ਭਾਰਤੀਆਂ ਬੱਚਿਆਂ ''ਚ ਵਧ ਰਹੇ ਹਨ ਬਰੇਨ ਟਿਊਮਰ ਦੇ ਮਾਮਲੇ, ਇਹ ਹਨ ਹੈਰਾਨੀਜਨਕ ਅੰਕੜੇ

07/26/2017 4:01:56 PM

ਨਵੀਂ ਦਿੱਲੀ— ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦਾ ਕਹਿਣਾ ਹੈ ਕਿ ਦੇਸ਼ 'ਚ ਹਰ ਸਾਲ ਕਰੀਬ 40 ਹਜ਼ਾਰ ਤੋਂ 50 ਹਜ਼ਾਰ ਲੋਕਾਂ 'ਚ ਬਰੇਨ ਟਿਊਮਰ ਦੀ ਪਛਾਣ ਹੁੰਦੀ ਹੈ, ਜਿਨ੍ਹਾਂ 'ਚੋਂ 20 ਫੀਸਦੀ ਬੱਚੇ ਹੁੰਦੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਬੀਤੇ ਸਾਲ ਇਹ ਅੰਕੜਾ ਸਿਰਫ 5 ਫੀਸਦੀ ਹੀ ਉੱਪਰ ਸੀ। ਨਾਲ ਹੀ ਹਰ ਸਾਲ ਲਗਭਗ 2500 ਭਾਰਤੀ ਬੱਚਿਆਂ 'ਚ ਮੇਡੂਲੋਬਲਾਸਟੋਮਾ ਰੋਗ ਪਾਇਆ ਜਾ ਰਿਹਾ ਹੈ। ਆਈ.ਐੱਮ.ਏ. ਅਨੁਸਾਰ ਮੇਡੁਲੋਬਲਾਸਟੋਮਾ ਬੱਚਿਆਂ 'ਚ ਪਾਇਆ ਜਾਣ ਵਾਲਾ ਇਕ ਖਤਰਨਾਕ ਸ਼ੁਰੂਆਤੀ ਬਰੇਨ ਟਿਊਮਰ ਹੈ। ਇਹ ਦਿਮਾਗ ਯਾਨੀ ਸੀ.ਐੱਸ.ਐੱਫ. ਦੇ ਮਾਧਿਅਮ ਨਾਲ ਫੈਲਦਾ ਹੈ ਅਤੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀ ਤਹਿ ਤੋਂ ਹੁੰਦਾ ਹੋਇਆ ਹੋਰ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਇਲਾਜ ਪ੍ਰਕਿਰਿਆ ਦਾ ਸਹੀ ਢੰਗ ਨਾਲ ਪਾਲਣ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਮਾਮਲਿਆਂ 'ਚੋਂ ਲਗਭਗ 90 ਫੀਸਦੀ ਦਾ ਇਲਾਜ ਸੰਭਵ ਹੈ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਦਿਮਾਗ ਦਾ ਟਿਊਮਰ ਲਊਕੇਮੀਆ ਤੋਂ ਬਾਅਦ ਬੱਚਿਆਂ 'ਚ ਪਾਇਆ ਜਾਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ ਹੈ। ਆਈ.ਐੱਮ.ਏ. ਦੇ ਡਾਕਟਰ ਕੇ.ਕੇ. ਅਗਰਵਾਲ ਨੇ ਕਿਹਾ,''ਦਿਮਾਗ ਦਾ ਨੁਕਸਾਨ ਕਿਸੇ ਵੀ ਉਮਰ 'ਚ ਹੋ ਸਕਦਾ ਹੈ ਅਤੇ ਇਹ ਇਕ ਗੰਭੀਰ ਸਮੱਸਿਆ ਹੈ। ਇਸ ਨਾਲ ਸੋਚਣ, ਦੇਖਣ ਅਤੇ ਬੋਲਣ 'ਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਬਰੇਨ ਟਿਊਮਰ ਦਾ ਇਕ ਛੋਟਾ ਜਿਹਾ ਹਿੱਸਾ ਅੰਦਰੂਨੀ ਵਿਕਾਰਾਂ ਨਾਲ ਜੁੜਿਆ ਹੋਇਆ ਹੈ। ਬਾਕੀ ਲੋਕਾਂ ਨੂੰ ਇਹ ਕਿਸੇ ਜ਼ਹਿਰੀਲੇ ਪਦਾਰਥ ਦੇ ਸੇਵਨ, ਮੋਬਾਇਲ ਤਰੰਗਾਂ ਵਰਗੀ ਕਿਸੇ ਹੋਰ ਕਾਰਨ ਨਾਲ ਵੀ ਹੋ ਸਕਦਾ ਹੈ।
ਡਾਕਟਰ ਅਗਰਵਾਲ ਨੇ ਕਿਹਾ,''ਟਿਊਮਰ ਜੇਕਰ ਬਰੇਨ ਸਟੇਮ ਜਾਂ ਕਿਸੇ ਹੋਰ ਹਿੱਸੇ 'ਚ ਹੈ ਤਾਂ ਹੋ ਸਕਦਾ ਹੈ ਕਿ ਸਰਜਰੀ ਸੰਭਵ ਨਾ ਹੋਵੇ। ਜੋ ਲੋਕ ਸਰਜਰੀ ਨਹੀਂ ਕਰਵਾ ਸਕਦੇ, ਉਨ੍ਹਾਂ ਨੂੰ ਡਾਕਟਰੀ ਜਾਂ ਹੋਰ ਇਲਾਜ ਮਿਲ ਸਕਦਾ ਹੈ। ਇਸ ਦੇ ਲੱਛਣਾਂ 'ਚ ਪ੍ਰਮੁੱਖ ਹੈ- ਵਾਰ-ਵਾਰ ਉਲਟੀ ਆਉਣਾ ਅਤੇ ਸਵੇਰੇ ਉੱਠਣ 'ਤੇ ਸਿਰ ਦਰਦ ਹੋਣਾ। ਇਸ ਨੂੰ ਜਾਂਚਣ 'ਚ ਡਾਕਟਰ ਕਦੇ ਜਠਰਾਂਤਰ ਰੋਗ ਜਾਂ ਮਾਈਗਰੇਨ ਵੀ ਮੰਨ ਬੈਠਦੇ ਹਨ।'' ਉਨ੍ਹਾਂ ਨੇ ਕਿਹਾ,''ਮੇਡੁਲੋਬਲਾਸਟੋਮਾ ਰੋਗ ਨਾਲ ਪੀੜਤ ਬੱਚੇ ਹਮੇਸ਼ਾ ਠੋਕਰ ਖਾ ਕੇ ਡਿੱਗ ਜਾਂਦੇ ਹਨ। ਉਨ੍ਹਾਂ ਨੂੰ ਲਕਵਾ ਵੀ ਮਾਰ ਸਕਦਾ ਹੈ। ਕੁਝ ਮਾਮਲਿਆਂ 'ਚ ਚੱਕਰ ਆਉਣਾ, ਚਿਹਰਾ ਸੁੰਨ ਹੋਣਾ ਜਾਂ ਕਮਜ਼ੋਰੀ ਵੀ ਦੇਖੀ ਜਾਂਦੀ ਹੈ।'' ਡਾਕਟਰ ਅਗਰਵਾਲ ਨੇ ਦੱਸਿਆ,''ਮੇਡੁਲੋਬਲਾਸਟੋਮਾ ਨਾਲ ਪੀੜਤ ਬੱਚਿਆਂ ਲਈ ਸਿਰਫ ਦਵਾਈਆਂ ਹੀ ਕਾਫੀ ਨਹੀਂ ਹੁੰਦੀਆਂ। ਇਹ ਯਕੀਨੀ ਕਰਨ ਕਿ ਟਿਊਮਰ ਵਾਪਸ ਤਾਂ ਨਹੀਂ ਆਇਆ, ਕੋਈ ਗਲਤ ਪ੍ਰਭਾਵ ਤਾਂ ਨਹੀਂ ਹੋ ਰਿਹਾ ਅਤੇ ਬੱਚੇ ਦੇ ਸਵਸਥ 'ਤੇ ਨਜ਼ਰ ਰੱਖਣ ਦੀ ਲੋੜ ਹੈ। ਜ਼ਿਆਦਾਤਰ ਬੱਚਿਆਂ ਨੂੰ ਇਸ ਬੀਮਾਰੀ ਦੇ ਇਲਾਜ ਤੋਂ ਬਾਅਦ ਪੂਰੀ ਉਮਰ ਡਾਕਟਰ ਦੇ ਸੰਪਰਕ 'ਚ ਰਹਿਣ ਦੀ ਲੋੜ ਹੁੰਦੀ ਹੈ।''


Related News