ਜੰਮੂ-ਕਸ਼ਮੀਰ : 75 ਸਾਲ ਦੀ ਮਹਿਲਾ ਲਈ ਫਰਿਸ਼ਤਾ ਬਣੀ ਭਾਰਤੀ ਫੌਜ, ਇੰਝ ਬਚਾਈ ਜਾਨ

01/18/2020 10:38:30 PM

ਜੰੰਮੂ ਕਸ਼ਮੀਰ — ਕੁਪਵਾੜਾ 'ਚ ਇਤ 75 ਸਾਲ ਦੀ ਮਹਿਲਾ ਲਈ ਭਾਰਤੀ ਫੌਜ ਫਰਿਸ਼ਤਾ ਬਣ ਕੇ ਸਾਹਮਣੇ ਆਈ। ਭਾਰੀ ਬਰਫਬਾਰੀ ਕਾਰਨ ਮਹਿਲਾ ਉਸ 'ਚ ਫਸ ਗਈ ਸੀ, ਜਿਸ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਉਸ ਨੂੰ ਬਚਾਇਆ ਅਤੇ ਨਵੀਂ ਜ਼ਿੰਦਗੀ ਦਿੱਤੀ। ਹੁਣ ਪੁਲਸ ਮਹਿਲਾ ਦੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਘਠਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ 'ਚ ਬਰਫਬਾਰੀ ਹੁੰਦੇ ਹੋਏ ਦਿਖ ਰਹੀ ਹੈ ਅਤੇ ਫੌਜ ਦੇ ਜਵਾਨ ਮਹਿਲਾ ਨੂੰ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ 'ਚ ਕਾਫੀ ਠੰਡ ਪੈ ਰਹੀ ਹੈ। ਭਾਰਤੀ ਫੌਜ ਦੇ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਥੇ ਉਨ੍ਹਾਂ ਨੇ ਤੁਰੰਤ ਐਕਸ਼ਨ ਲੈ ਕੇ ਘਾਟੀ ਦੇ ਲੋਕਾਂ ਦੀ ਜਾਨ ਬਚਾਈ ਹੈ। ਇਸ ਤੋਂ ਪਹਿਲਾਂ ਸ਼੍ਰੀਨਗਰ ਦੇ ਬੱਚਾ ਹਸਪਤਾਲ 'ਚ ਇਕ ਅਜਿਹੀ ਘਟਨਾ ਸਾਹਮਣੇ ਆਈ ਸੀ ਜੋ ਇਨਸਾਨੀਅਤ ਦੀ ਮਿਸਾਲ ਬਣ ਗਈ। ਹਸਪਤਾਲ 'ਚ ਹੰਦਵਾਰਾ ਦੇ ਰਹਿਣ ਵਾਲੇ ਪਰਿਵਾਰ 'ਤੇ ਦੁੱਖ ਦਾ ਪਹਾੜ ਟੁੱਟ ਦਿਆ ਸੀ ਕਿਉਂਕਿ ਉਨ੍ਹਾਂ ਦੇ ਨਵਜੰਮੇ ਬੱਚੇ ਨੂੰ ਖੂਨ ਦੀ ਜ਼ਰੂਰਤ ਸੀ ਅਤੇ ਉਹ ਵੀ ਅਜਿਹੇ ਬਲਡ ਗਰੁੱਪ ਦੀ ਜੋ ਕਾਫੀ ਮੁਸ਼ਕਿਲ ਨਾਲ ਮਿਲਦਾ ਹੈ। ਇਸ ਬੱਚੇ ਦੇ ਪਿਤਾ ਪਰਵੇਜ ਅਹਿਮਦ ਕਾਫੀ ਪ੍ਰੇਸ਼ਾਨ ਸਨ ਕਿਉਂਕਿ ਉਨ੍ਹਾਂ ਨੇ ਕਈ ਲੋਕਾਂ ਤੋਂ ਮਦਦ ਮੰਗੀ ਸੀ ਪਰ ਬੱਚੇ ਦਾ ਬਲਡ ਗਰੁੱਪ ਓ ਨੈਗੇਟਿਵ ਹੋਣ ਕਾਰਨ ਕਿਸੇ ਦਾ ਬਲਡ ਮੈਚ ਨਹੀਂ ਕਰ ਰਿਹਾ ਸੀ। ਅਜਿਹੇ 'ਚ ਪਰਵੇਜ ਨੂੰ ਪਤਾ ਲੱਗਾ ਕਿ ਸੀ.ਆਰ.ਪੀ.ਐੱਫ. ਵੱਲੋਂ ਇਕ ਹੈਲਪਲਾਈਨ ਮਦਦਗਾਰ ਦੇ ਨਾਮ ਤੋਂ ਚੱਲਦੀ ਹੈ, ਜਿਥੇ ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਕੀਤਾ ਜਾਂਦਾ ਹੈ। ਮਜ਼ਬੂਰ ਪਿਤਾ ਨੇ ਇਸ ਹੈਲਪ ਲਾਈਨ ਨੰਬਰ 'ਤੇ ਕਾਲ ਕੀਤਾ ਅਤੇ ਆਪਣੀ ਮਜ਼ਬੂਰੀ ਦੱਸ ਕੇ ਮਦਦ ਲਈ ਕਿਹਾ, 'ਸੀ.ਆਰ.ਪੀ.ਐੱਫ. ਮਦਦਗਾਰ ਸੈਲ ਨੇ ਇਸ ਆਦਮੀ ਦੀ ਜ਼ਰੂਰਤ ਨੂੰ ਸਾਰੇ ਯੂਨਿਟ 'ਚ ਭੇਜਿਆ, ਉਦੋਂ ਹੀ ਸ਼੍ਰੀਨਗਰ 'ਚ ਤਾਇਨਾਤ 79 ਕਮਾਂਡਿੰਗ ਅਫਸਰ ਕੋਲ ਵੀ ਇਹ ਸੰਦੇਸ਼ ਪਹੁੰਚਿਆ ਅਤੇ ਇਸ ਅਧਿਕਾਰੀ ਨੇ ਤੁਰੰਤ ਇਸ ਦਾ ਹੱਲ ਕੀਤਾ। ਇਸ ਯੂਨਿਟ 'ਚ ਇਕ ਸ਼ਖਸ ਅਜਿਹਾ ਸੀ ਜਿਸ ਦਾ ਬਲਡ ਗਰੁੱਪ ਓ ਨੈਗੇਟਿਵ ਸੀ। ਓ ਨੈਗੇਟਿਵ ਬਲਡ ਗਰੁੱਪ ਵਾਲਾ ਇਹ ਸ਼ਖਸ ਇੰਸਪੈਕਟਰ ਗਿਆਨ ਚੰਦ ਤੁਰੰਤ ਹਸਪਤਾਲ ਪਹੁੰਚਿਆ ਅਤੇ ਬੱਚੇ ਨੂੰ ਖੂਨ ਦਿੱਤਾ। ਗਿਆਨ ਚੰਦ ਨੇ ਕਿਹਾ, 'ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ ਜੇਕਰ ਹੋਰ ਵੀ ਖੂਨ ਦੀ ਜ਼ਰੂਰਤ ਪਵੇਗੀ ਤਾਂ ਮੈਂ ਖੂਨ ਦੇਣ ਲਈ ਤਿਆਰ ਹਾਂ।


Inder Prajapati

Content Editor

Related News