀ ਉਸ ਨੂੰ ਮਹਿਸੂਸ ਕਰਨ ਦੇ ਯੋਗ ਵੀ ਹੋਵੋਗੇ। ਉਸ ਤੋਂ ਬਾਅਦ ਉਚਾਈ ਵਾਲੇ ਸਪੇਸ ਬੈਲੂਨ ਤੋਂ ਗੈਸ ਹੌਲੀ-ਹੌਲੀ ਘੱਟ ਜਾਵੇਗੀ ਅਤੇ ਇਕ ਪੈਰਾਸ਼ੂਟ ਖੋਲ੍ਹਿਆ ਜਾਵੇਗਾ ਜਿਸ ਦੀ ਮਦਦ ਨਾਲ ਸਪੇਸ ਕੈਪਸੂਲ ਹੇਠਾਂ ਆਉਣਾ ਸ਼ੁਰੂ ਹੋ ਜਾਵੇਗਾ। ਇੱਕ ਨਿਸ਼ਚਿਤ ਉਚਾਈ ’ਤੇ ਸਪੇਸ ਬੈਲੂਨ ਨੂੰ ਸਪੇਸ ਕੈਪਸੂਲ ਤੋਂ ਵੱਖ ਕੀਤਾ ਜਾਵੇਗਾ ਅਤੇ ਬਹੁਤ ਹੌਲੀ ਰਫਤਾਰ ਨਾਲ ਪੁਲਾੜ ਸੈਲਾਨੀਆਂ ਨੂੰ ਆਰਾਮ ਨਾਲ ਹੇਠਾਂ ਲਿਆਂਦਾ ਜਾਵੇਗਾ।


author

DIsha

Content Editor

Related News