ਭਾਰਤੀ ਫੌਜ ਨੂੰ ਸਲਾਮ, 5 ਸਾਲ ਦੀ ਬੱਚੀ ਨੂੰ ਦਿੱਤੀ ਨਵੀਂ ਜ਼ਿੰਦਗੀ! (ਤਸਵੀਰਾਂ)

Thursday, Jun 29, 2017 - 06:01 PM (IST)

ਗੁਹਾਟੀ— ਭਾਰਤੀ ਫੌਜ ਨੇ ਆਸਾਮ ਦੇ ਸ਼ਾਂਤੀਪੁਰ ਪਿੰਡ ਦੀ ਰਹਿਣ ਵਾਲੀ ਇਕ 5 ਸਾਲਾ ਬੱਚੀ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਜਾਣਕਾਰੀ ਅਨੁਸਾਰ ਸੀਮਾ ਨਾਂ ਦੀ ਇਹ ਬੱਚੀ 'ਐਨਸੇਫਲਾਈਟਿਸ ਇੰਫੈਕਸ਼ਨ' ਨਾਂ ਦੀ ਗੰਭੀਰ ਬੀਮਾਰੀ ਨਾਲ ਪੀੜਤ ਸੀ। ਉਸ ਦੇ ਮਾਤਾ-ਪਿਤਾ ਆਪਣੀ ਆਰਥਿਕ ਹਾਲਤ ਚੰਗੀ ਨਾ ਹੋਣ ਦੇ ਬਾਵਜੂਦ ਉਸ ਨੂੰ ਇਲਾਜ ਲਈ ਗੁਹਾਟੀ ਅਤੇ ਤੇਜਪੁਰ ਦੇ ਹਸਪਤਾਲਾਂ 'ਚ ਲੈ ਕੇ ਗਏ ਪਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਸਾਰੀਆਂ ਆਸਾਂ ਗਵਾ ਦੇਣ ਤੋਂ ਬਾਅਦ ਇਕ ਦਿਨ ਅਚਾਨਕ ਉਨ੍ਹਾਂ ਨੂੰ ਹਟੀਗੋਰ 'ਚ ਫੌਜ ਦੇ ਰੈੱਡ ਹਾਰਨ ਡਿਵੀਜ਼ਨ ਦੇ ਫੀਲਡ ਹਸਪਤਾਲ ਦਾ ਪਤਾ ਲੱਗਾ, ਜੋ ਨਾ ਸਿਰਫ ਫੌਜ ਸਗੋਂ ਆਮ ਨਾਗਰਿਕਾਂ ਨੂੰ ਵੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਦਾ ਹੈ।
ਇਕ ਆਸ ਦੀ ਕਿਰਨ ਦਿੱਸਣ 'ਤੇ ਬੱਚੀ ਦਾ ਪਰਿਵਾਰ ਸੀਮਾ ਨੂੰ ਉਸ ਹਸਪਤਾਲ 'ਚ ਲੈ ਕੇ ਗਿਆ। ਇੱਥੇ ਉਨ੍ਹਾਂ ਦੀ ਮੁਲਾਕਾਤ ਮਹਿਲਾ ਡਾਕਟਰੀ ਅਧਿਕਾਰੀ ਕਪਤਾਨ ਨਿਕਿਤਾ ਸ਼੍ਰੀਵਾਸਤਵ ਨਾਲ ਹੋਈ। ਸੀਮਾ ਦੇ ਸਾਰੇ ਟੈਸਟ ਕਰਨ ਤੋਂ ਬਾਅਦ ਕੈਪਟਨ ਨਿਕਿਤਾ ਨੇ ਇਹ ਨਤੀਜਾ ਕੱਢਿਆ ਕਿ ਲੜਕੀ ਐਨਸੇਫਲਾਈਟਿਸ ਨਾਲ ਪੀੜਤ ਸੀ। ਇਹ ਅਜਿਹੀ ਸਥਿਤੀ ਹੈ, ਜਿੱਥੇ ਇੰਫੈਕਸ਼ਨ ਕਾਰਨ ਦਿਮਾਗ 'ਚ ਸੋਜ ਆ ਜਾਂਦੀ ਹੈ। ਇਸ ਕਾਰਨ ਮਰੀਜ਼ ਦੇ ਸਰੀਰ 'ਚ ਸਿਰ ਦਰਦ, ਉਲਟੀ, ਜ਼ਿਆਦਾ ਬੁਖਾਰ, ਸੁਸਤੀ, ਦ੍ਰਿਸ਼ਤਾ 'ਚ ਗੜਬੜੀ, ਸਾਹ ਦੀ ਗੜਬੜੀ ਵਰਗੇ ਕਈ ਲੱਛਣ ਦਿਖਾਈ ਦਿੰਦੇ ਹਨ। 
PunjabKesariਕੈਪਟਨ ਨਿਤਿਕਾ ਨੇ ਸੀਮਾ ਨੂੰ ਠੀਕ ਕਰਨ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਆਪਣੇ ਕਮਾਂਡਿੰਗ ਅਫ਼ਸਰ ਨਾਲ ਚਰਚਾ ਤੋਂ ਬਾਅਦ ਉਸ ਨੂੰ ਇਲਾਜ ਦੀ ਮਨਜ਼ੂਰੀ ਮਿਲ ਗਈ। ਇਸ ਮਰੀਜ਼ ਦੇ ਕੇਸ ਬਾਰੇ ਉਸ ਨੇ ਬਰੇਲੀ 'ਚ ਸਥਿਤ ਇਕ ਬਾਲ ਰੋਗ ਮਾਹਰ ਨਾਲ ਵੀ ਚਰਚਾ ਕਰ ਕੇ ਇਕ ਪ੍ਰੋਗਰਾਮ ਤਿਆਰ ਕੀਤਾ ਤਾਂ ਕਿ ਇਲਾਜ ਆਸਾਨੀ ਨਾਲ ਹੋ ਸਕੇ। ਇਸ ਤੋਂ ਬਾਅਦ ਹਰ ਦਿਨ ਫੌਜ ਦੀ ਗੱਡੀ ਸੀਮਾ ਨੂੰ ਸਵੇਰੇ 7 ਵਜੇ ਘਰੋਂ ਲੈ ਜਾਂਦੀ ਅਤੇ ਇਲਾਜ ਤੋਂ ਬਾਅਦ ਉਸ ਨੂੰ ਦੁਪਹਿਰ 3 ਵਜੇ ਵਾਪਸ ਘਰ ਛੱਡਦੀ। ਕਰੀਬ 3 ਮਹੀਨਿਆਂ ਤੱਕ ਚੱਲੇ ਇਲਾਜ ਤੋਂ ਬਾਅਦ ਸੀਮਾ ਦੇ ਸਰੀਰ 'ਚ ਸੁਧਾਰ ਦੇ ਲੱਛਣ ਦਿੱਸਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ, ਕਿਉਂਕਿ ਉਸ ਨੂੰ ਹੁਣ ਟੀਕੇ ਦੀ ਲੋੜ ਨਹੀਂ ਸੀ, ਸਿਰਫ ਦਵਾਈ ਹੀ ਖਾਣੀ ਸੀ। ਸੀਮਾ ਜੂਨ 2016 ਤੱਕ ਹਸਪਤਾਲ 'ਚ ਇਲਾਜ ਲਈ ਆਈ। ਹੁਣ ਉਹ 6 ਸਾਲ ਦੀ ਹੋ ਚੁਕੀ ਹੈ ਅਤੇ ਆਮ ਜੀਵਨ ਜੀ ਰਹੀ ਹੈ। ਉਹ ਆਪਣੇ ਦੋਸਤਾਂ ਨਾਲ ਖੇਡਦੀ ਹੈ ਅਤੇ ਜਲਦ ਹੀ ਸਕੂਲ ਜਾਣਾ ਵੀ ਸ਼ੁਰੂ ਕਰੇਗੀ।PunjabKesari


Related News