ਹੋਰ ਵਧੇਗੀ ਭਾਰਤੀ ਫੌਜ ਦੀ ਤਾਕਤ ! ਰੱਖਿਆ ਮੰਤਰਾਲੇ ਨੇ 4106 ਕਰੋੜ ਦੇ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ
Friday, Oct 16, 2026 - 10:01 AM (IST)
ਨਵੀਂ ਦਿੱਲੀ (ਏਜੰਸੀ)- ਰੱਖਿਆ ਮੰਤਰਾਲਾ ਨੇ ਭਾਰਤੀ ਹਵਾਈ ਫੌਜ ਲਈ ਜੀਸੈੱਟ-7 ਸੀ ਸੰਚਾਰ ਉਪਗ੍ਰਹਿ ਅਤੇ ਭਾਰਤੀ ਸਮੁੰਦਰੀ ਫੌਜ ਲਈ ‘ਵਰੁਣਾਸਤਰ’ ਭਾਰੀ ਟਾਰਪੀਡੋ ਖਰੀਦਣ ਲਈ ਕੁੱਲ 4,106 ਕਰੋੜ ਰੁਪਏ ਦੇ ਸਮਝੌਤੇ ਕੀਤੇ ਹਨ। ਇਨ੍ਹਾਂ ਸਮਝੌਤਿਆਂ ਨਾਲ ਫੌਜ ਦੇ ਤਿੰਨਾਂ ਅੰਗਾਂ ’ਚ ਸਵਦੇਸ਼ੀ ਰੱਖਿਆ ਟੈਕਨਾਲੋਜੀ ਅਤੇ ਦੇਸ਼ ’ਚ ਰੱਖਿਆ ਉਪਕਰਣ ਬਣਾਉਣ ਦੀ ਸਮਰੱਥਾ ਨੂੰ ਉਤਸ਼ਾਹ ਮਿਲੇਗਾ। ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ ਇੱਥੇ ਇਹ ਸਮਝੌਤੇ ਸਹੀਬੱਧ ਕੀਤੇ। ਇਸ ਦੌਰਾਨ ਰੱਖਿਆ ਵਿਭਾਗ ਦੇ ਵਧੀਕ ਸਕੱਤਰ ਅਤੇ ਡਾਇਰੈਕਟਰ ਜਨਰਲ (ਐਕਵਾਇਰਮੈਂਟ) ਏ. ਅੰਬਾਰਾਸੂ ਮੌਜੂਦ ਰਹੇ।
ਹਵਾਈ ਫੌਜ ਲਈ ਜੀਸੈੱਟ-7 ਸੀ ਉਪਗ੍ਰਹਿ ਦੀ ਖਰੀਦ ਲਈ ਬੈਂਗਲੁਰੂ ਦੀ ਨਿਊ ਸਪੇਸ ਇੰਡੀਆ ਲਿਮਟਿਡ ਨਾਲ 2,563 ਕਰੋੜ ਰੁਪਏ ਦਾ ਸਮਝੌਤਾ ਹੋਇਆ ਹੈ। ਦੇਸ਼ ’ਚ ਡਿਜ਼ਾਈਨ ਅਤੇ ਵਿਕਸਤ ਕੀਤੇ ਗਏ ਇਸ ਉਪਗ੍ਰਹਿ ਦਾ ਨਿਰਮਾਣ ਵੀ ਭਾਰਤ ’ਚ ਕੀਤਾ ਗਿਆ ਹੈ। ਇਸ ਨਾਲ ਹਵਾਈ ਫੌਜ ਦੇ ਵੱਖ-ਵੱਖ ਸੋਮਿਆਂ ਵਿਚਾਲੇ ਸੁਰੱਖਿਅਤ, ਮਜ਼ਬੂਤ ਅਤੇ ਬਿਨਾਂ ਰੁਕਾਵਟ ਸੰਚਾਰ ਵਿਵਸਥਾ ਬਿਹਤਰ ਹੋਵੇਗੀ। ਇਸ ਨਾਲ ਹਵਾਈ ਫੌਜ ਦੀ ਕੰਮ ਕਰਨ ਦੀ ਸਮਰੱਥਾ ਵੀ ਵਧੇਗੀ। ਸਮੁੰਦਰੀ ਫੌਜ ਲਈ ‘ਵਰੁਣਾਸਤਰ’ ਭਾਰੀ ਟਾਰਪੀਡੋ ਦੀ ਖਰੀਦ ਲਈ ਹੈਦਰਾਬਾਦ ਦੀ ਭਾਰਤ ਡਾਇਨਾਮਿਕਸ ਲਿਮਟਿਡ ਨਾਲ 1,543 ਕਰੋੜ ਰੁਪਏ ਦਾ ਸਮਝੌਤਾ ਕੀਤਾ ਗਿਆ ਹੈ। ‘ਵਰੁਣਾਸਤਰ’ ਦੇਸ਼ ’ਚ ਵਿਕਸਤ ਐਂਟੀ-ਮੈਰੀਨ ਟਾਰਪੀਡੋ ਹੈ, ਜਿਸ ਨੂੰ ਜਹਾਜ਼ ਤੋਂ ਦਾਗਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
