ਜੰਮੂ-ਕਸ਼ਮੀਰ ''ਚ ਰਹਿ ਰਹੀ ਪਾਕਿਸਤਾਨੀ ਔਰਤ ਨੂੰ ਦਿੱਤੀ ਗਈ ਭਾਰਤੀ ਨਾਗਰਿਕਤਾ

Tuesday, Dec 24, 2019 - 12:18 AM (IST)

ਜੰਮੂ-ਕਸ਼ਮੀਰ ''ਚ ਰਹਿ ਰਹੀ ਪਾਕਿਸਤਾਨੀ ਔਰਤ ਨੂੰ ਦਿੱਤੀ ਗਈ ਭਾਰਤੀ ਨਾਗਰਿਕਤਾ

ਜੰਮੂ — ਇਕ ਪਾਕਿਸਤਾਨੀ ਔਰਤ ਨੂੰ ਸੋਮਵਾਰ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ। ਉਸ ਨੇ ਜੰਮੂ ਕਸ਼ਮੀਰ ਦੇ ਸਰਹੱਦੀ ਜ਼ਿਲੇ ਪੁੰਛ 'ਚ ਇਕ ਭਾਰਤੀ ਵਿਅਕਤੀ ਨਾਲ ਵਿਆਹ ਕੀਤਾ ਹੈ। ਮੁਹੰਮਦ ਤਾਜ ਦੀ ਪਤਨੀ ਖਤੀਜਾ ਪ੍ਰਵੀਣ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਦੇ ਹੋਏ ਪੁੰਛ ਦੇ ਜ਼ਿਲਾ ਵਿਕਾਸ ਕਮਿਸ਼ਨਰ ਰਾਹੁਲ ਯਾਦਵ ਨੇ ਰਜਿਸ਼ਟ੍ਰੇਸ਼ਨ ਪ੍ਰਮਾਣ ਪੱਤਰ ਸੌਂਪਿਆ।
ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ 'ਚ ਪੈਦਾ ਹੋਈ ਖਤੀਜਾ ਨੂੰ ਨਾਗਰਿਕਤਾ ਐਕਟ 1955 ਦੀ ਧਾਰਾ 5 (1) (ਸੀ) ਦੇ ਤਹਿਤ ਇਕ ਭਾਰਤੀ ਨਾਲ ਵਿਆਹ ਦੇ ਆਧਾਰ 'ਤੇ ਭਾਰਤੀ ਨਾਗਰਿਕਤਾ ਦਿੱਤੀ ਗਈ। ਕੇਂਦਰੀ ਗ੍ਰਹਿ ਮੰਤਰਾਲਾ ਤੋਂ ਪ੍ਰਮਾਣ ਪੱਤਰ ਹਾਸਲ ਕਰਨ 'ਤੇ ਮਹਿਲਾ ਨੇ ਆਪਣੇ ਪਤੀ ਨਾਲ ਬਹੁਤ ਖੁਸ਼ੀ ਜ਼ਾਹਿਰ ਕੀਤੀ। ਖਤੀਜਾ ਪ੍ਰਵੀਣ ਦਾ ਜਨਮ ਪਾਕਿਸਤਾਨ 'ਚ ਹੋਇਆ ਸੀ।
ਪਾਕਿਸਤਾਨੀ ਔਰਤ ਨੂੰ ਨਾਗਰਿਕਤਾ ਅਜਿਹੇ ਸਮੇਂ 'ਚ ਦਿੱਤੀ ਗਈ ਹੈ, ਜਦੋਂ ਦੇਸ਼ ਦੇ ਕਈ ਹਿੱਸਿਆਂ 'ਚ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਧਾਰਮਿਕ ਤਸੀਹੇ ਤੋਂ ਤੰਗ ਆ ਕੇ ਭਾਰਤ ਆਏ ਹਿੰਦੂ, ਸਿੱਖ, ਬੌਧ, ਜੈਨ, ਪਾਰਸੀ ਅਤੇ ਈਸਾਈ ਭਾਈਚਾਰੇ ਦੋ ਲੋਕਾਂ ਨੂੰ ਭਾਰਤੀ ਨਾਗਿਰਕਤਾ ਲਈ ਅਰਜ਼ੀ ਦੇਣ ਦਾ ਪ੍ਰੋਵੀਜ਼ਨ ਹੈ।


author

Inder Prajapati

Content Editor

Related News