ਬਰਫੀਲੀਆਂ ਥਾਵਾਂ ''ਤੇ ਕ੍ਰਿਸਮਿਸ ਤੇ ਨਵਾਂ ਸਾਲ ਮਨਾਉਣਾ ਚਾਹੁੰਦੇ ਹਨ ਭਾਰਤੀ : ਰਿਪੋਰਟ
Sunday, Nov 25, 2018 - 06:19 PM (IST)

ਮੁੰਬਈ— ਇਸ ਸਰਦੀ ਦੇ ਮੌਸਮ ਵਿਚ ਵੱਧ ਗਿਣਤੀ ਵਿਚ ਭਾਰਤੀਆਂ ਨੇ ਬਰਫੀਲੇ ਅਤੇ ਠੰਡੇ ਇਲਾਕਿਆਂ 'ਚ ਬਿਤਾਉਣ ਦੀ ਦਿਲਚਸਪੀ ਦਿਖਾਈ ਹੈ। ਇਹ ਤਾਜ਼ਾ ਅਧਿਐਨ ਇਸ ਮਾਨਤਾ ਦੇ ਉਲਟ ਹੈ ਕਿ ਸਰਦੀ ਦੇ ਮੌਸਮ ਵਿਚ ਦੇਸ਼ ਵਾਸੀ ਯਾਤਰਾ ਲਈ ਗਰਮ ਥਾਵਾਂ ਨੂੰ ਚੁਣਦੇ ਹਨ। ਗਲੋਬਲ ਯਾਤਰਾ ਸਰਚ ਇੰਜਣ 'ਕਾਯਕ' ਦੇ ਭਾਰਤ ਅਤੇ ਮੱਧ ਏਸ਼ੀਆ ਦੇ ਡਾਇਰੈਕਟਰ ਅਭਿਜੀਤ ਮਿਸ਼ਰਾ ਨੇ ਦੱਸਿਆ ਕਿ ਸਰਦੀਆਂ ਦੇ ਸ਼ੁਰੂਆਤ ਨਾਲ ਹੀ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਲੰਬੀਆਂ ਛੁੱਟੀਆਂ ਵਿਚ ਭਾਰਤੀ ਯਾਤਰੀਆਂ ਵਿਚਾਲੇ ਯੂਰਪ ਅਤੇ ਉੱਤਰੀ ਅਮਰੀਕਾ ਵਰਗੀਆਂ ਥਾਵਾਂ ਬਹੁਤ ਲੋਕਪ੍ਰਿਅ ਹੋਏ ਹਨ।
ਭਾਰਤੀਆਂ ਦੀ ਪਸੰਦ ਦੇ ਮਾਮਲੇ ਵਿਚ ਨਿਊਯਾਰਕ ਪਹਿਲੇ ਨੰਬਰ 'ਤੇ ਆਉਂਦਾ ਹੈ। ਇਸ ਤੋਂ ਬਾਅਦ ਲੰਡਨ ਅਤੇ ਟੋਰਾਂਟੋ ਦਾ ਨੰਬਰ ਆਉਂਦਾ ਹੈ। ਇਹ ਅਧਿਐਨ ਇਸ ਸਾਲ ਜਨਵਰੀ ਤੋਂ ਨਵੰਬਰ ਵਿਚਾਲੇ ਭਾਰਤੀਆਂ ਵਲੋਂ ਕਾਯਕ ਦੀ ਵੈੱਬਸਾਈਟ 'ਤੇ ਅਗਲੇ ਸਾਲ ਜਨਵਰੀ-ਫਰਵਰੀ ਵਿਚ ਯਾਤਰਾ ਲਈ ਕੀਤੇ ਗਏ ਸਰਚ 'ਤੇ ਆਧਾਰਿਤ ਹੈ। ਇਨ੍ਹਾਂ ਅੰਕੜਿਆਂ 'ਤੇ ਗੌਰ ਕਰੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਦੇ ਇਸ ਸਮੇਂ ਦੌਰਾਨ ਭਾਰਤੀਆਂ ਵਲੋਂ ਕੀਤੇ ਗਏ ਸਰਚ ਦੇ ਮੁਕਾਬਲੇ ਇਸ ਸਾਲ ਸਲਾਨਾ ਆਧਾਰ 'ਤੇ 8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਸ਼ੋਧ ਦਿਖਾਉਂਦਾ ਹੈ ਕਿ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਵੱਡੀ ਗਿਣਤੀ ਵਿਚ ਲੋਕ ਬਰਫਬਾਰੀ ਦਾ ਆਨੰਦ ਲੈਣਾ ਚਾਹੁੰਦੇ ਹਨ।