ਯੂਕ੍ਰੇਨ ''ਚ ਭਾਰਤੀ ਬੱਚੇ ਖ਼ਤਰੇ ''ਚ, ਮੋਦੀ ਸਰਕਾਰ ''ਪੀ.ਆਰ. ਏਜੰਸੀ'' ਬਣੀ ਹੋਈ ਹੈ : ਰਣਦੀਪ ਸੁਰਜੇਵਾਲਾ

03/04/2022 3:05:17 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਯੂਕ੍ਰੇਨ 'ਚ ਇਕ ਹੋਰ ਭਾਰਤੀ ਵਿਦਿਆਰਥੀ ਦੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਘਟਨਾ ਨੂੰ ਲੈ ਕੇ ਸ਼ੁੱਕਰਵਾਰ ਨੂੰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਕਾਂਗਰਸ ਨੇ ਦੋਸ਼ ਲਗਾਇਆ ਕਿ ਯੂਕ੍ਰੇਨ 'ਚ ਭਾਰਤੀ ਵਿਦਿਆਰਥੀ ਖ਼ਤਰੇ 'ਚ ਹਨ ਪਰ ਕੇਂਦਰ ਸਰਕਾਰ 'ਪੀ.ਆਰ. ਏਜੰਸੀ' ਬਣੀ ਹੋਈ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ,''ਇਕ ਪਾਸੇ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗੀ, ਯੂਕ੍ਰੇਨ-ਰੂਸ ਯੁੱਧ 'ਚ ਬੱਚਿਆਂ 'ਤੇ ਹਰ ਪਲ ਖ਼ਤਰਾ ਹੈ ਪਰ ਮੋਦੀ ਸਰਕਾਰ ਸਿਰਫ਼ ਪੀ.ਆਰ. ਏਜੰਸੀ ਬਣੀ ਹੋਈ ਹੈ।'' ਉਨ੍ਹਾਂ ਨੇ ਸਵਾਲ ਕੀਤਾ,''ਜੋ ਹਜ਼ਾਰਾਂ ਬੱਚੇ ਯੂਕ੍ਰੇਨ ਦੇ ਅੰਦਰ ਭਾਰੀ ਹਮਲਿਆਂ ਦਰਮਿਆਨ ਨਿਕਲ ਨਹੀਂ ਪਾ ਰਹੇ ਹਨ, ਉਨ੍ਹਾਂ ਨੂੰ ਕਦੋਂ ਕੱਢੋਗੇ? ਕੀ ਚਾਰ ਮੰਤਰੀਆਂ ਨੂੰ ਸਿਰਫ਼ ਤਾੜੀ ਵਜਾਉਣ ਲਈ ਭੇਜਿਆ ਗਿਆ ਹੈ?'' 

PunjabKesari

ਸੁਰਜੇਵਾਲਾ ਨੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀ.ਕੇ. ਸਿੰਘ ਦੇ ਇਕ ਬਿਆਨ ਨੂੰ ਲੈ ਕੇ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਬੰਬਾਂ/ਮਿਜ਼ਾਈਲਾਂ ਦੇ ਹਮਲਿਆਂ 'ਚ 9 ਦਿਨਾਂ ਤੋਂ ਫਸੇ ਬੱਚਿਆਂ ਨੂੰ ਮੋਦੀ ਸਰਕਾਰ ਦੇ ਮੰਤਰੀ ਕਹਿ ਰਹੇ ਹਨ ਕਿ ਅਲਟੀਮੇਟਮ ਸੀ ਤਾਂ ਪਹਿਲਾਂ ਕਿਉਂ ਨਹੀਂ ਨਿਕਲੇ, ਥੋੜ੍ਹਾ ਲੰਬਾ ਰਸਤਾ ਤੈਅ ਕਰ ਕੇ ਆ ਜਾਓ, ਜਦੋਂ ਤੁਸੀਂ ਸਾਰੇ ਖ਼ਤਰਿਆਂ ਤੋਂ ਬਚ ਕੇ ਆ ਜਾਵੋਗੇ ਤਾਂ ਅਸੀਂ ਤੁਹਾਡਾ ਸੁਆਗਤ ਕਰ ਲਵਾਂਗੇ।'' ਇਹ ਦੇਸ਼ ਦੇ ਮੰਤਰੀ ਹਨ ਜਾਂ ਟਰੈਵਲ ਏਜੰਟ?'' ਦੱਸਣਯੋਗ ਹੈ ਕਿ ਵੀ.ਕੇ. ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਯੂਕ੍ਰੇਨ ਦੀ ਰਾਜਧਾਨੀ ਕੀਵ 'ਚ ਇਕ ਭਾਰਤੀ ਵਿਦਿਆਰਥੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਸਿੰਘ, ਇਸ ਸਮੇਂ ਯੁੱਧ ਪ੍ਰਭਾਵਿਤ ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਉਸ ਦੇ ਗੁਆਂਢੀ ਦੇ ਪੋਲੈਂਡ 'ਚ ਹਨ। ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ,''ਅੱਜ, ਸਾਨੂੰ ਪਤਾ ਲੱਗਾ ਹੈ ਕਿ ਕੀਵ ਛੱਡ ਕੇ ਜਾ ਰਹੇ ਇਕ ਵਿਦਿਆਰਥੀ ਨੂੰ ਗੋਲੀ ਲੱਗ ਗਈ ਹੈ। ਉਸ ਨੂੰ ਵਾਪਸ ਕੀਵ ਲਿਜਾਇਆ ਗਿਆ ਹੈ। ਯੁੱਧ 'ਚ ਅਜਿਹਾ ਹੁੰਦਾ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News