400 ਕਰੋੜ ਰੁਪਏ ਦੀ ਧੋਖਾਦੇਹੀ ਦਾ ਮਾਮਲਾ, ਸਿੱਧਾਰਥ ਖੇੜਾ ਨੂੰ ਅਦਾਲਤ ਨੇ ਐਲਾਨਿਆ ਭਗੌੜਾ

Wednesday, Oct 21, 2026 - 12:38 PM (IST)

400 ਕਰੋੜ ਰੁਪਏ ਦੀ ਧੋਖਾਦੇਹੀ ਦਾ ਮਾਮਲਾ, ਸਿੱਧਾਰਥ ਖੇੜਾ ਨੂੰ ਅਦਾਲਤ ਨੇ ਐਲਾਨਿਆ ਭਗੌੜਾ

ਨਵੀਂ ਦਿੱਲੀ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ ਕਥਿਤ 400 ਕਰੋੜ ਰੁਪਏ ਦੇ ਸੀਗਲ ਮੈਰੀਟਾਈਮ ਏਜੰਸੀਜ਼ ਪ੍ਰਾਈਵੇਟ ਲਿਮਟਿਡ ਧੋਖਾਦੇਹੀ ਮਾਮਲੇ ਵਿਚ ਸਿੱਧਾਰਥ ਖੇੜਾ ਨੂੰ ਭਗੌੜਾ ਐਲਾਨ ਦਿੱਤਾ ਹੈ ਅਤੇ ਪੁਲਸ ਨੂੰ ਉਸ ਦੇ ਖ਼ਿਲਾਫ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਹੈ। ਨਿਆਇਕ ਮੈਜਿਸਟ੍ਰੇਟ (ਪਹਿਲੀ ਸ਼੍ਰੇਣੀ) ਦੀਪਾਕਸ਼ੀ ਰਾਣਾ ਨੇ ਕਿਹਾ ਕਿ ਜ਼ਾਬਤਾ ਫ਼ੌਜਦਾਰੀ (ਸੀ.ਆਰ.ਪੀ.ਸੀ.) ਦੀ ਧਾਰਾ 82 ਤਹਿਤ 30 ਦਿਨਾਂ ਦੀ ਕਾਰਵਾਈ ਦੀ ਮਿਆਦ ਬੀਤ ਜਾਣ ਤੋਂ ਬਾਅਦ ਵੀ ਸਿੱਧਾਰਥ ਖੇੜਾ ਅਦਾਲਤ ਵਿਚ ਪੇਸ਼ ਨਹੀਂ ਹੋਇਆ।

ਇਹ ਘਟਨਾਚੱਕਰ ਸੁਪਰੀਮ ਕੋਰਟ ਵੱਲੋਂ ਜਾਂਚ ਏਜੰਸੀ ਨੂੰ ਸਿੱਧਾਰਥ ਖੇੜਾ ਦੀ ਹਵਾਲਗੀ ਦੀ ਅਪੀਲ ਲਈ ਰਣਨੀਤਕ/ਕੂਟਨੀਤਕ ਚੈਨਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦੇ ਇਕ ਸਾਲ ਬਾਅਦ ਸਾਹਮਣੇ ਆਇਆ ਹੈ। ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਿਊ.) ਨੇ ਜਨਵਰੀ, 2022 ਵਿਚ ਇੰਡੀਅਨ ਪੀਨਲ ਕੋਡ (ਆਈ. ਪੀ. ਸੀ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਸੀ। ਦੋਸ਼ਾਂ ਅਨੁਸਾਰ ਸਿੱਧਾਰਥ ਖੇੜਾ ਅਤੇ ਉਸ ਦੇ ਪਿਤਾ ਅਜੇ ਖੇੜਾ ਨੇ ਸੀਗਲ ਦੀਆਂ ਵਪਾਰਕ ਗਤੀਵਿਧੀਆਂ ਅਤੇ ਉਸ ਤੋਂ ਹੋਣ ਵਾਲੇ ਭੁਗਤਾਨਾਂ ਨੂੰ ਐਜ਼ਿਓਰ ਇੰਟਰਨੈਸ਼ਨਲ ਐੱਲ. ਐੱਲ. ਸੀ. ਅਤੇ ਉਸ ਨਾਲ ਜੁੜੀ ਇਕ ਹੋਰ ਕੰਪਨੀ ਵੱਲ ਤਬਦੀਲ ਕਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News