ਭਾਰਤੀ ਫ਼ੌਜ ਨੂੰ ਮਿਲਣਗੇ ਆਧੁਨਿਕ ਰਾਡਾਰ, 770 ਕਰੋੜ ਰੁਪਏ ਦਾ ਹੋਇਆ ਕਰਾਰ
Wednesday, Oct 21, 2026 - 05:30 PM (IST)
ਨਵੀਂ ਦਿੱਲੀ (ਏਜੰਸੀ)- ਰੱਖਿਆ ਮੰਤਰਾਲਾ ਨੇ ਭਾਰਤੀ ਫ਼ੌਜ ਲਈ ਕਰੀਬ 770 ਕਰੋੜ ਰੁਪਏ ਦੀ ਲਾਗਤ ਨਾਲ ਬਿਹਤਰ ਸਮਰੱਥਾ ਵਾਲੇ ਹਲਕੇ ਰਾਡਾਰ ਖਰੀਦਣ ਦਾ ਕਰਾਰ ਕੀਤਾ ਹੈ। ਰੱਖਿਆ ਮੰਤਰਾਲਾ ਨੇ ਬੁੱਧਵਾਰ ਨੂੰ ਦੱਸਿਆ ਕਿ ਇਨ੍ਹਾਂ ਰਾਡਾਰ ਦੀ ਮਦਦ ਨਾਲ ਲੜਾਕੂ ਜਹਾਜ਼ਾਂ ਦੇ ਆਕਾਰ ਵਾਲੇ ਹਵਾਈ ਟੀਚਿਆਂ ਨਾਲ ਛੋਟੇ ਅਤੇ ਬੇਹੱਦ ਛੋਟੇ ਡੋਰਨ ਦਾ ਵੀ ਪਤਾ ਲਗਾਇਆ ਜਾ ਸਕੇਗਾ। ਇਸ ਨਾਲ ਫ਼ੌਜ ਨੂੰ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਨਾਲ ਨਜਿੱਠਣ 'ਚ ਮਦਦ ਮਿਲੇਗੀ।
ਰੱਖਿਆ ਮੰਤਰਾਲਾ ਨੇ ਅੱਜ ਇੱਥੇ ਭਾਰਤੀ ਇਲੈਕਟ੍ਰਾਨਿਕਸ ਲਿਮਟਿਡ (ਬੀਈਐੱਲ) ਨਾਲ ਇਹ ਕਰਾਰ ਕੀਤਾ। ਇਸ ਦੌਰਾਨ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੀ ਮੌਜੂਦ ਸਨ। ਇਨ੍ਹਾਂ ਰਾਡਾਰ 'ਚ ਹਵਾਈ ਟੀਚਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਦੇ ਨਾਲ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਪਛਾਣਨ ਦੀ ਸਮਰੱਥਾ ਵੀ ਹੋਵੇਗੀ। ਇਸ ਨਾਲ ਫ਼ੌਜ ਦੀ ਹਵਾਈ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ 'ਚ ਮਦਦ ਮਿਲੇਗੀ। ਮੰਤਰਾਲਾ ਅਨੁਸਾਰ, ਇਸ ਖਰੀਦ ਨਾਲ ਰੱਖਿਆ ਖੇਤਰ 'ਚ ਦੇਸ਼ 'ਚ ਹੀ ਉਪਕਰਣ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹ ਮਿਲੇਗਾ। ਇਸ ਨਾਲ ਸੂਖਮ, ਛੋਟੇ ਅਤੇ ਮੱਧਮ ਉੱਦਮਾਂ (ਐੱਮਐੱਸਐੱਮਈ) ਸਮੇਤ ਦੇਸ਼ ਦੀ ਰੱਖਿਆ ਨਿਰਮਾਣ ਖੇਤਰ ਨੂੰ ਮਜ਼ਬੂਤੀ ਮਿਲੇਗੀ ਅਤੇ ਆਤਮਨਿਰਭਰ ਰੱਖਿਆ ਉਦਯੋਗ ਦੇ ਵਿਕਾਸ 'ਚ ਮਦਦ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
