ਫੌਜ ਨੇ ਪਾਕਿਸਤਾਨ ਦੀ ਸਾਜਿਸ਼ ਕੀਤੀ ਅਸਫ਼ਲ, ਨਸ਼ਟ ਕੀਤੀਆਂ ਮਿਜ਼ਾਈਲ ਸ਼ੈੱਲ

10/23/2019 2:03:10 PM

ਪੁੰਛ— ਭਾਰਤੀ ਫੌਜ ਨੇ ਇਕ ਵਾਰ ਫਿਰ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਪਾਕਿਸਤਾਨ ਦੀ ਇਕ ਹੋਰ ਸਾਜਿਸ਼ ਅਸਫ਼ਲ ਕੀਤੀ ਹੈ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਦੇ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਇਕ ਪਿੰਡ 'ਚ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਵਲੋਂ ਦਾਗ਼ੀ ਗਈਆਂ 2 ਮਿਜ਼ਾਈਲ ਸ਼ੈੱਲ ਨਸ਼ਟ ਕਰ ਦਿੱਤੀਆਂ। ਇਹ ਪਿੰਡ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ 'ਚ ਹੈ।

ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਬਾਅਦ ਤੋਂ ਪਾਕਿਸਤਾਨ ਬੌਖਲਾਇਆ ਹੋਇਆ ਹੈ। ਪਾਕਿਸਤਾਨੀ ਫੌਜ ਵਲੋਂ ਕੰਟਰੋਲ ਰੇਖਾ 'ਤੇ ਹਰ ਦਿਨ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਦਾ ਭਾਰਤੀ ਫੌਜ ਮੂੰਹ ਤੋੜ ਜਵਾਬ ਦੇ ਰਹੀ ਹੈ। ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਬਾਅਦ ਤੋਂ ਪਾਕਿਸਤਾਨ 77 ਦਿਨਾਂ 'ਚ 300 ਤੋਂ ਵਧ ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁਕਿਆ ਹੈ। ਪਾਕਿਸਤਾਨ ਗੋਲੀਬਾਰੀ ਅਤੇ ਜੰਗਬੰਦੀ ਉਲੰਘਣਾ ਦੀ ਆੜ 'ਚ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


DIsha

Content Editor

Related News