ਮਜ਼ਬੂਤ ਹੋਵੇਗੀ ਭਾਰਤੀ ਫ਼ੌਜ ਦੀ ਤਾਕਤ, ਹੇਲਿਨਾ ਅਤੇ ਧਰੁਵਸਤਰ ਦਾ ਕੀਤਾ ਗਿਆ ਸਫ਼ਲ ਪ੍ਰੀਖਣ

02/19/2021 4:45:18 PM

ਨਵੀਂ ਦਿੱਲੀ- ਆਧੁਨਿਕ ਐਂਟੀ-ਟੈਂਕ ਮਿਜ਼ਾਈਲਾਂ ਹੇਲਿਨਾ ਅਤੇ ਧਰੁਵਸਤਰ ਦਾ ਰੇਗਿਸਤਾਨ ਦੀ ਫਾਇਰ ਰੇਂਜ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਸੰਯੁਕਤ ਰੂਪ ਨਾਲ ਪ੍ਰੀਖਣ ਕੀਤਾ ਗਿਆ, ਜੋ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ। ਇਹ ਮਿਜ਼ਾਈਲ ਪ੍ਰਣਾਲੀ ਸਵਦੇਸ਼ੀ ਹੈ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਇਸ ਨੂੰ ਵਿਕਸਿਤ ਕੀਤਾ ਹੈ। ਮਿਜ਼ਾਈਲ ਪ੍ਰਣਾਲੀ ਦੀ ਸਮਰੱਥਾ ਦੇਖਣ ਲਈ ਘੱਟੋ-ਘੱਟ ਅਤੇ ਵੱਧ ਤੋਂ ਵੱਧ ਦੂਰੀ ਨਾਲ 5 ਮਿਸ਼ਨ ਛੱਡੇ ਗਏ। ਇਨ੍ਹਾਂ ਮਿਜ਼ਾਈਲਾਂ ਨੂੰ ਸਥਿਰ ਅਤੇ ਗਤੀਮਾਨ ਟੀਚਿਆਂ 'ਤੇ ਨਿਸ਼ਾਨਾ ਸਾਧਣ ਲਈ ਦਾਗ਼ਿਆ ਗਿਆ। ਇਨ੍ਹਾਂ 'ਚੋਂ ਕੁਝ ਮਿਸ਼ਨ ਨੂੰ ਮੁਖਾਸਤਰ ਨਾਲ ਅੰਜਾਮ ਦਿੱਤਾ ਗਿਆ। ਇਕ ਮਿਸ਼ਨ ਨੂੰ ਗਤੀਮਾਨ ਟੀਚੇ 'ਤੇ ਨਿਸ਼ਾਨਾ ਸਾਧਣ ਲਈ ਹੈਲੀਕਾਪਟਰ ਨਾਲ ਵੀ ਦਾਗ਼ਿਆ ਗਿਆ। 

PunjabKesariਤੀਜੀ ਪੀੜ੍ਹੀ ਦੀ ਇਸ ਮਿਜ਼ਾਈਲ ਦੀ ਪ੍ਰਣਾਲੀ 'ਚ ਮਿਜ਼ਾਈਲ ਨੂੰ ਦਾਗ਼ਣ ਤੋਂ ਪਹਿਲਾਂ ਟੀਚੇ ਨੂੰ ਲੌਕ ਕੀਤਾ ਜਾਂਦਾ ਹੈ ਅਤੇ ਇਹ ਟੀਚੇ ਨੂੰ ਸਿੱਧੇ ਹਿਟ ਕਰਨ ਜਾਂ ਇਸ 'ਤੇ ਉਪਰੋਂ ਹਮਲਾ ਕਰਨ 'ਚ ਸਮਰੱਥ ਹੈ। ਇਸ ਨੂੰ ਕਿਸੇ ਵੀ ਮੌਸਮ 'ਚ ਦਿਨ-ਰਾਤ ਕਿਸੇ ਵੀ ਸਮੇਂ ਦਾਗ਼ਿਆ ਜਾ ਸਕਦਾ ਹੈ ਅਤੇ ਇਹ ਸਾਰੇ ਤਰ੍ਹਾਂ ਦੇ ਟੈਂਕਾਂ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਦੁਨੀਆ ਦਾ ਆਧੁਨਿਕ ਐਂਟੀ-ਟੈਂਕ ਹਥਿਆਰ ਹੈ ਜੋ ਹੁਣ ਫ਼ੌਜ ਦੇ ਹਥਿਆਰਾਂ ਦੇ ਬੇੜੇ 'ਚ ਸ਼ਾਮਲ ਕੀਤੇ ਜਾਣ ਲਈ ਤਿਆਰ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫ਼ਲ ਪ੍ਰੀਖਣ ਲਈ ਡੀ.ਆਰ.ਡੀ.ਓ., ਫ਼ੌਜ ਅਤੇ ਹਵਾਈ ਫ਼ੌਜ ਨੂੰ ਵਧਾਈ ਦਿੱਤੀ ਹੈ। ਡੀ.ਆਰ.ਡੀ.ਓ. ਦੇ ਪ੍ਰਧਾਨ ਡਾ. ਜੀ ਸਤੀਸ਼ ਰੈੱਡੀ ਨੇ ਵੀ ਇਸ ਪ੍ਰੀਖਣ ਨਾਲ ਜੁੜੀ ਟੀਮ ਦੇ ਮੈਂਬਰਾਂ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਹੈ।

 


DIsha

Content Editor

Related News