ਭਾਰਤੀ ਫੌਜ ਵਲੋਂ ਆਯੋਜਿਤ ਭਰਤੀ ਰੈਲੀ 'ਚ 2000 ਨੌਜਵਾਨਾਂ ਨੇ ਲਿਆ ਹਿੱਸਾ

Saturday, Mar 09, 2019 - 01:25 PM (IST)

ਭਾਰਤੀ ਫੌਜ ਵਲੋਂ ਆਯੋਜਿਤ ਭਰਤੀ ਰੈਲੀ 'ਚ 2000 ਨੌਜਵਾਨਾਂ ਨੇ ਲਿਆ ਹਿੱਸਾ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਡੋਡਾ ਸਪੋਰਟਸ ਸਟੇਡੀਅਮ 'ਚ ਭਾਰਤੀ ਫੌਜ ਲਈ ਭਰਤੀ ਜਾਰੀ ਕੀਤੀ ਹੈ। ਭਰਤੀ 'ਚ ਹਿੱਸਾ ਲੈਣ 2000 ਤੋਂ ਵੀ ਵਧ ਲੋਕ ਪੁੱਜੇ। ਇਨ੍ਹਾਂ ਨੌਜਵਾਨਾਂ ਦਾ ਜਜ਼ਬਾ ਅਤੇ ਜੋਸ਼ ਦੇਖਦੇ ਹੀ ਬਣ ਰਿਹਾ ਸੀ। ਇਨ੍ਹਾਂ 'ਚੋਂ ਇਕ ਮੁਬਸਿਰ ਅਲੀ ਨੇ ਦੱਸਿਆ,''ਮੈਂ ਇੱਥੇ ਦੇਸ਼ ਅਤੇ ਆਪਣੇ ਪਰਿਵਾਰ ਦੀ ਸੇਵਾ ਲਈ ਭਾਰਤੀ ਫੌਜ 'ਚ ਭਰਤੀ ਹੋਣ ਆਇਆ ਹਾਂ। ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨੀ ਫੌਜ ਨੇ ਕੈਦ ਕਰ ਲਿਆ ਪਰ ਉਹ ਵਾਪਸ ਆ ਗਏ। ਇਸ ਨਾਲ ਨੌਜਵਾਨਾਂ ਨੂੰ ਉਮੀਦ ਮਿਲੀ ਹੈ ਅਤੇ ਭਾਰਤੀ ਫੌਜ ਜੁਆਇਨ ਕਰਨ ਦੀ ਪ੍ਰੇਰਨਾ ਮਿਲੀ ਹੈ।''PunjabKesariਇਸ ਤੋਂ ਪਹਿਲਾਂ ਉੱਤਰੀ ਕਸ਼ਮੀਰ ਦੇ ਬਾਰਾਮੂਲਾ 'ਚ ਚੱਲ ਰਹੀ ਭਾਰਤੀ ਫੌਜ ਦੀ ਭਰਤੀ ਲਈ ਕਸ਼ਮੀਰੀ ਨੌਜਵਾਨ ਲਾਈਨ 'ਚ ਲੱਗੇ ਅਤੇ ਦੇਸ਼ ਦੀ ਸੇਵਾ ਲਈ ਆਪਣੀ ਕਿਸਮਤ ਅਜਮਾਈ। ਜ਼ਿਕਰਯੋਗ ਹੈ ਕਿ ਇਹ ਭਾਰਤੀ 111 ਅਹੁਦਿਆਂ ਲਈ ਕੀਤੀ ਜਾ ਰਹੀ ਹੈ। ਇਹ ਭਾਰਤੀ ਆਰਮੀ ਦੇ ਜੰਮੂ-ਕਸ਼ਮੀਰ ਡਿਵੀਜ਼ਨ 'ਚ ਸਿਥਤ 181 ਇਨਫੈਨਟਰੀ ਬਟਾਲੀਅਨ ਦੇ ਹੈੱਡ ਕੁਆਰਟਰ 'ਚ ਆਯੋਜਿਤ ਕੀਤੀ ਗਈ ਸੀ। ਪੁਲਵਾਮਾ 'ਚ ਹੋਏ ਹਮਲੇ ਤੋਂ ਬਾਅਦ ਕਈ ਥਾਂਵਾਂ 'ਤੇ ਕਸ਼ਮੀਰੀਆਂ ਦਾ ਵਿਰੋਧ ਹੋਇਆ। ਹਾਲਾਂਕਿ ਇਸ ਨਾਲ ਕਸ਼ਮੀਰੀ ਨੌਜਵਾਨਾਂ ਦਾ ਜੋਸ਼ ਘੱਟ ਨਹੀਂ ਹੋਇਆ ਹੈ।​​​​​​​


author

DIsha

Content Editor

Related News